ਟਰੰਪ ''ਤੇ ਉਨ੍ਹਾਂ ਦੀ ਹੀ ਪਾਰਟੀ ਦੇ ਐਮ.ਪੀ. ਨੇ ਕੀਤੀ ਮਹਾਦੋਸ਼ ਚਲਾਉਣ ਦੀ ਮੰਗ

05/19/2019 9:41:45 PM

ਨਿਊਯਾਰਕ (ਏਜੰਸੀ)- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਪਾਰਟੀ ਦੇ ਹੀ ਇਕ ਸੰਸਦ ਮੈਂਬਰ ਨੇ ਉਨ੍ਹਾਂ 'ਤੇ ਮਹਾਦੋਸ਼ ਚਲਾਉਣ ਦੀ ਮੰਗ ਕੀਤੀ ਹੈ। ਮਿਸ਼ੀਗਨ ਤੋਂ ਰੀਪਬਲੀਕਨ ਸੰਸਦ ਮੈਂਬਰ ਜਸਟਿਨ ਅਮਾਸ਼ ਦਾ ਕਹਿਣਾ ਹੈ ਕਿ ਟਰੰਪ ਦੇ ਕਈ ਕਦਮ ਅਜਿਹੇ ਰਹੇ ਹਨ ਜਿਸ ਦੇ ਚਲਦੇ ਉਨ੍ਹਾਂ 'ਤੇ ਮਹਾਦੋਸ਼ ਚਲਾਉਣਾ ਚਾਹੀਦਾ ਹੈ। ਅਮਾਸ਼ ਨੇ ਰਾਬਰਟ ਮੁਲਰ ਦੀ ਰਿਪੋਰਟ ਨੂੰ ਗਲਤ ਢੰਗ ਨਾਲ ਪੇਸ਼ ਕਰਨ ਲਈ ਅਟਾਰਨੀ ਜਨਰਲ ਵਿਲੀਅਮ ਬਾਰ 'ਤੇ ਵੀ ਦੋਸ਼ ਲਗਾਇਆ ਹੈ। ਸਾਲ 2016 ਦੇ ਰਾਸ਼ਟਰਪਤੀ ਚੋਣਾਂ ਵਿਚ ਟਰੰਪ ਅਤੇ ਰੂਸ ਦੀ ਗੰਢਤੁੱਪ ਦੀ ਜਾਂਚ ਕਰਨ ਵਾਲੇ ਵਿਸ਼ੇਸ਼ ਇਸਤਗਾਸਾ ਧਿਰ ਰਾਬਰਟ ਮੁਲਰ ਨੇ 448 ਪੰਨੇ ਦੀ ਆਪਣੀ ਰਿਪੋਰਟ ਵਿਲੀਅਮ ਨੂੰ ਸੌਂਪੀ ਸੀ।

ਬਾਰ ਨੇ ਉਸ ਰਿਪੋਰਟ ਦਾ ਸਾਰਾਂਸ਼ ਸੰਸਦ ਮੈਂਬਰ ਵਿਚ ਪੇਸ਼ ਕੀਤਾ ਸੀ ਜਿਸ ਦਾ ਹਵਾਲਾ ਦਿੰਦੇ ਹੋਏ ਟਰੰਪ ਨੇ ਖੁਦ ਨੂੰ ਦੋਸ਼ਮੁਕਤ ਦੱਸ ਦਿੱਤਾ ਹੈ। ਵਿਰੋਧੀ ਧਿਰ ਡੈਮੋਕ੍ਰੇਟਿਕ ਪਾਰਟੀ ਦੇ ਨੇਤਾਵਾਂ ਦਾ ਕਹਿਣਾ ਹੈ ਕਿ ਮੁਲਰ ਨੇ ਆਪਣੀ ਰਿਪੋਰਟ ਵਿਚ ਕਈ ਵਾਰ ਟਰੰਪ 'ਤੇ ਜਾਂਚ ਵਿਚ ਅੜਿੱਕਾ ਪਾਉਣ ਅਤੇ ਰੂਸ ਤੋਂ ਆਪਣੀ ਵਿਰੋਧੀ ਹਿਲੇਰੀ ਕਲਿੰਟਨ ਖਿਲਾਫ ਜਾਣਕਾਰੀ ਲੈਣ ਦਾ ਜ਼ਿਕਰ ਕੀਤਾ ਹੈ। ਇਸ ਦੇ ਆਧਾਰ 'ਤੇ ਟਰੰਪ 'ਤੇ ਮਹਾਦੋਸ਼ ਚਲਾਇਆ ਜਾਣਾ ਚਾਹੀਦਾ ਹੈ। ਟਰੰਪ ਦੇ ਆਲੋਚਕ ਅਮਾਸ਼ਾ ਨੇ ਵੀ ਇਸ ਦੀ ਹਮਾਇਤ ਕੀਤੀ ਹੈ। ਮੰਨਿਆ ਜਾ ਰਿਹਾ ਹੈ ਕਿ ਅਮਾਸ਼ਾ 2020 ਦੀਆਂ ਰਾਸ਼ਟਰਪਤੀ ਚੋਣਾਂ ਵਿਚ ਰੀਪਬਲਿਕਨ ਪਾਰਟੀ ਵਿਚ ਟਰੰਪ ਦੀ ਉਮੀਦਵਾਰੀ ਨੂੰ ਚੁਣੌਤੀ ਦੇ ਸਕਦੇ ਹਨ। ਉਨ੍ਹਾਂ ਨੇ ਟਵੀਟ ਕੀਤਾ ਕਿ ਮੈਨੂੰ ਯਕੀਨ ਹੈ ਕਿ ਕੁਝ ਸੰਸਦ ਮੈਂਬਰਾਂ ਨੇ ਮੁਲਰ ਦੀ ਰਿਪੋਰਟ ਪੜ੍ਹੀ ਹੈ। ਉਸ ਰਿਪੋਰਟ ਵਿਚ ਕਈ ਅਜਿਹੇ ਉਦਾਹਰਣ ਦਿੱਤੇ ਗਏ ਹਨ ਜਿਥੇ ਟਰੰਪ ਨੇ ਨਿਆ ਨੂੰ ਪ੍ਰਭਾਵਿਤ ਕੀਤਾ ਹੈ। ਜੇਕਰ ਟਰੰਪ ਦੇਸ਼ ਦੇ ਰਾਸ਼ਟਰਪਤੀ ਨਾ ਹੁੰਦੇ ਤਾਂ ਉਨ੍ਹਾਂ ਨੂੰ ਦੋਸ਼ੀ ਸਾਬਿਤ ਕਰਨ ਲਈ ਇੰਨੇ ਸਬੂਤ ਕਾਫੀ ਹੁੰਦੇ।


Sunny Mehra

Content Editor

Related News