1945 ਦੇ ਪ੍ਰਮਾਣੂ ਹਮਲੇ ''ਚ ਬਚੀਆਂ ਇਹਨਾਂ ਦੋ ਇਮਾਰਤਾਂ ਨੂੰ ਕੀਤਾ ਜਾਵੇਗਾ ਢਹਿ-ਢੇਰੀ

12/18/2019 5:34:18 PM

ਟੋਕੀਓ- ਅਮਰੀਕਾ ਨੇ 1945 ਵਿਚ ਜਾਪਾਨ ਦੇ ਦੋ ਸ਼ਹਿਰਾਂ 'ਤੇ ਹਮਲਾ ਕਰਕੇ ਉਹਨਾਂ ਨੂੰ ਪੂਰੀ ਤਰ੍ਹਾਂ ਨਾਲ ਤਬਾਹ ਕਰ ਦਿੱਤਾ ਸੀ, ਜਾਪਾਨ ਦੇ ਇਤਿਹਾਸ ਵਿਚ ਇਹ ਦਿਨ ਕਾਲੇ ਦਿਨ ਦੇ ਰੂਪ ਨਾਲ ਯਾਦ ਕੀਤਾ ਜਾਂਦਾ ਹੈ। ਇਸ ਦੌਰਾਨ ਵੈਸੇ ਤਾਂ ਪੂਰਾ ਸ਼ਹਿਰ ਹੀ ਤਬਾਹ ਹੋ ਗਿਆ ਸੀ ਤੇ ਮੁਸ਼ਕਲ ਨਾਲ ਕੁਝ ਚੀਜ਼ਾਂ ਹੀ ਬਚੀਆਂ ਸਨ। ਇਹਨਾਂ ਹੀ ਬਚੀਆਂ ਹੋਈਆਂ ਚੀਜ਼ਾਂ ਵਿਚ ਸ਼ਾਮਲ ਹਨ ਇਹ ਇਮਾਰਤਾਂ।

PunjabKesari

1913 ਵਿਚ ਬਣੀਆਂ ਇਹਨਾਂ ਇਮਾਰਤਾਂ ਨੂੰ ਪਹਿਲੀ ਵਾਰ ਫੌਜ ਦੇ ਕੱਪੜੇ ਬਣਾਉਣ ਵਾਲੀ ਫੈਕਟਰੀ ਦੇ ਰੂਪ ਵਿਚ ਵਰਤਿਆ ਗਿਆ ਸੀ, ਉਸ ਤੋਂ ਬਾਅਦ ਇਸ ਨੂੰ ਹਾਸਟਲ ਵਿਚ ਤਬਦੀਲ ਕਰ ਦਿੱਤਾ ਗਿਆ। ਹਾਸਟਲ ਬਣਾਏ ਜਾਣ ਤੋਂ ਬਾਅਦ ਯੂਨੀਵਰਸਿਟੀ ਦੇ ਸਟੂਡੈਂਟ ਇਥੇ ਰਹਿੰਦੇ ਸਨ। ਪ੍ਰਮਾਣੂ ਹਮਲਿਆਂ ਤੋਂ ਬਾਅਦ ਬਿਲਡਿੰਗ ਦੀ ਵਰਤੋਂ ਇਕ ਅਸਥਾਈ ਹਸਪਤਾਲ ਦੇ ਤੌਰ 'ਤੇ ਵੀ ਕੀਤੀ ਗਈ ਸੀ।

PunjabKesari

ਪ੍ਰਮਾਣੂ ਹਮਲੇ ਵਿਚ ਮਾਰੇ ਗਏ ਸਨ 80 ਹਜ਼ਾਰ ਲੋਕ
ਇਸ ਪ੍ਰਮਾਣੂ ਬੰਬ ਹਮਲੇ ਵਿਚ ਕਰੀਬ 80 ਹਜ਼ਾਰ ਲੋਕ ਮਾਰੇ ਗਏ ਸਨ ਤੇ ਕਰੀਬ 35 ਹਜ਼ਾਰ ਹੋਰ ਲੋਕ ਜ਼ਖਮੀ ਹੋ ਗਏ ਸਨ। ਜਿਹਨਾਂ ਇਮਾਰਤਾਂ ਨੂੰ ਢਾਹੇ ਜਾਣ ਦੀ ਯੋਜਨਾ ਬਣਾਈ ਜਾ ਰਹੀ ਹੈ, ਉਹ ਹਮਲੇ ਵਿਚ ਇਸ ਲਈ ਬਚ ਗਈਆਂ ਸਨ ਕਿਉਂਕਿ ਇਹਨਾਂ ਦੇ ਨਿਰਮਾਣ ਵਿਚ ਸਟੀਲ ਦੀ ਵਰਤੋਂ ਕੀਤੀ ਗਈ ਸੀ। ਬੰਬ ਹਮਲਿਆਂ ਵਿਚ ਇਮਾਰਤਾਂ ਦੀਆਂ ਖਿੜਕੀਆਂ ਤੇ ਦਰਵਾਜ਼ੇ ਨੁਕਸਾਨੇ ਗਏ ਸਨ, ਜਿਹਨਾਂ ਨੂੰ ਅੱਜ ਵੀ ਦੇਖਿਆ ਜਾ ਸਕਦਾ ਹੈ।

PunjabKesari

ਇਹ ਇਮਾਰਤਾਂ ਅੱਜ ਜਾਪਾਨ ਸਰਕਾਰ ਦੇ ਅਧੀਨ ਹਨ ਤੇ ਸਾਲ 2017 ਵਿਚ ਅਧਿਕਾਰੀਆਂ ਨੂੰ ਇਹ ਪਤਾ ਲੱਗਿਆ ਸੀ ਕਿ ਸ਼ਕਤੀਸ਼ਾਲੀ ਭੂਚਾਲ ਦੇ ਝਟਕਿਆਂ ਦੀ ਸਥਿਤੀ ਵਿਚ ਇਹ ਢਹਿ ਸਕਦੀਆਂ ਹਨ। ਇਮਾਰਤਾਂ ਅਜੇ ਖਾਲੀ ਹਨ ਤੇ ਇਥੇ ਲੋਕਾਂ ਦੇ ਜਾਣ 'ਤੇ ਰੋਕ ਹੈ। ਸਥਾਨਕ ਸਰਕਾਰ ਨੇ ਫੈਸਲਾ ਕੀਤਾ ਹੈ ਕਿ ਇਹਨਾਂ ਨੂੰ ਜਲਦੀ ਢਾਹ ਦਿੱਤਾ ਜਾਵੇ।


Baljit Singh

Content Editor

Related News