ਜ਼ਬਰਨ ਧਰਮ ਪਰਿਵਰਤਨ ਤੋਂ ਇਨਕਾਰ ਕਰਨ ''ਤੇ ਹਿੰਦੂ ਮਹਿਲਾ ਨੂੰ ਪਤੀ ਨਾਲ ਰਹਿਣ ਦੀ ਇਜਾਜ਼ਤ
Saturday, Jun 27, 2020 - 12:18 AM (IST)

ਕਰਾਚੀ - ਪਾਕਿਸਤਾਨ ਦੇ ਬਲੋਚਿਸਤਾਨ ਸੂਬੇ ਵਿਚ ਇਕ ਜੁਡੀਸ਼ੀਅਲ ਮੈਜਿਸਟਰੇਟ ਨੇ ਇਕ ਹਿੰਦੂ ਮਹਿਲਾ ਨੂੰ ਜ਼ਬਰਦਸ਼ਤੀ ਧਰਮ ਪਰਿਵਰਤਨ ਕਰਾਏ ਜਾਣ ਦੀ ਗੱਲ ਤੋਂ ਇਨਕਾਰ ਕਰਨ 'ਤੇ ਉਸ ਨੂੰ ਉਸ ਦੇ ਪਤੀ ਨਾਲ ਰਹਿਣ ਦੀ ਇਜਾਜ਼ਤ ਦੇ ਦਿੱਤੀ। ਉਸ ਦੇ ਮਾਤਾ-ਪਿਤਾ ਨੇ ਉਸ ਦੇ ਪਤੀ 'ਤੇ ਉਨ੍ਹਾਂ ਦੀ ਧੀ ਨੂੰ ਅਗਵਾਹ ਕਰਨ ਅਤੇ ਉਸ ਨੂੰ ਜਬਰਦਸ਼ਤੀ ਇਸਲਾਮ ਕਬੂਲ ਕਰਾਉਣ ਦਾ ਦੋਸ਼ ਲਗਾਇਆ ਸੀ।
ਦੱਖਣੀ ਸਿੰਧ ਸੂਬੇ ਵਿਚ ਗੜ੍ਹੀ ਸਾਭਯੋ ਦੀ ਰੇਸ਼ਮਾ 17 ਜੂਨ ਨੂੰ ਘਰ ਛੱਡਣ ਤੋਂ ਬਾਅਦ ਲਾਪਤਾ ਹੋ ਗਈ। ਉਸ ਦੇ ਮਾਤਾ-ਪਿਤਾ ਨੇ ਦਿਲ ਮੁਰਾਦ ਚੰਦੀਓ 'ਤੇ ਅਗਵਾਹ ਅਤੇ ਵਿਆਹ ਕਰਾਉਣ ਲਈ ਰੇਸ਼ਮਾ ਨੂੰ ਜ਼ਬਰਦਸ਼ਤੀ ਮੁਸਲਮਾਨ ਬਣਾਉਣ ਦਾ ਸ਼ੱਕ ਸੀ। ਬਾਗੜੀ ਭਾਈਚਾਰੇ ਨਾਲ ਸਬੰਧ ਰੱਖਣ ਵਾਲੀ ਰੇਸ਼ਮਾ ਇਸ ਹਫਤੇ ਆਪਣੇ ਪਤੀ ਦੇ ਨਾਲ ਡੇਰਾ ਅੱਲਾਹਯਰ ਵਿਚ ਅਦਾਲਤ ਵਿਚ ਪੇਸ਼ ਹੋਈ ਅਤੇ ਉਸ ਨੇ ਦੱਸਿਆ ਕਿ ਉਸ ਦੀ ਉਮਰ 20 ਸਾਲ ਤੋਂ ਜ਼ਿਆਦਾ ਹੈ ਅਤੇ ਉਸ ਨੇ ਆਪਣੀ ਮਰਜ਼ੀ ਨਾਲ ਚੰਦੀਓ ਨਾਲ ਵਿਆਹ ਕੀਤਾ ਹੈ। ਉਸ ਨੇ ਕਿਹਾ ਕਿ ਉਸ ਨੇ ਇਸਲਾਮ ਕਬੂਲ ਕਰਨ ਤੋਂ ਬਾਅਦ ਨਾਂ ਬਸ਼ੀਰਨ ਰੱਖ ਲਿਆ ਸੀ। ਜੁਡੀਸ਼ੀਅਲ ਮੈਜਿਸਟਰੇਟ ਨੇ ਉਸ ਨੂੰ ਆਪਣੀ ਪਤੀ ਦੇ ਨਾਲ ਜਾਣ ਦੀ ਇਜਾਜ਼ਤ ਦਿੱਤੀ। ਉਸ ਦੇ ਮਾਤਾ-ਪਿਤਾ ਨੇ ਜਕੋਬਾਬਾਦ ਦੇ ਸਦਰ ਪੁਲਸ ਸਟੇਸ਼ਨ ਵਿਚ ਸ਼ਿਕਾਇਤ ਦਰਜ ਕਰਾਈ ਸੀ।