ਪਾਕਿਸਤਾਨ ’ਚ ਈਸ਼ਨਿੰਦਾ ਦੇ ਮਾਮਲੇ ’ਚ ਹਿੰਦੂ ਅਧਿਆਪਕ ਨੂੰ ਉਮਰ ਕੈਦ ਦੀ ਸਜ਼ਾ
Wednesday, Feb 09, 2022 - 12:20 PM (IST)
ਕਰਾਚੀ (ਭਾਸ਼ਾ)- ਪਾਕਿਸਤਾਨ ਦੇ ਦੱਖਣੀ ਸਿੰਧ ਸੂਬੇ ਦੀ ਇਕ ਸਥਾਨਕ ਅਦਾਲਤ ਨੇ ਮੰਗਲਵਾਰ ਨੂੰ ਇਕ ਹਿੰਦੂ ਅਧਿਆਪਕ ਨੂੰ ਈਸ਼ਨਿੰਦਾ ਦੇ ਦੋਸ਼ ਵਿਚ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਅਧਿਆਪਕ ਨੌਤਨ ਲਾਲ ਨੂੰ ਸਿੰਧ ਦੇ ਘੋਟਕੀ ਵਿਚ ਵਧੀਕ ਸੈਸ਼ਨ ਜੱਜ ਮੁਰਤਜ਼ਾ ਨੇ 50,000 ਪਾਕਿਸਤਾਨੀ ਰੁਪਏ ਦਾ ਜੁਰਮਾਨਾ ਵੀ ਲਗਾਇਆ ਹੈ। ਅਦਾਲਤ ਨੇ 2019 ਤੋਂ ਜੇਲ੍ਹ ਵਿਚ ਬੰਦ ਲਾਲ ਨੂੰ ਦੋਸ਼ੀ ਕਰਾਰ ਦਿੱਤਾ ਹੈ।
ਇਹ ਵੀ ਪੜ੍ਹੋ: ‘ਕਰਨਾਟਕ ਹਿਜਾਬ ਵਿਵਾਦ’ ਮਾਮਲੇ 'ਚ ਮਲਾਲਾ ਯੂਸਫਜ਼ਈ ਦੀ ਐਂਟਰੀ, ਭਾਰਤ ਦੇ ਨੇਤਾਵਾਂ ਨੂੰ ਕੀਤੀ ਇਹ ਅਪੀਲ
ਲਾਲ ਦੀ ਜ਼ਮਾਨਤ ਅਰਜ਼ੀ ਪਿਛਲੇ 2 ਸਾਲਾਂ ਵਿਚ 2 ਵਾਰ ਖਾਰਜ ਹੋਈ। ਲਾਲ ਨੂੰ ਸਤੰਬਰ 2019 ਵਿਚ ਸੋਸ਼ਲ ਮੀਡੀਆ ਉੱਤੇ ਇਕ ਵੀਡੀਓ ਵਾਇਰਲ ਹੋਣ ਤੋਂ ਬਾਅਦ ਗ੍ਰਿਫ਼ਤਾਰ ਕੀਤਾ ਗਿਆ ਸੀ, ਜਿਸ ਵਿਚ ਇਕ ਸਕੂਲ ਦੇ ਵਿਦਿਆਰਥੀ ਨੇ ਹਿੰਦੂ ਅਧਿਆਪਕ ਉੱਤੇ ਈਸ਼ਨਿੰਦਾ ਦਾ ਦੋਸ਼ ਲਗਾਇਆ ਸੀ। ਇਸ ਤੋਂ ਥੋੜ੍ਹੀ ਦੇਰ ਬਾਅਦ, ਜਮਾਤ-ਏ-ਅਹਿਲੇ ਸੁੰਨਤ ਪਾਰਟੀ ਦੇ ਨੇਤਾ ਅਬਦੁਲ ਕਰੀਮ ਸਈਦੀ ਨੇ ਲਾਲ ਦੇ ਖ਼ਿਲਾਫ਼ ਈਸ਼ਨਿੰਦਾ ਕਾਨੂੰਨ ਦੇ ਤਹਿਤ ਪੁਲਸ ਸ਼ਿਕਾਇਤ ਦਰਜ ਕਰਵਾਈ ਸੀ।
ਇਹ ਵੀ ਪੜ੍ਹੋ: ਹਵਾ ’ਚ ਲਓ ਰੋਮਾਂਸ ਦਾ ਮਜ਼ਾ, ਇਹ ਏਅਰਲਾਈਨ ਕੰਪਨੀ ਦੇ ਰਹੀ ਅਨੋਖਾ ਆਫ਼ਰ
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।