ਹਿੰਦੂਆਂ ਨੇ ਮਾਲਟਾ ਸਰਕਾਰ ਤੋਂ ਸਸਕਾਰ ਲਈ ਮੰਗੀ ਸਬਸਿਡੀ

Friday, Oct 30, 2020 - 08:52 AM (IST)

ਨੇਵਾਦਾ- ਹਿੰਦੂਆਂ ਨੇ ਮਾਲਟਾ ਸਰਕਾਰ ਤੋਂ ਮੰਗ ਕੀਤੀ ਹੈ ਕਿ ਜਦੋਂ ਤੱਕ ਉੱਚਿਤ ਸ਼ਮਸ਼ਾਨਘਾਟ ਦੀ ਉਸਾਰੀ ਨਹੀਂ ਹੋ ਜਾਂਦੀ ਓਦੋਂ ਤੱਕ ਸਸਕਾਰ ਲਈ ਸਬਸਿਡੀ ਪ੍ਰਦਾਨ ਕੀਤੀ ਜਾਵੇ।

ਹਾਲਾਂਕਿ ਮਈ 2019 ’ਚ ਮਾਲਟਾ ਸੰਸਦ ’ਚ ਸਸਕਾਰ ਦੀ ਇਜਾਜ਼ਤ ਦੇਣ ਵਾਲਾ ਇਕ ਨਵਾਂ ਕਾਨੂੰਨ ਪਾਸ ਕੀਤਾ ਗਿਆ ਸੀ ਪਰ ਅਜੇ ਤਕ ਕਾਰਜ਼ਸ਼ੀਲ ਸ਼ਮਸ਼ਾਨਘਾਟ ਕਿਤੇ ਵੀ ਨਹੀਂ ਹੈ। ਮੁਸ਼ਕਲ ਪ੍ਰਕਿਰਿਆਵਾਂ ਕਾਰਣ ਇਸ ਕਾਨੂੰਨ ਦੇ 2023 ਤੋਂ ਪਹਿਲਾਂ ਲਾਗੂ ਹੋਣ ਦੀ ਉਮੀਦ ਨਹੀਂ ਹੈ।

ਮਸ਼ਹੂਰ ਹਿੰਦੂ ਰਾਜਨੇਤਾ ਰਾਜਨ ਜੈਦ ਨੇ ਕਿਹਾ ਕਿ ਕਥਿਤ ਤੌਰ ’ਤੇ ਵਿਦੇਸ਼ਾਂ ’ਚ ਸਸਕਾਰ ’ਤੇ 5,000 ਯੂਰੋ ਦੇ ਨੇੜੇ-ਤੇੜੇ ਖਰਚ ਆਉਂਦਾ ਹੈ, ਪਰ ਵਾਧੂ ਬਦਲ ਲਾਗਤ ਵਧਾ ਸਕਦੇ ਹੋ। ਕਈ ਗੈਰ-ਹਿੰਦੂ ਵੀ ਹੁਣ ਲਾਸ਼ ਦਫਨਾਉਣ ਨੂੰ ਪਹਿਲ ਦੇਣ ਲੱਗੇ ਹਨ। ਉਨ੍ਹਾਂ ਨੇ ਮਾਲਟਾ ਸਰਕਾਰ ਨੂੰ ਕਿਹਾ ਕਿ ਉਹ ਪਹਿਲ ਦਿਖਾਕੇ ਹਿੰਦੂਆਂ ਦੀ ਇਸ ਜਾਇਜ਼ ਮੰਗ ’ਤੇ ਗੌਰ ਕਰੇ।
 


Lalita Mam

Content Editor

Related News