ਅਮਰੀਕੀ ਰਾਸ਼ਟਰਪਤੀ ਚੋਣਾਂ ਦੀ ਦੌੜ ''ਚ ਸ਼ਾਮਲ ਜੋਅ ਬਿਡੇਨ ਦੇ ਹੱਕ ''ਚ ਆਈ ਹਿਲੇਰੀ ਕਲਿੰਟਨ

04/29/2020 10:14:34 AM

ਵਾਸ਼ਿੰਗਟਨ- ਸਾਬਕਾ ਰਾਸ਼ਟਰਪਤੀ ਬਿੱਲ ਕਲਿੰਟਨ ਦੀ ਪਤਨੀ ਹਿਲੇਰੀ ਕਲਿੰਟਨ ਜੋਅ ਬਿਡੇਨ ਦੇ ਹੱਕ ਵਿਚ ਉਤਰੀ ਹੈ, ਜੋ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਰਾਸ਼ਟਰਪਤੀ ਚੋਣਾਂ ਵਿਚ ਟੱਕਰ ਦੇਣ ਲਈ ਦੌੜ ਵਿਚ ਹਨ। ਕੋਰੋਨਾ ਵਾਇਰਸ ਨੂੰ ਲੈ ਕੇ ਹੋ ਰਹੀ ਇਕ ਟੀ. ਵੀ. ਚਰਚਾ ਦੌਰਾਨ ਹਿਲੇਰੀ ਕਲਿੰਟਨ ਨੇ ਜੋਅ ਬਿਡੇਨ ਦਾ ਪੱਖ ਲੈਂਦੇ ਹੋਏ ਇਸ ਬਾਰੇ ਦੱਸਿਆ। 

ਹਿਲੇਰੀ ਨੇ ਟਰੰਪ ਦਾ ਨਾਮ ਤਾਂ ਨਹੀਂ ਲਿਆ ਪਰ ਇਸ ਗਲੋਬਲ ਮਹਾਮਾਰੀ ਨਾਲ ਨਜਿੱਠਣ ਵਿਚ ਰਾਸ਼ਟਰਪਤੀ ਦੇ ਰਵੱਈਏ ਉੱਤੇ ਹਮਲਾ ਕੀਤਾ ਅਤੇ ਉਨ੍ਹਾਂ ਦੀ ਤੁਲਨਾ ਵਿਚ ਉਪ ਰਾਸ਼ਟਰਪਤੀ ਰਹਿ ਚੁੱਕੇ ਜੋਅ ਬਿਡੇਨ ਦੀ ਸਿਫਤ ਕੀਤੀ। ਬਿਡੇਨ ਦਾ ਕਹਿਣਾ ਹੈ ਕਿ ਜੇਕਰ ਉਹ ਅਮਰੀਕਾ ਦੇ ਅਗਲੇ ਰਾਸ਼ਟਰਪਤੀ ਚੁਣੇ ਜਾਂਦੇ ਹਨ ਤਾਂ ਉਹ ਇਕ ਮਹਿਲਾ ਨੂੰ ਉਪ ਰਾਸ਼ਟਰਪਤੀ ਬਣਾਉਣਗੇ। ਅਮਰੀਕਾ ਦੀਆਂ ਰਾਸ਼ਟਰਪਤੀ ਚੋਣਾਂ ਨਵੰਬਰ ਵਿੱਚ ਹੋਣੀਆਂ ਹਨ। 

PunjabKesari

ਬਿਡੇਨ ਨੂੰ ਹਿਲੇਰੀ ਦਾ ਸਮਰਥਨ ਇਸ ਗੱਲ ਵੱਲ ਇਸ਼ਾਰਾ ਕਰ ਰਿਹਾ ਹੈ ਕਿ ਪਾਰਟੀ ਦੀਆਂ ਵੱਖ-ਵੱਖ ਵਿਚਾਰਧਾਰਾਵਾਂ ਦੇ ਆਗੂ ਉਨ੍ਹਾਂ ਦੇ ਸਮਰਥਨ ਵਿਚ ਹਨ। ਇਸ ਤੋਂ ਪਹਿਲਾਂ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ, ਹਾਊਸ ਸਪੀਕਰ ਨੈਨਸੀ ਪੇਲੋਸੀ, ਸਾਬਕਾ ਰਾਸ਼ਟਰਪਤੀ ਬਿਲ ਕਲਿੰਟਨ ਆਦਿ ਬਿਡੇਨ ਦੇ ਸਮਰਥਨ ਵਿਚ ਜਨਤਕ ਤੌਰ ‘ਤੇ ਆ ਚੁੱਕੇ ਹਨ। ਹੁਣ ਹਿਲੇਰੀ ਕਿਲੰਟਨ ਦਾ ਸਾਹਮਣੇ ਆਉਣਾ ਇਸ ਗੱਲ ਵੱਲ ਇਸ਼ਾਰਾ ਕਰ ਰਿਹਾ ਹੈ ਕਿ ਬਿਡੇਨ ਦਾ ਪੱਲਾ ਟਰੰਪ ਨਾਲੋਂ ਭਾਰੀ ਹੁੰਦਾ ਜਾ ਰਿਹਾ ਹੈ। ਕੋਰੋਨਾ ਵਾਇਰਸ ਨਾਲ ਨਜਿੱਠਣ ਲਈ ਕੀਤੇ ਗਏ ਪ੍ਰਬੰਧਾਂ ਨੂੰ ਲੈ ਕੇ ਕਾਫੀ ਲੋਕ ਟਰੰਪ ਦੀ ਆਲੋਚਨਾ ਕਰ ਰਹੇ ਹਨ। ਇਸ ਦੇ ਨਾਲ ਹੀ ਇਸ ਮਹਾਮਾਰੀ ਨੇ ਲੱਖਾਂ ਅਮਰੀਕੀਆਂ ਨੂੰ ਬੇਰੋਜ਼ਗਾਰ ਕਰ ਦਿੱਤਾ ਹੈ, ਅਜਿਹੇ ਵਿਚ ਵੱਡੀ ਗਿਣਤੀ ਵਿਚ ਲੋਕ ਟਰੰਪ 'ਤੇ ਆਪਣਾ ਗੁੱਸਾ ਕੱਢ ਰਹੇ ਹਨ। ਹਾਲਾਂਕਿ ਟਰੰਪ ਲਗਾਤਾਰ ਕੋਰੋਨਾ ਵਾਇਰਸ ਫੈਲਣ ਦਾ ਕਾਰਨ ਚੀਨ ਨੂੰ ਠਹਿਰਾਉਂਦੇ ਆਏ ਹਨ ਤੇ ਅਮਰੀਕੀਆਂ ਲਈ ਨਵੀਆਂ ਯੋਜਨਾਵਾਂ ਲਿਆਉਣ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ ਤਾਂ ਕਿ ਆਪਣੇ ਅਹੁਦੇ ਨੂੰ ਬਚਾ ਸਕਣ।


Sanjeev

Content Editor

Related News