ਬ੍ਰਿਟੇਨ ''ਚ ਬੁੱਧਵਾਰ ਨੂੰ ਕੋਰੋਨਾ ਦੇ ਹੁਣ ਤੱਕ ਸਭ ਤੋਂ ਵੱਧ 78,610 ਨਵੇਂ ਮਾਮਲੇ ਆਏ ਸਾਹਮਣੇ
Thursday, Dec 16, 2021 - 02:18 AM (IST)
ਲੰਡਨ-ਬ੍ਰਿਟੇਨ 'ਚ ਬੁੱਧਵਾਰ ਨੂੰ ਕੋਰੋਨਾ ਦੇ 78,610 ਨਵੇਂ ਮਾਮਲੇ ਪਾਏ ਗਏ, ਜੋ ਦੇਸ਼ 'ਚ ਹੁਣ ਤੱਕ ਦੇ ਸਭ ਤੋਂ ਜ਼ਿਆਦਾ ਰੋਜ਼ਾਨਾ ਮਾਮਲਿਆਂ ਦੀ ਸਭ ਤੋਂ ਵੱਡੀ ਗਿਣਤੀ 'ਚ ਹਨ। ਇਨਫੈਕਸ਼ਨ ਦੇ ਨਵੇਂ ਮਾਮਲਿਆਂ ਲਈ ਕੋਰੋਨਾ ਵਾਇਰਸ ਦੇ ਡੈਲਟਾ ਵੇਰੀਐਂਟ ਦੇ ਨਾਲ-ਨਾਲ ਓਮੀਕ੍ਰੋਨ ਵੇਰੀਐਂਟ ਵੀ ਮੁੱਖ ਰੂਪ ਨਾਲ ਜ਼ਿੰਮੇਵਾਰ ਹੈ। ਇਸ ਤੋਂ ਪਹਿਲਾਂ, ਬ੍ਰਿਟੇਨ 'ਚ ਸਭ ਤੋਂ ਜ਼ਿਆਦਾ ਰੋਜ਼ਾਨਾ ਮਾਮਲੇ ਅੱਠ ਜਨਵਰੀ ਨੂੰ ਸਾਹਮਣੇ ਆਏ ਸਨ। ਉਸ ਸਮੇਂ 68,053 ਨਵੇਂ ਮਾਮਲੇ ਪਾਏ ਗਏ ਸਨ।
ਇਹ ਵੀ ਪੜ੍ਹੋ :J&J ਟੀਕੇ ਦੀ ਬੂਸਟਰ ਖੁਰਾਕ ਸ਼ੁਰੂਆਤੀ ਖੁਰਾਕ ਦੇ ਦੋ ਮਹੀਨਿਆਂ ਬਾਅਦ ਦਿੱਤੀ ਜਾ ਸਕਦੀ ਹੈ : EU ਰੈਗੂਲੇਟਰ
ਇਸ ਦਰਮਿਆਨ, ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ 'ਡਾਊਨਿੰਗ ਸਟ੍ਰੀਟ' 'ਚ ਇਕ ਪ੍ਰੈੱਸ ਕਾਨਫਰੰਸ ਦੌਰਾਨ ਚਿਤਾਵਨੀ ਦਿੱਤੀ ਕਿ ਓਮੀਕ੍ਰੋਨ ਨਾਲ ਇਨਫੈਕਸ਼ਨ ਦੇ ਮਾਮਲੇ ਦੋ ਤੋਂ ਵੀ ਘੱਟ ਦਿਨਾਂ 'ਚ ਦੁਗਣੇ ਹੋ ਰਹੇ ਹਨ ਪਰ ਉਨ੍ਹਾਂ ਨੇ ਉਮੀਦ ਜਤਾਈ ਕੀ ਕੋਵਿਡ-19 ਰੋਕੂ ਟੀਕਿਆਂ ਦੀ ਬੂਸਟਰ ਖੁਰਾਕ ਦੇਣ ਦੀ ਮੁਹਿੰਮ ਨਾਲ ਇਸ ਨਾਲ ਨਜਿੱਠਣ 'ਚ ਮਦਦ ਮਿਲੇਗੀ।
ਇਹ ਵੀ ਪੜ੍ਹੋ : EU ਦੇ ਕੁਝ ਦੇਸ਼ਾਂ 'ਚ 12 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਟੀਕਾਕਰਨ ਸ਼ੁਰੂ
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।