ਚੀਨ ''ਚ ਜ਼ਿਆਦਾ ਮਨੋਰੰਜਨ ਵਾਲੇ ਪ੍ਰੋਗਰਾਮਾਂ ''ਤੇ ਲੱਗੀ ਪਾਬੰਦੀ

08/05/2019 6:18:57 PM

ਬੀਜਿੰਗ— ਚੀਨ ਨੇ ਅਜਿਹੇ ਟੀ. ਵੀ. ਪ੍ਰੋਗਰਾਮਾਂ 'ਤੇ ਪਾਬੰਦੀ ਲਾ ਦਿੱਤੀ ਹੈ, ਜੋ ਬਹੁਤ ਜ਼ਿਆਦਾ ਮਨੋਰੰਜਕ ਹਨ। ਇਨ੍ਹਾਂ ਪ੍ਰੋਗਰਾਮਾਂ 'ਚ ਇਤਿਹਾਸਕ ਨਾਟਕ ਸ਼ਾਮਲ ਹਨ। ਚੀਨ ਨੇ ਪ੍ਰਸਾਰਣਕਰਤਾਵਾਂ ਨੂੰ 1 ਅਕਤੂਬਰ ਨੂੰ ਪੀਪਲਜ਼ ਰਿਪਬਲਿਕ ਦੀ 70ਵੀਂ ਵਰ੍ਹੇਗੰਢ ਤੋਂ ਪਹਿਲਾਂ ਇਸ ਤਰ੍ਹਾਂ ਦੇ ਪ੍ਰੋਗਰਾਮਾਂ ਨੂੰ ਦਿਖਾਉਣ 'ਤੇ ਪਾਬੰਦੀ ਲਾਈ ਹੈ।

ਇਸ ਦੀ ਥਾਂ ਟੈਲੀਵਿਜ਼ਨ ਸਟੇਸ਼ਨਾਂ ਨੂੰ 86 ਦੇਸ਼ ਭਗਤੀ ਪ੍ਰੋਗਰਾਮਾਂ ਦੀ ਸੂਚੀ ਦਿੱਤੀ ਗਈ ਹੈ, ਜੋ ਕਿ ਸੱਤਾਧਾਰੀ ਕਮਿਊਨਿਸਟ ਪਾਰਟੀ ਲਈ ਸੰਵੇਦਨਸ਼ੀਲ ਸਾਲ ਦੇ ਦੌਰਾਨ ਨਵੇਂ ਮੀਡੀਆ ਕਲੈਂਪਡਾਊਨ 'ਚ ਦਰਸ਼ਕਾਂ ਨੂੰ ਦਿਖਾਏ ਜਾ ਸਕਦੇ ਹਨ। ਇਹ ਸੂਚਨਾ ਸਟੇਟ ਨੈਸ਼ਨਲ ਰੇਡੀਓ ਐਂਡ ਟੈਲੀਵਿਜ਼ਨ ਐਡਮਨਿਸਟ੍ਰੇਸ਼ਨ ਵਲੋਂ ਪ੍ਰਕਾਸ਼ਿਤ ਕੀਤੀ ਗਈ ਹੈ। ਇਸ ਵਿਚ ਆਦਰਸ਼ ਨਾਟਕਾਂ 'ਤੇ ਵੀ ਪਾਬੰਦੀ ਲਾਈ ਗਈ ਹੈ, ਜੋ ਮਸ਼ਹੂਰ ਹਸਤੀਆਂ ਦੀ ਜ਼ਿੰਦਗੀ ਦੇ ਆਲੇ-ਦੁਆਲੇ ਘੁੰਮਦੇ ਹਨ।


Baljit Singh

Content Editor

Related News