ਮਾਂ ਨੂੰ ਹੜ੍ਹ ਤੋਂ ਬਚਾਉਣ ਲਈ ਪੁੱਤ ਨੇ ਕੀਤੀ ਪਾਣੀ ''ਚ ਚੱਲਣ ਵਾਲੀ ਕਾਰ ਦੀ ਖੋਜ

01/19/2018 12:10:03 PM

ਟੋਕੀਓ(ਬਿਊਰੋ)— ਆਪਣੀ ਮਾਂ ਨੂੰ ਹੜ੍ਹ ਦੇ ਖਤਰੇ ਤੋਂ ਬਚਾਉਣ ਲਈ ਇਕ ਸ਼ਖਸ ਨੇ ਅਜਿਹੀ ਕਾਰ ਦੀ ਖੋਜ ਕੀਤੀ ਹੈ ਜੋ ਸੜਕ ਅਤੇ ਪਾਣੀ ਦੋਵਾਂ 'ਤੇ ਚੱਲ ਸਕਦੀ ਹੈ। ਇਸ ਸ਼ਖਸ ਦਾ ਅਜਿਹੀ ਕਾਰ ਬਣਾਉਣ ਦਾ ਵਿਚਾਰ ਕੁੱਝ ਸਾਲ ਪਹਿਲਾਂ ਆਈ ਸੁਨਾਮੀ ਤੋਂ ਬਾਅਦ ਆਇਆ। ਹੁਣ ਆਉਣ ਵਾਲੇ ਕੁੱਝ ਹੀ ਸਾਲਾਂ ਵਿਚ ਇਹ ਖਾਸ ਗੱਡੀ ਦੁਨੀਆਭਰ ਵਿਚ ਨਜ਼ਰ ਆ ਸਕਦੀ ਹੈ।
ਸੁਨਾਮੀ ਦਾ ਮੰਜ਼ਰ ਦੇਖ ਖੋਜ ਦਾ ਆਇਆ ਖਿਆਲ
ਜਾਪਾਨ ਦੇ ਰਹਿਣ ਵਾਲੇ 50 ਸਾਲਾ 'Hideo Tsurumaki' ਨਾਂ ਦੇ ਵਿਅਕਤੀ ਨੇ 2011 ਵਿਚ ਆਈ ਸੁਨਾਮੀ ਦਾ ਭਿਆਨਕ ਮੰਜ਼ਰ ਦੇਖਿਆ। ਉਨ੍ਹਾਂ ਦੇਖਿਆ ਕਿ ਕਿਸ ਤਰ੍ਹਾਂ ਨਾਲ ਸਮੁੰਦਰ ਦਾ ਪਾਣੀ ਇਕ ਝਟਕੇ ਵਿਚ ਲੋਕਾਂ ਨੂੰ ਵਹਾ ਕੇ ਲਿਜਾ ਰਿਹਾ ਸੀ। ਉਦੋਂ ਉਨ੍ਹਾਂ ਨੂੰ ਆਪਣੀ ਮਾਂ ਦਾ ਖਿਆਲ ਆਇਆ, ਜਿਨ੍ਹਾਂ ਨੂੰ ਤੁਰਨ ਵਿਚ ਪ੍ਰੇਸ਼ਾਨੀ ਹੁੰਦੀ ਹੈ ਅਤੇ ਉਹ ਜਾਪਾਨ ਦੇ ਅਜਿਹੇ ਇਲਾਕੇ ਵਿਚ ਰਹਿੰਦੀ ਹੈ, ਜਿੱਥੇ ਭੂਚਾਲ ਦਾ ਖਤਰਾ ਹੈ। ਉਦੋਂ ਉਨ੍ਹਾਂ ਨੇ ਇਕ ਅਜਿਹੀ ਕਾਰ ਬਣਾਉਣ ਬਾਰੇ ਸੋਚਿਆ ਜੋ ਪਾਣੀ ਵਿਚ ਨਾ ਸਿਰਫ ਤੈਰ ਸਕੇ ਸਗੋਂ ਆਸਾਨੀ ਨਾਲ ਚੱਲ ਵੀ ਸਕੇ।
ਅਗਲੇ ਸਾਲ ਤੱਕ 10,000 ਕਾਰਾਂ ਬਣਾਉਣ ਦਾ ਟੀਚਾ
ਦੋ ਸਾਲ ਬਾਅਦ Tsurumaki ਨੇ ਅਜਿਹੀ ਬਿਜਲੀ ਨਾਲ ਚੱਲਣ ਵਾਲੀ ਕਾਰ ਬਣਾਉਣੀ ਸ਼ੁਰੂ ਕੀਤੀ, ਜੋ ਬਹੁਤ ਹੀ ਹਲਕੀ ਹੈ ਅਤੇ ਪਾਣੀ ਵਿਚ ਆਸਾਨੀ ਨਾਲ ਤੈਰ ਸਕਦੀ ਹੈ। ਇਸ ਦੇ ਨਾਲ ਹੀ ਇਹ ਘੱਟ ਸਪੀਡ 'ਤੇ ਪਾਣੀ ਦੇ ਉਪਰ ਦੌੜ ਵੀ ਸਕਦੀ ਹੈ। ਹੁਣ ਉਨ੍ਹਾਂ ਦੇ ਸਟਾਰਟਅਪ ਦੀ ਮਦਦ ਕਰਨ ਲਈ ਕਈ ਲੋਕ ਉਨ੍ਹਾਂ ਨਾਲ ਜੁੜ ਗਏ ਹਨ। ਉਥੇ ਹੀ Tsurumaki ਦਾ ਟੀਚਾ ਅਗਲੇ ਇਕ ਸਾਲ ਵਿਚ ਅਜਿਹੀਆਂ 10 ਹਜ਼ਾਰ ਕਾਰਾਂ ਬਣਾਉਣ ਦਾ। ਇਸ ਦੇ ਨਾਲ ਹੀ ਉਹ 2020 ਤੱਕ ਆਪਣੀ ਕੰਪਨੀ ਨੂੰ ਲੋਕਾਂ ਦੇ ਸਾਹਮਣੇ ਲੈ ਕੇ ਆਉਣਗੇ। ਉਨ੍ਹਾਂ ਕਿਹਾ, 'ਮੈਂ ਚਾਹੁੰਦਾ ਹਾਂ ਕਿ ਮੇਰੇ ਘਰ ਦੇ ਬਾਹਰ ਅਜਿਹੀ ਕਾਰ ਜ਼ਰੂਰ ਹੋਵੇ। ਮੈਨੂੰ ਲੱਗਦਾ ਹੈ ਕਿ ਬਾਕੀ ਲੋਕ ਵੀ ਅਜਿਹਾ ਹੀ ਸੋਚਣਗੇ।' Tsurumaki ਦੇ ਕਾਰ ਬਣਾਉਣ ਦੇ ਵਿਚਾਰ ਦੇ ਪਿੱਛੇ ਦਾ ਕਾਰਨ ਚਾਹੇ ਹੀ ਕਾਫੀ ਚੰਗਾ ਹੋਵੇ ਪਰ ਉਨ੍ਹਾਂ ਦੀ ਕਾਰ ਦੇ ਮਾਡਲ ਵਿਚ ਕੁੱਝ ਕਮੀ ਹੈ। ਉਨ੍ਹਾਂ ਦੀ ਕਾਰ ਰੁੱਕੇ ਪਾਣੀ ਵਿਚ ਤਾਂ ਚੰਗੀ ਤਰ੍ਹਾਂ ਨਾਲ ਚੱਲ ਸਕਦੀ ਹੈ ਪਰ ਪਾਣੀ ਦੇ ਤੇਜ਼ ਬਹਾਅ ਅਤੇ ਲਹਿਰਾਂ ਨੂੰ ਨਹੀਂ ਝੱਲ ਸਕੇਗੀ।


Related News