ਅਜਿਹਾ ਹੈ ਅਮਰੀਕਾ-ਕੈਨੇਡਾ ਦੇ ਪੰਜਾਬੀਆਂ ਦਾ ਵੱਖਰਾ ''ਸਵੈਗ'', ਦੇਖੋ ਤਸਵੀਰਾਂ
Tuesday, Oct 17, 2017 - 10:20 PM (IST)

ਟੋਰਾਂਟੋ— ਤੁਸੀਂ ਪੰਜਾਬੀ ਇਸ ਪੰਜਾਬੀ ਗਾਣੇ ਦੇ ਬੋਲ ਜ਼ਰੂਰ ਸੁਣੇ ਹੋਣਗੇ 'ਤੇਰੇ ਯਾਰ ਦਾ ਤਾਂ ਵੱਖਰਾ ਸਵੈਗ ਨੀ' ਪਰ ਇਨ੍ਹਾਂ ਬੋਲਾਂ ਵਾਲੇ ਕੁਝ ਵੱਖਰਾ ਸਵੈਗ ਪੇਸ਼ ਕਰ ਰਹੇ ਹਨ ਅਮਰੀਕਾ ਤੇ ਕੈਨੇਡਾ 'ਚ ਵੱਸੇ ਉਹ ਪੰਜਾਬੀ, ਜੋ ਆਪਣੀ ਮਾਂ ਬੋਲੀ ਨੂੰ ਪਿਆਰ ਕਰਦੇ ਹਨ।
ਬੇਸ਼ੱਕ ਕਈਆਂ ਨੂੰ ਉਨ੍ਹਾਂ ਇਹ ਸਵੈਗ ਮਾਂ ਬੋਲੀ ਨੂੰ ਪਿਆਰ ਕਰਨ ਵਾਲਾ ਨਾ ਲੱਗੇ ਪਰ ਆਪਣੀਆਂ ਮਹਿੰਗੀਆਂ ਗੱਡੀਆਂ ਲਈ ਪੰਜਾਬੀ ਸ਼ਬਦਾਂ ਵਾਲੀਆਂ ਨੰਬਰ ਪਲੇਟਾਂ ਲੈਣਾਂ ਉਨ੍ਹਾਂ ਦਾ ਮਾਂ ਬੋਲੀ ਤੇ ਪੰਜਾਬੀਅਤ ਪ੍ਰਤੀ ਪਿਆਰ ਦਰਸ਼ਾਉਂਦਾ ਹੈ।
ਗੱਲ ਇਕ ਵਾਰ ਫਿਰ ਗੱਲ ਕਰਦੇ ਹਾਂ ਵੱਖਰੇ ਸਵੈਗ ਦੀ, ਜਿਸ ਬਾਰੇ ਲਿਖਣ ਨਾਲੋਂ ਤੁਹਾਨੂੰ ਦਿਖਾਉਂਦੇ ਹਾਂ ਇਨ੍ਹਾਂ ਪੰਜਾਬੀਆਂ ਦੀਆਂ ਗੱਡੀਆਂ ਦੀਆਂ ਨੰਬਰ ਪਲੇਟਾਂ ਦੀਆਂ ਤਸਵੀਰਾਂ, ਜੋ ਆਪਣੇ ਆਪ 'ਚ ਜ਼ਾਹਿਰ ਕਰਦੀਆਂ ਨੇ ਉਨ੍ਹਾਂ ਦਾ ਸਵੈਗ।