ਚੀਨ 'ਚ ਪਾਇਲਟ ਦੀ ਸੂਝ-ਬੂਝ ਨਾਲ ਟਲਿਆ ਵੱਡਾ ਹਾਦਸਾ, 4 ਜ਼ਖਮੀ

Monday, Jul 30, 2018 - 04:47 PM (IST)

ਬੀਜਿੰਗ (ਵਾਰਤਾ)— ਚੀਨ ਦੀ ਰਾਜਧਾਨੀ ਬੀਜਿੰਗ ਵਿਚ ਸੋਮਵਾਰ ਨੂੰ ਇਕ ਵੱਡਾ ਹਾਦਸਾ ਹੋਣ ਤੋਂ ਟਲ ਗਿਆ। ਪਾਇਲਟ ਦੀ ਸੂਝ-ਬੂਝ ਕਾਰਨ ਹੈਲੀਕਾਪਟਰ ਹਾਦਸੇ ਦਾ ਸ਼ਿਕਾਰ ਹੋਣ ਤੋਂ ਬਚ ਗਿਆ। ਪਾਇਲਟ ਨੇ ਭੀੜ ਵਾਲੇ ਇਲਾਕੇ ਵਿਚ ਹੈਲੀਕਾਪਟਰ ਹਾਦਸੇ ਦਾ ਸ਼ਿਕਾਰ ਹੋਣ ਤੋਂ ਬਚਾ ਲਿਆ ਪਰ ਉਹ ਪਾਰਕਿੰਗ ਵਾਲੀ ਥਾਂ 'ਚ ਜਾ ਡਿੱਗਾ, ਜਿਸ ਕਾਰਨ ਹੈਲੀਕਾਪਟਰ ਵਿਚ ਸਵਾਰ 4 ਲੋਕ ਜ਼ਖਮੀ ਹੋ ਗਏ। 

PunjabKesari
ਬੀਜਿੰਗ ਪੁਲਸ ਨੇ ਚੀਨ ਦੇ ਸੋਸ਼ਲ ਨੈੱਟਵਰਕਿੰਗ ਸਾਈਟ 'ਤੇ ਦੱਸਿਆ ਕਿ ਹੈਲੀਕਾਪਟਰ ਵਿਚ ਸਵਾਰ 4 ਲੋਕਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਵੱਡਾ ਹਾਦਸਾ ਟਾਲਣ ਦਾ ਸਿਹਰਾ ਹੈਲੀਕਾਪਟਰ ਦੇ ਪਾਇਲਟ ਨੂੰ ਦਿੱਤਾ ਜਾ ਰਿਹਾ ਹੈ, ਜਿਸ ਦੀ ਸੂਝ-ਬੂਝ ਕਾਰਨ ਕਈ ਲੋਕਾਂ ਦੀ ਜਾਨ ਬਚ ਗਈ। ਬੇਲ ਹੈਲੀਕਾਪਟਰ ਕੰਪਨੀ ਨੇ ਦੱਸਿਆ ਕਿ ਰੇਨਵੁੱਡ ਸਟਾਰ ਐਵੀਏਸ਼ਨ ਦਾ ਬੇਲ 429 ਨਾਮੀ ਹੈਲੀਕਾਪਟਰ ਸੀ। ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਮਾਮਲੇ ਵਿਚ ਚੀਨੀ ਨਾਗਰਿਕ ਹਵਾਬਾਜ਼ੀ ਪ੍ਰਸ਼ਾਸਨ ਵੱਖ ਤੋਂ ਮਾਮਲੇ ਦੀ ਜਾਂਚ ਕਰੇਗੀ।


Related News