Big Breaking : ਸਪੇਨ 'ਚ ਦੋ ਰੇਲਗੱਡੀਆਂ ਦੀ ਟੱਕਰ, 39 ਲੋਕਾਂ ਦੀ ਮੌਤ
Wednesday, Oct 28, 2026 - 04:25 PM (IST)
ਇਟਲੀ (ਦਲਵੀਰ ਸਿੰਘ ਕੈਂਥ)- ਮੈਡ੍ਰਿਡ ਨੂੰ ਸਪੇਨ ਦੇ ਦੱਖਣੀ ਅੰਡਾਲੂਸੀਆ ਖੇਤਰ ਨਾਲ ਜੋੜਨ ਵਾਲੀ ਲਾਈਨ 'ਤੇ ਦੋ ਹਾਈ -ਸਪੀਡ ਟ੍ਰੇਨਾਂ ਦੀ ਆਪਸੀ ਟੱਕਰ ਹੋ ਜਾਣ ਦਾ ਦੁੱਖਦਾਇਕ ਹਾਦਸਾ ਵਾਪਰਿਆ ਹੈ, ਜਿਸ ਵਿੱਚ ਘੱਟੋ-ਘੱਟ 39 ਲੋਕਾਂ ਦੀ ਦਰਦਨਕ ਮੌਤ ਹੋ ਗਈ। ਮਿਲੀ ਜਾਣਕਾਰੀ ਅਨੁਸਾਰ ਅੱਜ ਸਵੇਰੇ ਸਪੇਨ ਦੇ ਸਮੇਂ ਅਨੁਸਾਰ 9 ਵਜੇ ਇਹ ਹਾਦਸਾ ਉਸ ਰੇਲਵੇ ਟ੍ਰੈਕ 'ਤੇ ਵਾਪਰਿਆ, ਜਿੱਥੇ 9 ਮਹੀਨੇ ਪਹਿਲਾਂ ਜਨਵਰੀ ਵਿੱਚ 46 ਲੋਕ ਮਾਰੇ ਗਏ ਸਨ। 2 ਰੇਲ ਗੱਡੀਆਂ ਵਿਚਕਾਰ ਪਿਛਲੇ ਸਿਰੇ ਤੋਂ ਹੋਈ ਟੱਕਰ ਤੋਂ ਬਾਅਦ ਮੈਡ੍ਰਿਡ-ਅੰਡਾਲੂਸੀਆ ਹਾਈ ਸਪੇਨ ਰੇਲ ਲਾਈਨ 'ਤੇ ਅਵਾਜਾਈ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ।


ਪੜ੍ਹੋ ਇਹ ਅਹਿਮ ਖ਼ਬਰ- ਸੂਡਾਨ ਤੋਂ ਵੱਡੀ ਖ਼ਬਰ : ਬਾਜ਼ਾਰ 'ਤੇ ਫੌਜ ਨੇ ਕਰ'ਤਾ ਡਰੋਨ ਹਮਲਾ, ਮਾਰੇ ਗਏ 100 ਤੋਂ ਵਧੇਰੇ ਲੋਕ
ਘਟਨਾ ਦੀ ਜਾਣਕਾਰੀ ਮੀਡੀਏ ਵਿੱਚ ਸਾਂਝੀ ਕਰਦੇ ਸਰਕਾਰੀ ਬੁਲਾਰੇ ਨੇ ਕਿਹਾ ਕਿ ਰੇਲ ਗੱਡੀਆਂ ਦੀਆਂ ਜਬਰਦਸਤ ਆਪਸੀ ਟੱਕਰ ਹੋਣ ਕਾਰਨ ਡੱਬੇ ਪੱਟੜੀਆਂ ਤੋਂ ਹੇਠਾਂ ਉਤਰਨ ਤੋਂ ਬਾਅਦ ਚੱਟਾਨਾਂ ਤੋਂ ਹੇਠਾਂ ਡਿੱਗ ਗਏ, ਜਿਸ ਕਾਰਨ ਜਿੱਥੇ ਅਣਗਿਣਤ ਸਵਾਰੀਆਂ ਗੰਭੀਰ ਜਖ਼ਮੀ ਹੋਈਆਂ, ਉੱਥੇ ਘੱਟੋ-ਘੱਟ 39 ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਗੰਭੀਰ ਜਖ਼ਮੀਆਂ ਨੂੰ ਨੇੜੇ ਦੇ ਹਸਤਪਾਲਾਂ ਵਿੱਚ ਪਹੁੰਚਾਇਆ ਜਾ ਰਿਹਾ ਹੈ।ਘਟਨਾ ਦੀ ਜਾਣਕਾਰੀ ਮਿਲਦੇ ਹੀ ਸਥਾਨਕ ਪ੍ਰਸ਼ਾਸ਼ਨ ਤੇ ਰਾਹਤ ਕਰਮਚਾਰੀਆਂ ਦੇ ਦਸਤੇ ਹਰਕਤ ਵਿੱਚ ਆ ਗਏ ਪਰ ਹੁਣ ਤੱਕ ਇਹ ਹਾਦਸਾ ਕਿੰਨੇ ਲੋਕਾਂ ਲਈ ਮੁਸੀਬਣ ਬਣਿਆ ਸਪੱਸ਼ਟ ਨਹੀ ਹੋਇਆ।

ਜ਼ਿਕਰਯੋਗ ਹੈ ਕਿ ਪਹਿਲਾਂ ਵੀ ਸਪੇਨ ਵਿੱਚ ਅਜਿਹੇ ਦਰਦਨਾਕ ਰੇਲ ਹਾਦਸੇ ਹੋ ਚੁੱਕੇ ਹਨ ਜਿਹਨਾਂ ਕਈ ਘਰਾਂ ਦੇ ਚਿਰਾਗ ਬੁਝਾਏ ਹਨ ਤੇ ਕਈ ਬੱਚੇ ਯਤੀਮ ਕੀਤੇ ਪਰ ਇਸ ਦੇ ਬਾਵਜੂਦ ਅਜਿਹੇ ਹਾਦਸੇ ਯੂਰਪ ਦੇ ਸਪੇਨ ਵਰਗੇ ਦੇਸ਼ ਵਿੱਚ ਹੋਣੇ ਗੁੰਝਲਦਾਰ ਮਸਲਾ ਬਣਦੇ ਜਾ ਰਹੇ ਹਨ ਜਿਸ ਪ੍ਰਤੀ ਸਪੇਨ ਦੇ ਲੋਕ ਗੰਭੀਰ ਚਿੰਤਾ ਵਿੱਚ ਦੇਖੇ ਜਾ ਰਹੇ ਹਨ।
🚨🇪🇸 Wow... this is the footage of the train crash that occurred a few hours ago in Toledo, Spain. 39 deaths have already been confirmed... 💔 Writer: Samuel https://t.co/sgubAY7L3r
— Mario Nawfal (@MarioNawfal) October 28, 2026
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
