ਕਾਕਸ ਬਾਜ਼ਾਰ ਦੇ ਰਿਜ਼ਾਰਟ ''ਚ ਭਿਆਨਕ ਹਾਦਸਾ ! 10 ਲੋਕਾਂ ਦੀ ਗਈ ਜਾਨ, DNA ਰਾਹੀਂ ਕੀਤੀ ਜਾਵੇਗੀ ਪਛਾਣ

Saturday, Oct 17, 2026 - 03:45 PM (IST)

ਕਾਕਸ ਬਾਜ਼ਾਰ ਦੇ ਰਿਜ਼ਾਰਟ ''ਚ ਭਿਆਨਕ ਹਾਦਸਾ ! 10 ਲੋਕਾਂ ਦੀ ਗਈ ਜਾਨ, DNA ਰਾਹੀਂ ਕੀਤੀ ਜਾਵੇਗੀ ਪਛਾਣ

ਇੰਟਰਨੈਸ਼ਨਲ ਡੈਸਕ- ਭਾਰਤ ਦੇ ਗੁਆਂਢੀ ਮੁਲਕ ਬੰਗਲਾਦੇਸ਼ ਤੋਂ ਇਕ ਬੇਹੱਦ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ, ਜਿੱਥੋਂ ਦੇ ਦੱਖਣ-ਪੂਰਬੀ ਜ਼ਿਲ੍ਹੇ ਕਾਕਸ ਬਾਜ਼ਾਰ 'ਚ ਮੈਰੀਨ ਡਰਾਈਵ ਦੇ ਕੰਢੇ ਸਥਿਤ ਇੱਕ ਬੀਚ ਰਿਜ਼ਾਰਟ 'ਚ ਸ਼ਨੀਵਾਰ ਨੂੰ ਭਿਆਨਕ ਅੱਗ ਲੱਗਣ ਕਾਰਨ ਘੱਟੋ-ਘੱਟ 10 ਲੋਕਾਂ ਦੀ ਮੌਤ ਹੋ ਗਈ ਹੈ, ਜਦਕਿ 9 ਹੋਰ ਜ਼ਖਮੀ ਹੋ ਗਏ ਹਨ।

ਪੁਲਸ ਅਧਿਕਾਰੀਆਂ ਤੋਂ ਮਿਲੀ ਜਾਣਕਾਰੀ ਅਨੁਸਾਰ, ਇਹ ਅੱਗ ਸ਼ਨੀਵਾਰ ਸਵੇਰੇ ਲਗਭਗ 6:30 ਵਜੇ ਪਟੂਆਰਟੇਕ ਬੀਚ ਨੇੜੇ ਸਥਿਤ 'ਟੁਪਟੁਪ ਰੈਸਟੋ ਐਂਡ ਰਿਜ਼ੌਰਟ' 'ਚ ਲੱਗੀ। ਇਹ 3-ਮੰਜ਼ਿਲਾ ਰਿਜ਼ਾਰਟ ਮੁੱਖ ਤੌਰ 'ਤੇ ਬਾਂਸ ਅਤੇ ਲੱਕੜ ਦਾ ਬਣਿਆ ਹੋਇਆ ਸੀ, ਜਿਸ ਕਾਰਨ ਅੱਗ ਬਹੁਤ ਤੇਜ਼ੀ ਨਾਲ ਫੈਲ ਗਈ। ਹਾਦਸੇ ਦੇ ਸਮੇਂ ਰਿਜ਼ਾਰਟ 'ਚ ਲਗਭਗ 30 ਲੋਕ ਮੌਜੂਦ ਸਨ, ਜਿਨ੍ਹਾਂ ਵਿੱਚੋਂ 4-5 ਲੋਕ ਹੀ ਸੁਰੱਖਿਅਤ ਬਾਹਰ ਨਿਕਲਣ ਵਿੱਚ ਕਾਮਯਾਬ ਹੋ ਸਕੇ।

ਇਹ ਵੀ ਪੜ੍ਹੋ- ਮਿਡਲ ਈਸਟ ਵੱਲ ਜਾਣ ਵਾਲੇ ਦੇਣ ਧਿਆਨ ! ਏਅਰ ਇੰਡੀਆ ਨੇ ਕੀਤਾ ਵੱਡਾ ਐਲਾਨ

ਹਾਦਸੇ ਦੀ ਜਾਣਕਾਰੀ ਮਿਲਦਿਆਂ ਹੀ ਫਾਇਰ ਬ੍ਰਿਗੇਡ ਦੀਆਂ ਟੀਮਾਂ ਮੌਕੇ 'ਤੇ ਪਹੁੰਚੀਆਂ ਤੇ ਆ ਕੇ ਅੱਗ ਬੁਝਾਉਣ ਦੀਆਂ ਕੋਸ਼ਿਸ਼ਾਂ ਸ਼ੁਰੂ ਕੀਤੀਆਂ। ਫਾਇਰ ਬ੍ਰਿਗੇਡ ਅਧਿਕਾਰੀਆਂ ਨੇ ਹਾਦਸੇ 'ਚ 10 ਲੋਕਾਂ ਦੀ ਮੌਤ ਦੀ ਪੁਸ਼ਟੀ ਕੀਤੀ ਹੈ। ਜ਼ਖਮੀ ਹੋਏ 9 ਲੋਕਾਂ ਨੂੰ 'ਕਾਕਸ ਬਾਜ਼ਾਰ ਸਦਰ ਹਸਪਤਾਲ' ਵਿੱਚ ਭਰਤੀ ਕਰਵਾਇਆ ਗਿਆ ਹੈ, ਜਿਨ੍ਹਾਂ 'ਚੋਂ 5 ਲੋਕ ਬੁਰੀ ਤਰ੍ਹਾਂ ਝੁਲਸ ਗਏ ਹਨ।

ਕਾਕਸ ਬਾਜ਼ਾਰ ਦੇ ਡਿਪਟੀ ਕਮਿਸ਼ਨਰ ਏ. ਮੰਨਾਨ ਅਨੁਸਾਰ, ਮ੍ਰਿਤਕਾਂ ਦੀ ਦੀ ਪਛਾਣ ਲਈ ਡੀ.ਐੱਨ.ਏ. ਸੈਂਪਲ ਲਏ ਜਾਣਗੇ, ਜਿਸ ਤੋਂ ਬਾਅਦ ਲਾਸ਼ਾਂ ਨੂੰ ਪਰਿਵਾਰਾਂ ਦੇ ਹਵਾਲੇ ਕੀਤਾ ਜਾਵੇਗਾ। ਫਿਲਹਾਲ ਅੱਗ ਲੱਗਣ ਦੇ ਸਪੱਸ਼ਟ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਸ਼ੁਰੂਆਤੀ ਜਾਂਚ ਦੌਰਾਨ ਖ਼ਦਸ਼ਾ ਜਤਾਇਆ ਜਾ ਰਿਹਾ ਹੈ ਕਿ ਅੱਗ ਰਿਜ਼ਾਰਟ ਦੀ ਰਸੋਈ 'ਚੋਂ ਸ਼ੁਰੂ ਹੋਈ ਹੋ ਸਕਦੀ ਹੈ। ਫਿਲਹਾਲ ਫਾਇਰ ਬ੍ਰਿਗੇਡ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ- 'ਗੁੰਮਸ਼ੁਦਾ' ਹੋਣ ਦੀ ਅਫ਼ਵਾਹ ਫੈਲਾ ਕੇ ਕਰ'ਤਾ ਪਤਨੀ ਦਾ ਕਤਲ ! ਅਮਰੀਕਾ 'ਚ ਪੰਜਾਬੀ ਬੰਦੇ ਨੇ ਕੀਤਾ ਵੱਡਾ ਕਾਂਡ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 


author

Harpreet SIngh

Content Editor

Related News