ਅਰੀਜ਼ੋਨਾ ’ਚ ਉਡਾਣ ਦੌਰਾਨ ਹੈਲੀਕਾਪਟਰ ਅਤੇ ਜਹਾਜ਼ ਵਿਚਾਲੇ ਹੋਈ ਟੱਕਰ, 2 ਦੀ ਮੌਤ

Saturday, Oct 02, 2021 - 02:08 PM (IST)

ਚੈਂਡਲਰ/ਅਮਰੀਕਾ (ਭਾਸ਼ਾ) : ਅਰੀਜ਼ੋਨਾ ਵਿਚ ਫਿਨੀਕਸ ਹਵਾਈ ਅੱਡੇ ਦੇ ਨੇੜੇ ਉਡਾਣ ਦੌਰਾਨ ਹੈਲੀਕਾਪਟਰ ਅਤੇ ਇਕ ਛੋਟੇ ਜਹਾਜ਼ ਵਿਚਾਲੇ ਟੱਕਰ ਦੇ ਬਾਅਦ ਹੈਲੀਕਾਪਟਰ ਇਕ ਮੈਦਾਨ ਵਿਚ ਹਾਦਸਾਗ੍ਰਸਤ ਹੋ ਗਿਆ, ਜਿਸ ਨਾਲ ਉਸ ਵਿਚ ਸਵਾਰ 2 ਲੋਕਾਂ ਦੀ ਮੌਤ ਹੋ ਗਈ। ਟੱਕਰ ਦੇ ਬਾਅਦ ਜਹਾਜ਼ ਸੁਰੱਖਿਅਤ ਤਰੀਕੇ ਨਾਲ ਹੇਠਾਂ ਉਤਰ ਗਿਆ ਅਤੇ ਉਸ ਵਿਚ ਸਵਾਰ ਫਲਾਈਟ ਇੰਸਟ੍ਰਕਟਰ ਅਤੇ ਸਿਖਲਾਈ ਪਾਇਲਟ ਨੂੰ ਕੋਈ ਸੱਟ ਨਹੀਂ ਲੱਗੀ। ਪੁਲਸ ਸਾਰਜੈਂਟ ਜੇਸਨ ਮੈਕਲਿਮੰਸ ਨੇ ਦੱਸਿਆ ਕਿ ਸ਼ੁੱਕਰਵਾਰ ਨੂੰ ਚੈਂਡਲਰ ਸ਼ਹਿਰ ਵਿਚ ਇਹ ਹਾਦਸਾ ਵਾਪਰਿਆ। ਉਨ੍ਹਾਂ ਕਿਹਾ ਕਿ ਜ਼ਮੀਨ ’ਤੇ ਕੋਈ ਵੀ ਜ਼ਖ਼ਮੀ ਨਹੀਂ ਹੋਇਆ ਪਰ ਹਵਾਈ ਅੱਡਾ ਕਈ ਘੰਟੇ ਤੱਕ ਬੰਦ ਰਿਹਾ।

ਚੈਂਡਲਰ ਦੇ ਫਾਇਰ ਵਿਭਾਗ ਨੂੰ ਸਵੇਰੇ 8 ਵਜੇ ਹਵਾਈ ਅੱਡੇ ਨੇੜੇ ਹਾਦਸੇ ਦੀ ਸੂਚਨਾ ਮਿਲੀ। ਫਾਇਰ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਹਾਦਸੇ ਦੇ ਬਾਅਦ ਹੈਲੀਕਾਪਟਰ ਵਿਚ ਅੱਗ ਲੱਗ ਗਈ ਪਰ ਜਲਦ ਹੀ ਇਸ ’ਤੇ ਕਾਬੂ ਪਾ ਲਿਆ ਗਿਆ। ਫਾਇਰ ਫਾਈਟਰਜ਼ ਨੇ ਮਲਬੇ ਵਿਚੋਂ 2 ਲਾਸ਼ਾਂ ਕੱਢੀਆਂ। ਮਰਿਕੋਪਾ ਕਾਊਂਟੀ ਦਾ ਮੈਡੀਕਲ ਜਾਂ ਦਫ਼ਤਰ ਦੋਵਾਂ ਲਾਸ਼ਾਂ ਦੀ ਪਛਾਣ ਕਰੇਗਾ। ਚੈਂਡਲਰ ਪੁਲਸ ਦੇ ਮੈਕਲਿਮੰਸ ਮੁਤਾਬਕ ਹੈਲੀਕਾਪਟਰ ਦਾ ਸੰਚਾਲਨ ਕਵਾਂਟਮ ਹੈਲੀਕਾਪਟਰ ਅਤੇ ਜਹਾਜ਼ ਦਾ ਸੰਚਾਲਨ ‘ਫਲਾਈਟ ਆਪਰੇਸ਼ਨਜ਼ ਅਕੈਡਮੀ’ ਕਰ ਰਹੀ ਸੀ।

ਫਲਾਈਟ ਆਪਰੇਸ਼ਨਜ਼ ਅਕੈਡਮੀ ਦੇ ਮਾਲਕ ਰਿਚਰਡ ਬੇਨਗੋਆ ਨੇ ਦੱਸਿਆ ਕਿ 4 ਸੀਟਾਂ ਵਾਲੇ ਜਹਾਜ਼ ਦਾ ਇਸਤੇਮਾਲ ਸਿਖਲਾਈ ਉਡਾਣਾਂ ਲਈ ਹੁੰਦਾ ਹੈ। ਘਟਨਾ ਦੇ ਸਮੇਂ ਜਹਾਜ਼ ਵਿਚ ਸਿਰਫ਼ 2 ਲੋਕ ਸਵਾਰ ਸਨ। ਰਾਸ਼ਟਰੀ ਆਵਾਜਾਈ ਸੁਰੱਖਿਆ ਬੋਰਡ ਹਾਦਸੇ ਦੇ ਕਾਰਨਾਂ ਦੀ ਜਾਂਚ ਕਰੇਗਾ।


cherry

Content Editor

Related News