BC ਦੇ ਕਈ ਹਿੱਸਿਆਂ ''ਚ ਤੇਜ ਹਵਾਵਾਂ, ਭਾਰੀ ਬਰਫ਼ਬਾਰੀ ਅਤੇ ਕੜਾਕੇ ਦੀ ਠੰਡ ਦੀ ਚਿਤਾਵਨੀ
Monday, Dec 22, 2025 - 11:14 PM (IST)
ਵੈਨਕੂਵਰ (ਮਲਕੀਤ ਸਿੰਘ) - ਬ੍ਰਿਟਿਸ਼ ਕੋਲੰਬੀਆ ਦੇ ਕਈ ਇਲਾਕਿਆਂ ਵਿੱਚ ਮੌਸਮੀ ਹਾਲਾਤ ਬਦਲਣ ਦੀ ਸੰਭਾਵਨਾ ਦੇ ਮੱਦੇਨਜ਼ਰ ਐਨਵਾਇਰਨਮੈਂਟ ਕੈਨੇਡਾ ਵੱਲੋਂ ਕਈ ਮੌਸਮੀ ਚਿਤਾਵਨੀਆਂ ਜਾਰੀ ਕੀਤੀਆਂ ਗਈਆਂ ਹਨ। ਵੈਨਕੂਵਰ ਵਿੱਚ ਤੇਜ਼ ਹਵਾਵਾਂ ਦੇ ਝੋਕੇ 90 ਕਿਲੋਮੀਟਰ ਪ੍ਰਤੀ ਘੰਟਾ ਤੱਕ ਪਹੁੰਚਣ ਦੀ ਪੇਸ਼ਗੋਈ ਕੀਤੀ ਗਈ ਹੈ, ਜਦਕਿ ਸੂਬੇ ਦੇ ਦੱਖਣੀ ਇੰਟੀਰੀਅਰ ਅਤੇ ਹੈਡਾ ਗਵਾਈਈ ਦੇ ਕੁਝ ਹਿੱਸਿਆਂ ਵਿੱਚ ਭਾਰੀ ਬਰਫ਼ਬਾਰੀ ਦੀ ਚਿਤਾਵਨੀ ਦਿੱਤੀ ਗਈ ਹੈ।
ਮੌਸਮ ਵਿਭਾਗ ਅਨੁਸਾਰ, ਕੜਾਕੇ ਦੀ ਠੰਡੀ ਹਵਾ ਸਮੁੱਚੇ ਸਿਸਟਮ ਯਾਤਰਾ ਅਤੇ ਰੋਜ਼ਮਰਾ ਦੇ ਜੀਵਨ ’ਤੇ ਅਸਰ ਪਾ ਸਕਦਾ ਹੈ। ਹਾਈਵੇਅ ਨੰਬਰ 3 ਅਤੇ 5 ਦੇ ਕੁਝ ਹਿੱਸਿਆਂ ’ਤੇ ਬਰਫ਼ਬਾਰੀ ਕਾਰਨ ਸੜਕ ਹਾਲਾਤ ਖਰਾਬ ਹੋਣ ਦੀ ਸੰਭਾਵਨਾ ਹੈ, ਜਿਸ ਲਈ ਵਾਹਨ ਚਾਲਕਾਂ ਨੂੰ ਖਾਸ ਸਾਵਧਾਨੀ ਵਰਤਣ ਦੀ ਅਪੀਲ ਕੀਤੀ ਗਈ ਹੈ।
ਅਧਿਕਾਰੀਆਂ ਨੇ ਲੋਕਾਂ ਨੂੰ ਗੈਰ-ਜ਼ਰੂਰੀ ਯਾਤਰਾ ਤੋਂ ਪਰਹੇਜ਼ ਕਰਨ, ਮੌਸਮ ਸੰਬੰਧੀ ਤਾਜ਼ਾ ਜਾਣਕਾਰੀ ’ਤੇ ਨਜ਼ਰ ਰੱਖਣ ਅਤੇ ਸੁਰੱਖਿਆ ਨਿਰਦੇਸ਼ਾਂ ਦੀ ਪਾਲਣਾ ਕਰਨ ਦਾ ਮਸ਼ਵਰਾ ਜਾਰੀ ਕੀਤਾ ਹੈ।
