ਭਾਰੀ ਮੀਂਹ ਤੋਂ ਬਾਅਦ ਖਾਲੀ ਕਰਵਾਇਆ ਗਿਆ ਟੋਰਾਂਟੋ ਦਾ ਕਸਬਾ

Saturday, Jun 24, 2017 - 06:59 PM (IST)

ਵਾਟਰਲੂ— ਤੇਜ਼ ਮੀਂਹ ਤੋਂ ਬਾਅਦ ਵਾਟਰਲੂ, ਓਨਟਾਰੀਓ ਦੇ ਖੇਤਰ ਨੂੰ ਖਾਲੀ ਕਰਵਾ ਲਿਆ ਗਿਆ। ਸ਼ੁੱਕਰਵਾਰ ਨੂੰ ਭਾਰੀ ਮੀਂਹ ਤੋਂ ਬਾਅਦ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਗਿਆ ਅਤੇ 30 ਘਰ ਖਾਲੀ ਕਰਵਾ ਲਏ ਗਏ। ਪਾਣੀ ਦੇ ਭਰਨ ਕਾਰਨ ਸੜਕਾਂ ਨੂੰ ਵੀ ਬੰਦ ਕਰ ਦਿੱਤਾ ਗਿਆ। ਮੈਪਲਟਨ ਵਿਖੇ ਵੀ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਗਿਆ। ਵੈਲਿੰਗਟਨ ਪੁਲਸ ਨੇ ਦੱਸਿਆ ਕਿ ਮਾਊਂਟ ਫਾਰੈਸਟ ਦੇ ਕੈਂਪਗਰਾਊਂਡ ਨੂੰ ਖਾਲੀ ਕਰਵਾ ਲਿਆ ਗਿਆ। ਫਿਲਹਾਲ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਕੈਂਪਗਰਾਊਂਡ ਵਿਖੇ ਕਿੰਨੇਂ ਵਿਅਕਤੀ ਹਨ ਪਰ ਪੁਲਸ ਦਾ ਕਹਿਣਾ ਹੈ ਕਿ ਇਸ ਕਾਰਨ ਪਾਣੀ ਅਤੇ ਸੀਵਰੇਜ਼ ਸਿਸਟਮ ਨੁਕਸਾਨਿਆ ਗਿਆ ਹੈ। ਵਾਟਰਲੂ ਖੇਤਰ ਦੀ ਪੁਲਸ ਅਤੇ ਅਧਿਕਾਰੀਆਂ ਨੇ ਇਸ ਖੇਤਰ ਦੇ ਲੋਕਾਂ ਨੂੰ ਚਿਤਾਵਨੀ ਜਾਰੀ ਕਰ ਦਿੱਤੀ ਹੈ ਅਤੇ ਵਾਹਨ ਚਾਲਕਾਂ ਨੂੰ ਪਾਣੀ ਤੋਂ ਦੂਰ ਰਹਿਣ ਨੂੰ ਕਿਹਾ ਹੈ।


Kulvinder Mahi

News Editor

Related News