ਪਾਕਿਸਤਾਨ ’ਚ ਭਾਰੀ ਮੀਂਹ ਕਾਰਣ 32 ਲੋਕਾਂ ਦੀ ਮੌਤ

03/12/2020 1:28:34 AM

ਪੇਸ਼ਾਵਰ (ਭਾਸ਼ਾ)–ਪਾਕਿਸਤਾਨ ਵਿਚ ਭਾਰੀ ਮੀਂਹ ਕਾਰਣ ਬੁੱਧਵਾਰ ਨੂੰ ਇਕ ਹੀ ਪਰਿਵਾਰ ਦੀਆਂ ਘੱਟੋ-ਘੱਟ 4 ਔਰਤਾਂ ਦੀ ਮੌਤ ਹੋ ਗਈ। ਦੇਸ਼ ਦੇ ਪੱਛਮੀ-ਉੱਤਰੀ ਸੂਬੇ ਵਿਚ ਭਾਰੀ ਮੀਂਹ ਕਾਰਣ ਹੁਣ ਤੱਕ 32 ਲੋਕਾਂ ਦੀ ਜਾਨ ਜਾ ਚੁੱਕੀ ਹੈ। ਪੁਲਸ ਨੇ ਦੱਸਿਆ ਕਿ ਖੈਬਰ ਪਖਤੂਨਖਵਾ ਦੇ ਸਵਾਬੀ ਜ਼ਿਲੇ ਵਿਚ ਘਰ ਦੀ ਛੱਤ ਡਿੱਗਣ ਨਾਲ 4 ਲੋਕਾਂ ਦੀ ਮੌਤ ਹੋ ਗਈ ਅਤੇ 3 ਔਰਤਾਂ ਜ਼ਖ਼ਮੀ ਹੋ ਗਈਆਂ। ਪੁਲਸ ਨੇ ਦੱਸਿਆ ਕਿ ਬਚਾਅ ਅਤੇ ਪੁਲਸ ਦੀਆਂ ਟੀਮਾਂ ਨੇ ਮਲਬੇ ਵਿਚੋਂ ਲਾਸ਼ਾਂ ਨੂੰ ਬਰਾਮਦ ਕੀਤਾ ਹੈ। ਜ਼ਖ਼ਮੀਆਂ ਨੂੰ ਇਕ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। 4 ਤੋਂ 8 ਮਾਰਚ ਤੱਕ ਪਏ ਭਾਰੀ ਮੀਂਹ ਕਾਰਣ 28 ਲੋਕਾਂ ਦੀ ਮੌਤ ਹੋਈ ਸੀ।


Sunny Mehra

Content Editor

Related News