ਇਸ ਦੇਸ਼ 'ਚ ਪੈਦਲ ਚੱਲਣ ਵਾਲੇ ਲੋਕਾਂ 'ਤੇ ਲੱਗਿਆ ਭਾਰੀ ਜੁਰਮਾਨਾ
Monday, Oct 21, 2024 - 04:02 PM (IST)

ਦੁਬਈ- ਸੰਯੁਕਤ ਅਰਬ ਅਮੀਰਾਤ ਵਿਚ ਦੁਬਈ ਇੱਕ ਅਜਿਹਾ ਸ਼ਹਿਰ ਹੈ ਜੋ ਆਪਣੇ ਗਲੈਮਰ, ਲਗਜ਼ਰੀ ਜੀਵਨ ਸ਼ੈਲੀ, ਉੱਚੀਆਂ ਇਮਾਰਤਾਂ ਅਤੇ ਬੇਅੰਤ ਦੌਲਤ ਲਈ ਪੂਰੀ ਦੁਨੀਆ ਵਿੱਚ ਮਸ਼ਹੂਰ ਹੈ। ਪਰ ਇਸ ਸਭ ਤੋਂ ਇਲਾਵਾ ਇਹ ਸ਼ਹਿਰ ਆਪਣੇ ਸਖ਼ਤ ਕਾਨੂੰਨਾਂ ਲਈ ਵੀ ਜਾਣਿਆ ਜਾਂਦਾ ਹੈ। ਕਈ ਵਾਰ ਇਸ ਦੇ ਕਾਨੂੰਨ ਇੰਨੇ ਸਖ਼ਤ ਹੁੰਦੇ ਹਨ ਕਿ ਜਦੋਂ ਦੂਜੇ ਦੇਸ਼ਾਂ ਦੇ ਲੋਕ ਇਸ ਬਾਰੇ ਸੁਣਦੇ ਹਨ ਤਾਂ ਉਹ ਹੈਰਾਨ ਰਹਿ ਜਾਂਦੇ ਹਨ।
ਅਜਿਹਾ ਹੀ ਇੱਕ ਮਾਮਲਾ ਦੁਬਈ ਵਿੱਚ ਟ੍ਰੈਫਿਕ ਕਾਨੂੰਨਾਂ ਦੀ ਸਖ਼ਤੀ ਨੂੰ ਲੈ ਕੇ ਸਾਹਮਣੇ ਆਇਆ ਹੈ। ਹੈਰਾਨੀ ਦੀ ਗੱਲ ਹੈ ਕਿ ਜਿੱਥੇ ਲੋਕਾਂ ਨੂੰ ਆਮ ਤੌਰ 'ਤੇ ਗਲਤ ਡਰਾਈਵਿੰਗ ਜਾਂ ਟ੍ਰੈਫਿਕ ਨਿਯਮਾਂ ਦੀ ਅਣਦੇਖੀ ਕਰਨ 'ਤੇ ਚਲਾਨ ਅਤੇ ਜੁਰਮਾਨੇ ਦਾ ਸਾਹਮਣਾ ਕਰਨਾ ਪੈਂਦਾ ਹੈ, ਉਥੇ ਹੀ ਦੁਬਈ ਵਿਚ ਵੀ ਪੈਦਲ ਚੱਲਣ ਵਾਲਿਆਂ 'ਤੇ ਵੀ ਟ੍ਰੈਫਿਕ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਕਰਨ ਦਾ ਦਬਾਅ ਹੈ। ਗਲਫ ਨਿਊਜ਼ ਮੁਤਾਬਕ ਦੁਬਈ ਪੁਲਸ ਸਟੇਸ਼ਨ ਨੇ ਖਤਰਨਾਕ ਤਰੀਕੇ ਨਾਲ ਸੜਕ ਪਾਰ ਕਰਨ ਅਤੇ ਟ੍ਰੈਫਿਕ ਸਿਗਨਲ ਦੀ ਅਣਦੇਖੀ ਕਰਨ 'ਤੇ 37 ਲੋਕਾਂ ਨੂੰ ਜੁਰਮਾਨਾ ਲਗਾਇਆ। ਉਨ੍ਹਾਂ 'ਤੇ 400 ਯੂ.ਏ.ਈ ਦਿਰਹਾਮ ਦਾ ਜੁਰਮਾਨਾ ਲਗਾਇਆ ਗਿਆ ਹੈ।
ਪੜ੍ਹੋ ਇਹ ਅਹਿਮ ਖ਼ਬਰ- Airport ਦਾ ਫੁਰਮਾਨ, ਗਲੇ ਮਿਲੇ ਤਾਂ ਹੋਵੇਗਾ ਜੁਰਮਾਨਾ
ਅੰਕੜੇ ਕਰ ਦੇਣਗੇ ਹੈਰਾਨ
ਇਸ ਸਾਲ ਦੀ ਸ਼ੁਰੂਆਤ ਤੋਂ ਦੁਬਈ ਦੇ ਟ੍ਰੈਫਿਕ ਕਾਨੂੰਨ ਦੇ ਤਹਿਤ ਬਿਨਾਂ ਇਜਾਜ਼ਤ ਵਾਲੀ ਜਗ੍ਹਾ ਤੋਂ ਸੜਕ ਪਾਰ ਕਰਨ ਜਾਂ ਟ੍ਰੈਫਿਕ ਸਿਗਨਲ ਤੋੜਨ 'ਤੇ 400 ਯੂ.ਏ.ਈ ਦਿਰਹਾਮ ਦਾ ਜੁਰਮਾਨਾ ਲਗਾਇਆ ਜਾਂਦਾ ਹੈ। ਦੁਬਈ ਦਾ ਕਾਨੂੰਨ ਜੈ-ਵਾਕਿੰਗ 'ਤੇ ਸਖ਼ਤ ਹੈ। ਜੈਵਾਕਿੰਗ ਦਾ ਮਤਲਬ ਹੈ ਬਿਨਾਂ ਇਜਾਜ਼ਤ ਜਾਂ ਨਿਰਧਾਰਤ ਜਗ੍ਹਾ ਤੋਂ ਸੜਕ ਪਾਰ ਕਰਨਾ। ਜਦੋਂ ਕੋਈ ਵਿਅਕਤੀ ਟ੍ਰੈਫਿਕ ਸਿਗਨਲ ਜਾਂ ਜ਼ੈਬਰਾ ਕਰਾਸਿੰਗ ਨੂੰ ਨਜ਼ਰਅੰਦਾਜ਼ ਕਰਦਾ ਹੈ ਅਤੇ ਸੜਕ ਵਿਚਕਾਰ ਜਾਂ ਅਜਿਹੀ ਜਗ੍ਹਾ ਤੋਂ ਸੜਕ ਪਾਰ ਕਰਦਾ ਹੈ ਜਿੱਥੇ ਕਰਾਸਿੰਗ ਦੀ ਇਜਾਜ਼ਤ ਨਹੀਂ ਹੈ, ਤਾਂ ਇਸ ਨੂੰ ਜੈਵਾਕਿੰਗ ਕਿਹਾ ਜਾਂਦਾ ਹੈ। ਪਿਛਲੇ ਸਾਲ ਦੇ ਅੰਕੜੇ ਹੈਰਾਨ ਕਰ ਦੇਣ ਵਾਲੇ ਸਨ।
ਦੁਬਈ ਪੁਲਸ ਨੇ ਵਾਰ-ਵਾਰ ਚੇਤਾਵਨੀ ਦਿੱਤੀ ਹੈ ਕਿ ਜੈਵਾਕਿੰਗ ਦੇ ਘਾਤਕ ਨਤੀਜੇ ਹੋ ਸਕਦੇ ਹਨ। ਪਿਛਲੇ ਸਾਲ ਜੈਅ-ਵਾਕਿੰਗ ਕਾਰਨ ਅੱਠ ਲੋਕਾਂ ਦੀ ਮੌਤ ਹੋ ਗਈ ਸੀ ਅਤੇ 339 ਜ਼ਖ਼ਮੀ ਹੋਏ ਸਨ। ਗਲਫ ਨਿਊਜ਼ ਅਨੁਸਾਰ, 2023 ਵਿੱਚ 44,000 ਤੋਂ ਵੱਧ ਲੋਕਾਂ ਨੂੰ ਜੈ-ਵਾਕਿੰਗ ਲਈ ਜੁਰਮਾਨਾ ਕੀਤਾ ਗਿਆ।ਦੁਬਈ ਪੁਲਿਸ ਨੇ ਸਪੱਸ਼ਟ ਤੌਰ 'ਤੇ ਕਿਹਾ ਹੈ ਕਿ ਸੜਕ ਪਾਰ ਕਰਦੇ ਸਮੇਂ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨਾ ਜ਼ਰੂਰੀ ਹੈ, ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਸੜਕ ਪਾਰ ਕਰਨ ਦਾ ਸਹੀ ਤਰੀਕਾ ਅਪਣਾਉਣ ਅਤੇ ਉਦੋਂ ਹੀ ਸੜਕ ਪਾਰ ਕਰਨ, ਜਦੋਂ ਸੜਕ 'ਤੇ ਕੋਈ ਵਾਹਨ ਨਾ ਹੋਵੇ। ਦੱਸ ਦਈਏ ਕਿ ਦੁਬਈ ਟ੍ਰੈਫਿਕ ਕੋਰਟ ਨੇ ਟ੍ਰੈਫਿਕ ਨਿਯਮਾਂ ਦੀ ਪਾਲਣਾ ਨਾ ਕਰਨ 'ਤੇ ਇਕ ਅਰਬ ਡਰਾਈਵਰਾਂ 'ਤੇ 2000 UAE ਦਿਰਹਾਮ ਦਾ ਜ਼ੁਰਮਾਨਾ ਲਗਾਇਆ, ਜਦਕਿ ਏਸ਼ੀਆਈ ਪੈਦਲ ਯਾਤਰੀਆਂ 'ਤੇ ਬਿਨਾਂ ਇਜਾਜ਼ਤ ਦੇ ਸੜਕ ਪਾਰ ਕਰਨ 'ਤੇ 400 UAE ਦਿਰਹਾਮ ਦਾ ਜੁਰਮਾਨਾ ਲਗਾਇਆ ਗਿਆ ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।