ਡਰਾਈਵਿੰਗ ਕਰਦੇ ਸਮੇਂ ਦੇਖ ਰਿਹਾ ਸੀ ਅਸ਼ਲੀਲ ਫਿਲਮ, ਲੱਗਾ ਹਜ਼ਾਰਾਂ ਦਾ ਜੁਰਮਾਨਾ

Friday, Dec 06, 2024 - 02:00 PM (IST)

ਓਟਾਵਾ - ਕੈਨੇਡਾ ਦੀ ਰਾਜਧਾਨੀ ਓਟਾਵਾ ਵਿਚ ਇੱਕ ਡਰਾਈਵਰ ਨੂੰ ਗੱਡੀ ਚਲਾਉਂਦੇ ਸਮੇਂ ਅਸ਼ਲੀਲ ਫਿਲਮ ਵੇਖਦੇ ਹੋਏ ਫੜ੍ਹੇ ਜਾਣ 'ਤੇ 615 ਕੈਨੇਡੀਅਨ ਡਾਲਰ (ਭਾਰਤੀ ਕਰੰਸੀ ਮੁਤਾਬਕ 37 ਹਜ਼ਾਰ ਦੇ ਕਰੀਬ) ਦਾ ਜੁਰਮਾਨਾ ਅਤੇ ਧਿਆਨ ਭਟਕਾਉਣ ਲਈ ਉਸ ਦੇ ਲਾਇਸੈਂਸ 'ਤੇ ਤਿੰਨ ਡੀਮੈਰਿਟ ਪੁਆਇੰਟ ਲਗਾਏ ਗਏ ਹਨ। ਓਂਟਾਰੀਓ ਸੂਬਾਈ ਪੁਲਸ ਮੁਤਾਬਕ ਡਰਾਈਵਰ ਨੂੰ ਸੋਮਵਾਰ ਨੂੰ ਓਟਾਵਾ ਵਿੱਚ ਹਾਈਵੇ 417 'ਤੇ ਰੋਕਿਆ ਗਿਆ ਸੀ, ਜਿਸ ਨੂੰ ਇਕ ਅਧਿਕਾਰੀ ਨੇ ਡਰਾਈਵਿੰਗ ਦੌਰਾਨ ਅਸ਼ਲੀਲ ਫਿਲਮ ਦੇਖਦੇ ਹੋਏ ਦੇਖਿਆ ਸੀ।

ਇਹ ਵੀ ਪੜ੍ਹੋ: ਇਸ ਦੇਸ਼ 'ਚ ਫੈਲੀ ਰਹੱਸਮਈ ਬੀਮਾਰੀ, 150 ਲੋਕਾਂ ਦੀ ਮੌਤ, ਇਹ ਹਨ ਲੱਛਣ

PunjabKesari

ਐਕਸ 'ਤੇ ਇੱਕ ਪੋਸਟ ਵਿੱਚ ਓਂਟਾਰੀਓ ਸੂਬਾਈ ਪੁਲਸ (ਓਪੀਪੀ) ਵੱਲੋਂ ਇਕ ਤਸਵੀਰ ਸਾਂਝੀ ਕੀਤੀ ਗਈ ਹੈ, ਜਿਸ ਵਿਚ ਇਕ ਫੋਨ ਡਰਾਈਵਰ ਵਾਲੇ ਪਾਸੇ ਸਟੀਅਰਿੰਗ ਪੈਨਲ ਦੇ ਸਾਹਮਣੇ ਰੱਖਿਆ ਦਿਖਾਈ ਦੇ ਰਿਹਾ ਹੈ। ਤਸਵੀਰ ਵਿਚ ਫੋਨ ਵੱਲ ਇਸ਼ਾਰਾ ਕਰਦਾ ਹੋਇਆ ਇਕ ਤੀਰ ਵੀ ਨਜ਼ਰ ਆ ਰਿਹਾ ਹੈ, ਜਿਸ ਤੋਂ ਪਤਾ ਲੱਗਦਾ ਹੈ ਕਿ ਡਰਾਈਵਰ ਆਪਣੇ ਫੋਨ 'ਤੇ ਅਸ਼ਲੀਲ ਫਿਲਮ ਦੇਖ ਰਿਹਾ ਸੀ। ਇਸ ਤਰ੍ਹਾਂ ਕਰਨਾ ਜਾਨਲੇਵਾ ਹੋ ਸਕਦਾ ਹੈ।  ਓ.ਪੀ.ਪੀ ਨੇ ਅੱਗੇ ਲਿਖਿਆ, "ਡਰਾਈਵਿੰਗ ਲਈ ਤੁਹਾਡਾ ਪੂਰਾ ਧਿਆਨ ਹੋਣਾ ਚਾਹੀਦਾ ਹੈ। ਫ਼ੋਨ ਨੂੰ ਛੱਡ ਦਿਓ, ਜਦੋਂ ਤੱਕ ਤੁਸੀਂ ਘਰ ਨਹੀਂ ਪਹੁੰਚਦੇ ਉਦੋਂ ਤੱਕ ਉਡੀਕ ਕਰੋ।" 

ਇਹ ਵੀ ਪੜ੍ਹੋ: ਭਾਰਤ-ਬੰਗਲਾਦੇਸ਼ ਸਬੰਧਾਂ 'ਚ ਖਟਾਸ, ਯੂਨਸ ਸਰਕਾਰ ਨੇ  2 ਡਿਪਲੋਮੈਟਾਂ ਨੂੰ ਸੱਦਿਆ ਵਾਪਸ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


cherry

Content Editor

Related News