ਕੈਨੇਡਾ ’ਚ ਗਰਮੀ ਕੱਢ ਰਹੀ ਹੈ ਲੋਕਾਂ ਦੇ ਵੱਟ, 233 ਲੋਕਾਂ ਦੀ ਮੌਤ
Thursday, Jul 01, 2021 - 01:52 PM (IST)
ਟੋਰਾਂਟੋ/ਵਾਸ਼ਿੰਗਟਨ (ਭਾਸ਼ਾ) – ਕੈਨੇਡਾ ਵਿਚ ਅੱਜਕਲ ਅਸਮਾਨ ’ਚੋ ਅੱਗ ਵਰ ਰਹੀ ਹੈ। ਹਾਲਤ ਇਹ ਹੈ ਕਿ ਇਥੇ ਵੱਧਦੇ ਤਾਪਮਾਨ ਨੇ ਸਾਰੇ ਰਿਕਾਰਡ ਤੋੜ ਦਿੱਤੇ ਹਨ ਅਤੇ ਲੂ ਕਾਰਨ ਕਈ ਲੋਕਾਂ ਦੀ ਜਾਨ ਚਲੀ ਗਈ ਹੈ। ਕੈਨੇਡਾ ਦੇ ਵੈਨਕੂਵਰ ਇਲਾਕੇ ਵਿਚ ਸਭ ਤੋਂ ਜ਼ਿਆਦਾ ਅਸਰ ਦੇਖਣ ਨੂੰ ਮਿਲ ਰਿਹਾ ਹੈ ਜਿਥੇ ਸ਼ੁੱਕਰਵਾਰ ਤੋਂ ਹੁਣ ਤੱਕ 233 ਲੋਕਾਂ ਦੀ ਅਚਾਨਕ ਮੌਤ ਹੋ ਗਈ ਹੈ। ਇਥੇ ਮੰਗਲਵਾਰ ਨੂੰ ਤਾਪਮਾਨ 49.5 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ। ਦੱਸ ਦਈਏ ਕਿ ਕੈਨੇਡਾ ਵਿਚ ਮੰਗਲਵਾਰ ਨੂੰ ਹੁਣ ਤੱਕ ਦਾ ਸਭ ਤੋਂ ਜ਼ਿਆਦਾ ਤਾਪਮਾਨ ਰਿਹਾ ਹੈ। ਪੁਲਸ ਸਾਰਜੇਂਟ ਸਵੀਟ ਐਡੀਸ਼ਨ ਨੇ ਦੱਸਿਆ ਕਿ ਇੰਨੀ ਗਰਮੀ ਪਹਿਲਾਂ ਕਦੇ ਨਹੀਂ ਦੇਖੀ ਗਈ। ਬਦਕਿਸਮਤੀ ਨਾਲ ਦਰਜਨਾਂ ਲੋਕ ਇਸਦੇ ਕਾਰਨ ਮਰ ਰਹੇ ਹਨ।
ਇਹ ਵੀ ਪੜ੍ਹੋ: WWE ਸੁਪਰਸਟਾਰ ਮੇਲਿਸਾ ਕੋਟਸ ਦਾ ਅਚਾਨਕ ਹੋਇਆ ਦਿਹਾਂਤ, ਰੈਸਲਿੰਗ ਜਗਤ ’ਚ ਸੋਗ ਦੀ ਲਹਿਰ
ਉਧਰ ਅਮਰੀਕਾ ਦੇ ਓਰੇਗਨ ਸੂਬੇ ਦੇ ਮੁਲਟਨੋਮਾਹ ਕਾਉਂਟੀ ਵਿਚ ਗਰਮ ਮੌਸਮ ਕਾਰਨ 45 ਲੋਕਾਂ ਦੀ ਮੌਤ ਹੋ ਗਈ ਹੈ। ਬੁੱਧਵਾਰ ਨੂੰ ਜਾਰੀ ਇਕ ਬਿਆਨ ਵਿਚ ਦੱਸਿਆ ਗਿਆ ਕਿ ਮੁਲਟਨੋਮਾਹ ਕਾਉਂਟੀ ਮੈਡੀਕਲ ਐਕਜਾਮਿਨਰ ਪ੍ਰੋਗਰਾਮ ਦੀ ਰਿਪੋਰਟ ਵਿਚ 25 ਜੂਨ ਤੋਂ ਲੈ ਕੇ ਹੁਣ ਤੱਕ ਗਰਮੀ ਕਾਰਨ 45 ਲੋਕਾਂ ਦੀ ਮੌਤ ਹੋਣ ਦੀ ਜਾਣਕਾਰੀ ਮਿਲੀ ਹੈ। ਬਿਆਨ ਵਿਚ ਕਿਹਾ ਗਿਆ, ‘ਮੌਤ ਦਾ ਸ਼ੁਰੂਆਤੀ ਕਾਰਨ ਹਾਈਪਰਥਰਮੀਆ ਹੈ, ਇਸ ਸਥਿਤੀ ਵਿਚ ਸਰੀਰ ਦਾ ਤਾਪਮਾਨ ਅਸਾਧਾਰਨ ਰੂਪ ਨਾਲ ਬਹੁਤ ਜ਼ਿਆਦਾ ਹੋ ਜਾਂਦਾ ਹੈ। ਇਹ ਸਥਿਤੀ ਵਾਤਾਵਰਣ ਵਿਚ ਜ਼ਿਆਦਾ ਗਰਮੀ ਨੂੰ ਸਰੀਰ ਦੇ ਸਹਿਣ ਨਾ ਕਰ ਪਾਉਣ ਕਾਰਨ ਪੈਦਾ ਹੁੰਦੀ ਹੈ।’ ਹਾਲਾਂਕਿ ਮੰਗਲਵਾਰ ਨੂੰ ਇਨ੍ਹਾਂ ਸ਼ਹਿਰਾਂ ਵਿਚ ਗਰਮੀ ਤੋਂ ਥੋੜ੍ਹੀ ਰਾਹਤ ਮਿਲੀ ਪਰ ਸਪੋਕੇਨ, ਪੂਰਬੀ ਓਰੇਗਨ ਦੇ ਸ਼ਹਿਰਾਂ ਅਤੇ ਇਡਾਹੋ ਦੇ ਸ਼ਹਿਰਾਂ ਵਿਚ ਤਾਪਮਾਨ ਵਿਚ ਵਾਧਾ ਦੇਖਿਆ ਗਿਆ। ਰਾਸ਼ਟਰੀ ਮੌਸਮ ਸੇਵਾ ਨੇ ਕਿਹਾ ਕਿ ਸਪੋਕੇਨ ਵਿਚ ਮੰਗਲਵਾਰ ਨੂੰ ਪਾਰਾ 42.2 ਸੈਲਸੀਅਸ ’ਤੇ ਪਹੁੰਚ ਗਿਆ ਜੋ ਹੁਣ ਤੱਕ ਦਾ ਉਥੇ ਦਰਜ ਕੀਤਾ ਸਭ ਤੋਂ ਜ਼ਿਆਦਾ ਤਾਪਮਾਨ ਹੈ। ਇਸ ਸ਼ਹਿਰ ਵਿਚ ਸੋਮਵਾਰ ਨੂੰ ਲਗਭਗ 9300 ਖਪਤਕਾਰਾਂ ਦੀ ਬਿਜਲੀ ਗੁੱਲ ਹੋ ਗਈ।
ਇਹ ਵੀ ਪੜ੍ਹੋ: ਭਾਰਤੀ ਮੂਲ ਦੇ 12 ਸਾਲਾ ਵਿਦਿਆਰਥੀ ਨੂੰ ਯੂਕੇ ਦੇ ਵੱਕਾਰੀ ਡਾਇਨਾ ਐਵਾਰਡ 2021 ਨਾਲ ਨਵਾਜਿਆ ਗਿਆ
ਮੌਸਮ ਵਿਗਿਆਨੀਆਂ ਦਾ ਕਹਿਣਾ ਹੈ ਕਿ ਸ਼ਹਿਰ ਦੇ ਵਸਨੀਕਾਂ ਨੂੰ ਇਤਿਹਾਸ ਦੀ ਸਭ ਤੋਂ ਭਿਆਨਕ ਗਰਮੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਸ਼ਹਿਰ ਵਿੱਚ ਗਰਮੀ ਦੀ ਲਹਿਰ ਕਾਰਨ ਤਾਪਮਾਨ ਵਿੱਚ ਬਹੁਤ ਵਾਧਾ ਹੋਇਆ ਹੈ। ਸਟੋਰਾਂ ਵਿਚ ਪੋਰਟੇਬਲ ਏਅਰ ਕੰਡੀਸ਼ਨਰਾਂ ਅਤੇ ਪੱਖਿਆਂ ਦੀ ਸਪਲਾਈ ਦੀ ਮੰਗ ਘੱਟ ਗਈ ਹੈ, ਹਸਪਤਾਲਾਂ ਨੇ ਬਾਹਰ ਟੀਕਾਕਰਨ ਕੈਂਪ ਰੱਦ ਕਰ ਦਿੱਤੇ ਹਨ, ਸ਼ਹਿਰਾਂ ਵਿਚ ਕੂਲਿੰਗ ਸੈਂਟਰ ਖੁੱਲ੍ਹ ਗਏ ਹਨ ਅਤੇ ਬੇਸਬਾਲ ਖੇਡ ਪ੍ਰੋਗਰਾਮਾਂ ਨੂੰ ਰੱਦ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ: ਅਮਰੀਕਾ 'ਚ ਟਰੱਕ ਤੇ ਟਰੇਨ ਵਿਚਾਲੇ ਹੋਈ ਭਿਆਨਕ ਟੱਕਰ, 2 ਪੰਜਾਬੀ ਨੌਜਵਾਨਾਂ ਦੀ ਮੌਤ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।