ਅਮਰੀਕਾ ''ਚ ਜਹਾਜ਼ ਹੋਇਆ ਹਾਦਸੇ ਦਾ ਸ਼ਿਕਾਰ , 9 ਲੋਕਾਂ ਦੀ ਮੌਤ

Saturday, Jun 22, 2019 - 03:35 PM (IST)

ਅਮਰੀਕਾ ''ਚ ਜਹਾਜ਼ ਹੋਇਆ ਹਾਦਸੇ ਦਾ ਸ਼ਿਕਾਰ , 9 ਲੋਕਾਂ ਦੀ ਮੌਤ

ਹੋਨੋਲੂਲੂ— ਅਮਰੀਕਾ 'ਚ ਓਹੀਓ ਦੇ ਉੱਤਰੀ ਤਟ 'ਤੇ ਸ਼ੁੱਕਰਵਾਰ ਰਾਤ ਨੂੰ ਦੋ ਇੰਜਣਾਂ ਵਾਲੇ ਜਹਾਜ਼ ਦੇ ਦੁਰਘਟਨਾਗ੍ਰਸਤ ਹੋਣ ਕਾਰਨ 9 ਲੋਕਾਂ ਦੀ ਮੌਤ ਹੋ ਗਈ। ਹਵਾਈ ਆਵਾਜਾਈ ਵਿਭਾਗ ਦੇ ਬੁਲਾਰੇ ਟਿਮ ਸਾਕਾਹਾਰਾ ਨੇ ਦੱਸਿਆ ਕਿ ਦੁਰਘਟਨਾਗ੍ਰਸਤ 'ਕਿੰਗ ਏਅਰ' ਦੇ ਜਹਾਜ਼ 'ਚ ਸਵਾਰ ਸਾਰੇ ਲੋਕ ਮਾਰੇ ਗਏ, ਇਨ੍ਹਾਂ 'ਚੋਂ ਕੋਈ ਵੀ ਬਚ ਨਹੀਂ ਸਕਿਆ। ਉਨ੍ਹਾਂ ਦੱਸਿਆ ਕਿ ਘਟਨਾ ਮਗਰੋਂ ਹਵਾਈ ਅੱਡੇ ਦੇ ਸਾਹਮਣੇ ਵਾਲਾ ਹਾਈਵੇਅ ਦੋਹਾਂ ਪਾਸਿਓਂ ਆਵਾਜਾਈ ਲਈ ਬੰਦ ਕਰ ਦਿੱਤਾ ਗਿਆ ਹੈ। 

ਟਿਮ ਨੇ ਦੱਸਿਆ ਕਿ ਜਹਾਜ਼ ਕਿੱਥੋਂ ਆ ਰਿਹਾ ਸੀ ਜਾਂ ਜਾ ਰਿਹਾ ਸੀ, ਇਸ ਬਾਰੇ ਅਜੇ ਕੋਈ ਜਾਣਕਾਰੀ ਨਹੀਂ ਮਿਲ ਸਕੀ। ਅਧਿਕਾਰੀਆਂ ਨੇ ਦੱਸਿਆ ਕਿ ਪਹਿਲਾਂ ਜਹਾਜ਼ 'ਚ 6 ਲੋਕਾਂ ਦੇ ਸਵਾਰ ਹੋਣ ਦੀ ਜਾਣਕਾਰੀ ਦਿੱਤੀ ਗਈ ਸੀ। 
ਸਖਾਰਾ ਨੇ ਜਹਾਜ਼ ਦੁਰਘਟਨਾ ਦੇ ਕਾਰਣਾਂ 'ਚ ਜਾਣਕਾਰੀ ਨਾ ਹੋਣ ਦੀ ਗੱਲ ਆਖੀ। ਉਨ੍ਹਾਂ ਨੇ ਕਿਹਾ ਕਿ ਅਜੇ ਤਕ ਜਹਾਜ ਦੇ ਦੁਰਘਟਨਾਗ੍ਰਸਤ ਹੋਣ ਦੇ ਕਾਰਣਾਂ ਦਾ ਪਤਾ ਨਹੀਂ ਲੱਗ ਸਕਿਆ। ਅਜੇ ਇਹ ਵੀ ਨਹੀਂ ਪਤਾ  ਲੱਗਾ ਕਿ ਜਹਾਜ਼ ਲੈਂਡ ਕਰਦੇ ਸਮੇਂ ਜਾਂ ਫਿਰ ਟੇਕ ਆਫ ਕਰਦੇ ਸਮੇਂ ਦੁਰਘਟਨਾ ਦਾ ਸ਼ਿਕਾਰ ਹੋਇਆ।


Related News