ਹੌਤੀ ਲੜਾਕਿਆਂ ਨੇ ਸਾਊਦੀ ਫੌਜ ਦੇ ਦਫਤਰ ''ਤੇ ਕੀਤਾ ਮਿਜ਼ਾਇਲ ਹਮਲਾ

08/22/2019 9:48:13 AM

ਮਾਸਕੋ— ਯਮਨ ਦੇ ਹੌਤੀ ਲੜਾਕਿਆਂ ਨੇ ਸਾਊਦੀ ਅਰਬ ਫੌਜ ਦੇ ਆਪਰੇਸ਼ਨ ਦਫਤਰ 'ਤੇ ਮਿਜ਼ਾਇਲ ਹਮਲਾ ਕਰਨ ਦਾ ਦਾਅਵਾ ਕੀਤਾ ਹੈ। ਸਥਾਨਕ ਮੀਡੀਆ ਨੇ ਹੌਤੀ ਲੜਾਕਿਆਂ ਦੀ ਫੌਜ ਦੇ ਬੁਲਾਰੇ ਦੇ ਹਵਾਲੇ ਤੋਂ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਇਹ ਹਮਲਾ ਸਾਊਦੀ ਅਰਬ ਦੇ ਦੱਖਣੀ-ਪੱਛਮੀ ਜਿਜ਼ਾਨ ਸੂਬੇ 'ਚ ਸਥਿਤ ਫੌਜ ਦੀ ਮੁਹਿੰਮ ਦਫਤਰ ਨੂੰ ਨਿਸ਼ਾਨਾ ਬਣਾ ਕੇ ਕੀਤਾ ਗਿਆ। ਯਮਨ 'ਚ ਵਿਦਰੋਹੀਆਂ ਦਾ ਸਮੂਹ ਅੰਸਾਰ ਅੱਲਾਹ ਅਤੇ ਸਾਊਦੀ ਅਰਬ ਦੀ ਅਗਵਾਈ ਵਾਲੀ ਗਠਜੋੜ ਫੌਜ ਕੌਮਾਂਤਰੀ ਤੌਰ 'ਤੇ ਮਾਨਤਾ ਪ੍ਰਾਪਤ ਸਰਕਾਰ ਨੂੰ ਸਮਰਥਨ ਕਰਦੀ ਹੈ। ਦੋਵੇਂ ਗੁੱਟਾਂ ਵਿਚਕਾਰ ਆਮ ਤੌਰ 'ਤੇ ਸੰਘਰਸ਼ ਹੁੰਦੇ ਰਹਿੰਦੇ ਹਨ। 

ਹੌਤੀ ਲੜਾਕਿਆਂ ਨੇ ਸ਼ਨੀਵਾਰ ਨੂੰ ਸ਼ਾਹਬਾਜ਼ ਤੇਲ ਖੇਤਰ 'ਤੇ ਧਮਾਕਾਖੇਜ਼ ਪਦਾਰਥਾਂ ਨਾਲ ਭਰੇ 10 ਡਰੋਨ ਜਹਾਜ਼ਾਂ ਨਾਲ ਹਮਲਾ ਕੀਤਾ ਸੀ, ਜਿਸ ਕਾਰਨ ਭਿਆਨਕ ਅੱਗ ਲੱਗ ਗਈ ਸੀ। ਹਾਲਾਂਕਿ ਇਸ ਹਮਲੇ ਕਾਰਨ ਤੇਲ ਐਕਸਪੋਰਟ ਰੋਕਿਆ ਨਹੀਂ ਗਿਆ। ਇਸ ਦੇ ਜਵਾਬ 'ਚ ਸਾਊਦੀ ਦੀ ਅਗਵਾਈ ਵਾਲੀ ਗਠਜੋੜ ਫੌਜ ਦੇ ਲੜਾਕੂ ਜਹਾਜ਼ ਨੇ ਸੋਮਵਾਰ ਨੂੰ ਯਮਨ ਦੇ ਉੱਤਰੀ ਸੂਬੇ 'ਚ ਹੌਤੀ ਲੜਾਕਿਆਂ ਦੇ ਟਿਕਾਣਿਆਂ ਨੂੰ ਨਿਸ਼ਾਨਾ ਬਣਾ ਕੇ ਪੰਜ ਹਵਾਈ ਹਮਲੇ ਕੀਤੇ। ਇਨ੍ਹਾਂ ਹਮਲਿਆਂ 'ਚ ਹੌਤੀ ਲੜਾਕਿਆਂ ਦੀ ਕਈ ਕਮਾਨ ਪੋਸਟ ਬਰਬਾਦ ਹੋ ਗਈਆਂ। ਇਸ ਦੇ ਇਲਾਵਾ ਕਈ ਲੜਾਕੇ ਮਾਰੇ ਗਏ ਅਤੇ ਕਈ ਹੋਰ ਜ਼ਖਮੀ ਹੋ ਗਏ।

ਜ਼ਿਕਰਯੋਗ ਹੈ ਕਿ ਯਮਨ 'ਚ ਕਈ ਸਾਲਾਂ ਤੋਂ ਰਾਸ਼ਟਰਪਤੀ ਅਬਦ੍ਰਾਬੁਹ ਮੰਸੂਰ ਹਾਦੀ ਦੀ ਅਗਵਾਈ ਵਾਲੀ ਸਰਕਾਰੀ ਫੌਜ ਅਤੇ ਹੌਤੀ ਲੜਾਕਿਆਂ ਵਿਚਕਾਰ ਸੰਘਰਸ਼ ਚੱਲ ਰਿਹਾ ਹੈ। ਸਾਊਦੀ ਅਰਬ ਦੀ ਅਗਵਾਈ ਵਾਲੀ ਫੌਜ ਮਾਰਚ 2015 ਤੋਂ ਹੀ ਹੌਤੀ ਲੜਾਕਿਆਂ 'ਤੇ ਹਵਾਈ ਹਮਲੇ ਕਰਦੀ ਆ ਰਹੀ ਹੈ।  


Related News