ਫਰਾਂਸ ’ਚ ਪਾਰਟੀ ਦੌਰਾਨ ਹਰਿਆਣਾ ਦੇ ਨੌਜਵਾਨ ਦਾ ਕਤਲ
Thursday, Oct 02, 2025 - 11:51 PM (IST)

ਪੈਰਿਸ (ਭੱਟੀ)-ਲੰਘੇ ਐਤਵਾਰ ਪੈਰਿਸ ’ਚ ਹਰਿਆਣਵੀ ਮੁੰਡਿਆਂ ਦੀ ਪਾਰਟੀ ਦੌਰਾਨ ਕਿਸੇ ਗੱਲ ਨੂੰ ਲੈ ਕੇ ਹੋਈ ਬਹਿਸ ਖੂਨੀ ਝੜਪ ’ਚ ਬਦਲ ਗਈ। ਇਸ ਪਾਰਟੀ ਵਿਚ ਸਾਰੇ ਲੜਕੇ ਹੀ ਹਰਿਆਣਾ ਨਾਲ ਸਬੰਧਤ ਸਨ ।ਅਚਨਚੇਤ ਹੋਈ ਇਸ ਲੜਾਈ ਵਿਚ ਹਰਪਾਲ ਸਿੰਘ ਪੁੱਤਰ ਬਲਵੀਰ ਸਿੰਘ ਪਿੰਡ ਸਾਤੂਰਾ ਜ਼ਿਲਾ ਕੁਰਕਸ਼ੇਤਰ (35) ਦੀ ਚਾਕੂ ਵੱਜਣ ਕਾਰਨ ਮੌਕੇ ’ਤੇ ਹੀ ਮੌਤ ਹੋ ਗਈ ਜਦਕਿ ਉਸ ਦਾ ਇਕ ਸਾਥੀ ਗੰਭੀਰ ਜ਼ਖਮੀ ਹੋ ਗਿਆ ਸੀ, ਜਿਸ ਨੂੰ ਹਸਪਤਾਲ ’ਚ ਭਰਤੀ ਕਰਵਾਉਣਾ ਪਿਆ। ਉਸ ਦੀ ਹਾਲਤ ਹੁਣ ਸਥਿਰ ਦੱਸੀ ਜਾ ਰਹੀ ਹੈ। ਜਾਣਕਾਰੀ ਮੁਤਾਬਕ ਇਨ੍ਹਾਂ ਦੋਸਤਾਂ ਵਿਚੋਂ ਇਕ ਨੂੰ ਫਰਾਂਸ ਦੇ ਪੱਕੇ ਪੇਪਰ ਮਿਲੇ ਸਨ, ਜਿਸ ਦੀ ਖੁਸ਼ੀ ਵਿਚ ਇਹ ਪਾਰਟੀ ਚੱਲ ਰਹੀ ਸੀ ।