ਯੂਕੇ : ਹਰਵਿੰਦਰ ਸਿੰਘ ਨੂੰ ਇਕ ਜੋੜੇ ਨੂੰ ਧਮਕੀ ਤੇ ਗਾਲ੍ਹਾਂ ਕੱਢਣ ਦੇ ਜੁਰਮ ''ਚ ਸੁਣਾਈ ਗਈ ਸਜ਼ਾ
Sunday, Apr 02, 2023 - 03:32 PM (IST)
ਸਲੋਹ (ਸਰਬਜੀਤ ਸਿੰਘ ਬਨੂੜ)- ਰੀਡਿੰਗ ਮੈਜਿਸਟ੍ਰੇਟ ਅਦਾਲਤ ਵਿੱਚ ਗੈਰ-ਕਾਨੂੰਨੀ ਹਿੰਸਾ ਦਾ ਡਰ ਪੈਦਾ ਕਰਨ, ਧਮਕੀ, ਅਪਮਾਨਜਨਕ ਸ਼ਬਦਾਂ ਦੇ ਵਿਵਹਾਰ ਦੇ ਦੋ ਮਾਮਲਿਆਂ ਵਿੱਚ ਦੋਸ਼ੀ ਮੰਨਦਿਆਂ ਭਾਰਤੀ ਮੂਲ ਦੇ ਸਿੱਖ ਨੂੰ 1 ਮਹੀਨੇ ਦੀ ਸਜ਼ਾ ਸੁਣਾਈ ਗਈ। ਸਲੋਹ ਦੇ 32 ਸਾਲਾ ਭਾਰਤੀ ਮੂਲ ਦੇ ਹਰਵਿੰਦਰ ਸਿੰਘ ਨੇ 27 ਮਾਰਚ ਨੂੰ ਵਾਪਰੀ ਘਟਨਾ ਦੌਰਾਨ ਵਿੰਡਸਰ ਰੋਡ 'ਤੇ ਟੈਸਕੋ ਐਕਸਪ੍ਰੈਸ ਵਿੱਚ 22 ਸਾਲ ਦੇ ਇੱਕ ਆਦਮੀ ਅਤੇ ਪੰਜਾਹ ਸਾਲਾਂ ਦੀ ਇੱਕ ਔਰਤ ਨੂੰ ਜ਼ਬਾਨੀ ਗਾਲ੍ਹਾਂ ਕੱਢੀਆਂ ਅਤੇ ਧਮਕੀਆਂ ਦਿੱਤੀਆਂ। ਜੋੜੇ ਨੂੰ ਧਮਕੀ ਦੇਣ ਤੋਂ ਬਾਅਦ ਸਟੋਰ ਦੇ ਆਲੇ ਦੁਆਲੇ ਪੀੜਤ ਪੁਰਸ਼ ਦਾ ਪਿੱਛਾ ਵੀ ਕੀਤਾ ਗਿਆ।
ਪੜ੍ਹੋ ਇਹ ਅਹਿਮ ਖ਼ਬਰ-ਇਟਲੀ 'ਚ ਪਾਕਿਸਤਾਨੀ ਨੌਜਵਾਨਾਂ ਦੇ ਦੋ ਗੁੱਟਾਂ 'ਚ ਜ਼ਬਰਦਸਤ ਲੜਾਈ, ਇੱਕ ਨਾਬਾਲਗ ਨੌਜ਼ਵਾਨ ਦਾ ਕਤਲ ਤੇ 2 ਗੰਭੀਰ ਜਖ਼ਮੀ
ਸਥਾਨਕ ਪੁਲਸ ਦੇ ਜਾਂਚ ਅਧਿਕਾਰੀ ਸਪੈਸ਼ਲਿਸਟ ਇਨਵੈਸਟੀਗੇਟਰ ਕੈਥਰਿਨ ਰੋਸ਼ੇ ਨੇ ਕਿਹਾ ਸਿੰਘ ਨੇ ਵਿੰਡਸਰ ਰੋਡ 'ਤੇ ਟੈਸਕੋ ਵਿਚ ਸ਼ਾਮਲ ਲੋਕਾਂ ਨੂੰ ਡਰਾਉਣ ਦੀ ਘਟਨਾ ਦੇ ਅਪਰਾਧ ਲਈ ਦੋਸ਼ੀ ਮੰਨਿਆ ਗਿਆ। ਉਸ ਨੂੰ ਸਟੋਰ ਵਿੱਚ ਸ਼ਾਮਲ ਲੋਕਾਂ ਦੀ ਰੱਖਿਆ ਲਈ ਦੋ ਸਾਲਾਂ ਦੇ ਰੋਕ ਦੇ ਆਦੇਸ਼ ਜਾਰੀ ਕੀਤੇ ਗਏ। ਦੱਸਣਯੋਗ ਹੈ ਕਿ ਹਰਵਿੰਦਰ ਸਿੰਘ ਨੂੰ 1 ਮਹੀਨੇ ਦੀ ਕੈਦ ਦੀ ਸਜ਼ਾ ਦੇ ਨਾਲ-ਨਾਲ ਪਿਛਲੀ ਘਟਨਾ ਕਾਰਨ 26 ਹਫ਼ਤਿਆਂ ਦੀ ਮੁਅੱਤਲ ਕੀਤੀ ਸਜ਼ਾ ਨੂੰ ਵੀ ਬਰਕਰਾਰ ਕਰ ਦਿੱਤਾ ਗਿਆ। ਸਲੋਹ ਦੇ ਸਪੈਸ਼ਲਿਸਟ ਇਨਵੈਸਟੀਗੇਟਰ ਕੈਥਰਿਨ ਰੋਸ਼ੇ ਨੇ ਕਿਹਾ ਕਿ ਇਸ ਤਰ੍ਹਾਂ ਦੇ ਵਿਵਹਾਰ ਨੂੰ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।