ਲੇਖਕ ਤੇ ਪੱਤਰਕਾਰ ਹਰਵਿੰਦਰ ਰਿਆੜ ਦਾ ਅੰਤਿਮ ਸਸਕਾਰ 3 ਅਪ੍ਰੈਲ ਨੂੰ

Monday, Mar 29, 2021 - 10:46 AM (IST)

ਲੇਖਕ ਤੇ ਪੱਤਰਕਾਰ ਹਰਵਿੰਦਰ ਰਿਆੜ ਦਾ ਅੰਤਿਮ ਸਸਕਾਰ 3 ਅਪ੍ਰੈਲ ਨੂੰ

ਨਿਊਯਾਰਕ (ਰਾਜ ਗੋਗਨਾ): ਵਿਸ਼ਵ ਪ੍ਰਸਿੱਧ ਪੱਤਰਕਾਰ ਲੇਖਕ ਤੇ ਪੰਜਾਬੀ ਰਾਈਟਰ ਵੀਕਲੀ ਅਖ਼ਬਾਰ ਤੇ ਬਾਜ਼ ਟੀ.ਵੀ. ਚੈਨਲ ਦੇ ਆਨਰੇਰੀ ਮੁੱਖ ਸੰਪਾਦਕ ਹਰਵਿੰਦਰ ਰਿਆੜ ਬੀਤੀ 26 ਮਾਰਚ ਨੂੰ ਅਕਾਲ ਚਲਾਣਾ ਕਰ ਗਏ ਸਨ। ਉਹਨਾਂ ਦੇ ਸਪੁੱਤਰ ਅਰਜਨ ਰਿਆੜ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 1 ਅਪ੍ਰੈਲ ਨੂੰ ਹਰਵਿੰਦਰ ਰਿਆੜ ਦੀ ਆਤਿਮਕ ਸ਼ਾਂਤੀ ਲਈ ਰਿਆੜ ਤੇ ਗਰੇਵਾਲ ਪਰਿਵਾਰ ਵਲੋਂ ਗੁਰਦੁਆਰਾ ਸਿੰਘ ਸਭਾ ਕਾਰਟਰੇਟ, ਨਿਊਜਰਸੀ (941 ਪੋਰਟ ਰੀਡਿੰਗ ਐਵਨਿਊ, ਪੋਰਟ ਰੀਡਿੰਗ ਨਿਊਜਰਸੀ 07064) ਵਿਖੇ ਸ੍ਰੀ ਅਖੰਡ ਪਾਠ ਸਾਹਿਬ ਅਰੰਭ ਕਰਵਾਏ ਜਾਣਗੇ। 

PunjabKesari

ਇਸੇ ਦਿਨ ਹੀ ਸ਼ਾਮ 6:00 ਤੋਂ 8:00 ਵਜੇ ਤੱਕ ਮ੍ਰਿਤਕ ਦੇਹ ਦੇ ਦਰਸ਼ਨ ਕਰਵਾਏ ਜਾਣਗੇ। ਮਿਤੀ 3 ਅਪ੍ਰੈਲ, ਦਿਨ ਸ਼ਨੀਵਾਰ ਸਵੇਰੇ 10:00 ਤੋਂ 12:00 ਵਜੇ ਤੱਕ ਮ੍ਰਿਤਕ ਦੇਹ ਦੇ ਅੰਤਿਮ ਦਰਸ਼ਨਾਂ ਉਪਰੰਤ 1 ਵਜੇ ਚੁਬੇਨਕੋ ਫਿਊਨਰਲ ਹੋਮ (625 ਪੋਰਟ ਰੀਡਿੰਗ ਐਵਨਿਊ ਨਿਊਜਰਸੀ 07064) ਵਿਖੇ ਅੰਤਿਮ ਸਸਕਾਰ ਹੋਣਗੇ ਅਤੇ ਬਾਅਦ ਦੁਪਹਿਰ 2:00 ਵਜੇ ਗੁਰਦੁਆਰਾ ਸਿੰਘ ਸਭਾ ਕਾਰਟਰੇਟ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣਗੇ।

ਅਰਜਨ ਰਿਆੜ ਨੇ ਪੰਜਾਬੀ ਰਾਈਟਰ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਹਨਾਂ ਦੇ ਪਿਤਾ ਹਰਵਿੰਦਰ ਰਿਆੜ ਸਾਰੀ ਉਮਰ ਪੱਤਰਕਾਰਤਾ ਨਾਲ ਜੁੜੇ ਰਹੇ ਅਤੇ ਉਹਨਾਂ ਆਪਣੀ ਮਿਹਨਤ ਦੇ ਪਸੀਨੇ ਨਾਲ ਪੰਜਾਬੀ ਰਾਈਟਰ ਵੀਕਲੀ ਅਖ਼ਬਾਰ ਅਤੇ ਬਾਜ਼ ਟੀ.ਵੀ. ਚੈਨਲ ਰੂਪੀ ਬੂਟਿਆਂ ਨੂੰ ਸਿੰਜਿਆ ਹੈ ਤੇ ਮੈਂ ਉਹਨਾਂ ਦੀ ਯਾਦ ਨੂੰ ਕਾਇਮ ਰੱਖਣ ਲਈ ਉਹਨਾਂ ਦੀ ਪੱਤਰਕਾਰਤਾ ਵਿਰਾਸਤ ਨੂੰ ਅੱਗੇ ਤੋਰਨ ਲਈ ਵਚਨਬੱਧ ਹਾਂ ਅਤੇ ਮੈਨੂੰ ਆਸ ਹੈ ਕਿ ਜਿਹੜੇ ਸੱਜਣ ਮੇਰੇ ਪਿਤਾ ਜੀ ਦਾ ਸਹਿਯੋਗ ਕਰਦੇ ਰਹੇ ਹਨ ਉਹ ਮੇਰਾ ਵੀ ਸਾਥ ਵੀ ਉਸੇ ਤਰ੍ਹਾਂ ਦੇਣਗੇ।ਸੰਸਕਾਰ ਸਬੰਧੀ ਹੋਰ ਜਾਣਕਾਰੀ ਲਈ ਜੱਬਰ ਸਿੰਘ ਗਰੇਵਾਲ (917-453-6486) ਜਾਂ ਬਰਜਿੰਦਰ ਸਿੰਘ ਬਰਾੜ (732-620-8112) ਨਾਲ ਸੰਪਰਕ ਕੀਤਾ ਜਾ ਸਕਦਾ ਹੈ।  


author

Vandana

Content Editor

Related News