ਸਿਡਨੀ ''ਚ ਲਾਪਤਾ ਹੋਇਆ ਪੰਜਾਬੀ ਨੌਜਵਾਨ, ਪੁਲਸ ਨੇ ਕੀਤੀ ਜਨਤਕ ਅਪੀਲ

04/02/2018 11:10:36 AM

ਸਿਡਨੀ— ਆਸਟ੍ਰੇਲੀਆ ਵਰਗੇ ਮੁਲਕ 'ਚ ਪੰਜਾਬੀ ਨੌਜਵਾਨ ਕੁੜੀਆਂ-ਮੁੰਡਿਆਂ ਦੇ ਲਾਪਤਾ ਹੋਣ ਕਾਰਨ ਉੱਥੋਂ ਦੀ ਪੁਲਸ ਅਕਸਰ ਪਰੇਸ਼ਾਨੀ ਵਿਚ ਰਹਿੰਦੀ ਹੈ। ਭਾਲ 'ਚ ਲੱਗੀ ਪੁਲਸ ਨੂੰ ਥੱਕ ਹਾਰ ਕੇ ਜਨਤਾ ਦੀ ਮਦਦ ਮੰਗਣੀ ਪੈਂਦੀ ਹੈ। ਇਸ ਤਰ੍ਹਾਂ ਦਾ ਹੀ ਇਕ ਤਾਜ਼ਾ ਮਾਮਲਾ ਸਿਡਨੀ ਦੇ ਬਲੈਕਟਾਊਨ 'ਚ ਸਾਹਮਣੇ ਆਇਆ ਹੈ, ਜਿੱਥੇ 21 ਸਾਲਾ ਪੰਜਾਬੀ ਨੌਜਵਾਨ ਲਾਪਤਾ ਹੋ ਗਿਆ ਹੈ। ਪੁਲਸ ਮੁਤਾਬਕ ਨੌਜਵਾਨ ਦਾ ਨਾਂ ਹਰਸਿਮਰਨਪ੍ਰੀਤ ਸਿੰਘ ਹੈ, ਜੋ ਕਿ ਬੀਤੀ 18 ਮਾਰਚ 2018 ਤੋਂ ਲਾਪਤਾ ਹੈ। 
ਪੁਲਸ ਨੇ ਹਰਸਿਮਰਨਪ੍ਰੀਤ ਦੀ ਭਾਲ ਲਈ ਜਨਤਕ ਅਪੀਲ ਕੀਤੀ ਹੈ। ਪੁਲਸ ਦਾ ਕਹਿਣਾ ਹੈ ਕਿ ਨੌਜਵਾਨ ਨੂੰ ਆਖਰੀ ਵਾਰ 18 ਮਾਰਚ ਦੀ ਰਾਤ ਤਕਰੀਬਨ 9.30 ਵਜੇ ਐਲੇਅ ਸਟਰੀਟ ਸਥਿਤ ਘਰ 'ਚ ਦੇਖਿਆ ਗਿਆ ਸੀ। ਪੁਲਸ ਵਲੋਂ ਬਲੈਕਟਾਊਨ ਪੁਲਸ ਏਰੀਆ ਕਮਾਂਡ ਵਿਚ ਐਲਰਟ ਜਾਰੀ ਕੀਤਾ ਗਿਆ ਹੈ। ਪੁਲਸ ਨੇ ਉਸ ਦੀ ਪਛਾਣ ਦੱਸਦੇ ਹੋਏ ਕਿਹਾ ਕਿ ਉਹ ਭਾਰਤੀ ਮੂਲ ਦੀ ਦਿੱਖ ਦਾ ਹੈ। ਉਹ 172 ਸੈਂਟੀਮੀਟਰ ਲੰਬਾ, ਪਤਲਾ ਅਤੇ  ਸਿਰ 'ਤੇ ਦਸਤਾਰ ਸਜਾਉਂਦਾ ਹੈ ਅਤੇ ਉਸ ਦੀ ਦਾੜ੍ਹੀ ਵੀ ਹੈ। ਪੁਲਸ ਦਾ ਕਹਿਣਾ ਹੈ ਕਿ ਉਹ ਘਰੋਂ ਆਪਣੀ ਟੋਇਟਾ ਕਾਰ 'ਚ ਸਵਾਰ ਹੋ ਕੇ ਗਿਆ ਸੀ, ਜਿਸ ਤੋਂ ਬਾਅਦ ਉਸ ਬਾਰੇ ਕੋਈ ਜਾਣਕਾਰੀ ਨਹੀਂ ਹੈ।


Related News