ਦੁਨੀਆ ਦੀ ਸਭ ਤੋਂ ਉੱਚੀ ਚੋਟੀ ''ਤੇ ਪਹੁੰਚੇ ਭਾਰਤੀ ਪਰਬਤਾਰੋਹੀ ਹਰਸ਼ਵਰਧਨ

Tuesday, Jun 01, 2021 - 06:54 PM (IST)

ਦੁਨੀਆ ਦੀ ਸਭ ਤੋਂ ਉੱਚੀ ਚੋਟੀ ''ਤੇ ਪਹੁੰਚੇ ਭਾਰਤੀ ਪਰਬਤਾਰੋਹੀ ਹਰਸ਼ਵਰਧਨ

ਕਾਠਮੰਡੂ (ਬਿਊਰੋ): ਭਾਰਤੀ ਪਰਬਤਾਰੋਹੀ ਹਰਸ਼ਵਰਧਨ ਜੋਸ਼ੀ ਦੁਨੀਆ ਦੀ ਸਭ ਤੋਂ ਉੱਚੀ ਪਰਬਤ ਚੋਟੀ ਮਾਊਂਟ ਐਵਰੈਸਟ ਤੱਕ ਪਹੁੰਚਣ ਵਿਚ ਸਫਲ ਹੋਏ ਹਨ। ਇਸ ਦੌਰਾਨ ਪਰਬਤਾਰੋਹੀ ਨੇ ਇਕੋ-ਫ੍ਰੈਂਡਲੀ ਢੰਗਾਂ ਦੀ ਵਰਤੋਂ ਕੀਤੀ। ਨਵੀਂ ਮੁੰਬਈ ਦੇ ਵਸਨੀਕ 24 ਸਾਲਾ ਹਰਸ਼ਵਰਧਨ ਨੇ 23 ਮਈ ਨੂੰ ਮੁਹਿੰਮ ਪੂਰੀ ਕੀਤੀ। ਉਹ ਸਾਤੋਰੀ ਐਡਵੈਂਚਰ ਐਵਰੈਸਟ ਮੁਹਿੰਮ ਦੀ 3 ਮੈਂਬਰੀ ਟੀਮ ਵਿਚ ਸ਼ਾਮਲ ਸਨ। 

PunjabKesari

ਸਾਤੋਰੀ ਐਵਵੈਂਚਰ ਦੇ ਪ੍ਰਬੰਧ ਨਿਰਦੇਸ਼ਕ ਰਿਸ਼ੀ ਭੰਡਾਰੀ ਨੇ ਕਿਹਾ ਕਿ ਇਸ ਦੇ ਹੋਰ ਮੈਂਬਰਾਂ ਵਿਚ ਨੇਪਾਲੀ ਫੁਰਤੇ ਸ਼ੇਰਪਾ ਅਤੇ ਅਨੂਪ ਰਾਈ ਸ਼ਾਮਲ ਹਨ। ਭੰਡਾਰੀ ਨੇ ਕਿਹਾ ਕਿ ਇਹ ਮੁਹਿੰਮ ਆਪਣੇ ਆਪ ਵਿਚ ਵਿਲੱਖਣ ਰਹੀ ਹੈ ਕਿਉਂਕਿ ਟੀਮ ਨੇ ਗਰਮ ਕਰਨ ਜਾਂ ਹੋਰ ਕੰਮਾਂ ਲਈ ਗੈਰ-ਨਵੀਨੀਕਰਨ ਬਾਲਣ ਨਹੀਂ ਸਾੜਿਆ। ਹਰਸ਼ਵਰਧਨ ਅਤੇ ਉਹਨਾਂ ਦੀ ਟੀਮ ਨੇ ਹੀਟਿੰਗ ਲਈ ਮੋਬਾਇਲ ਸੋਲਰ ਪੈਨਲਾਂ ਦੀ ਵਰਤੋਂ ਕੀਤੀ। ਆਮਤੌਰ 'ਤੇ ਪਰਬਤਾਰੋਹੀ ਟੀਮ ਡੀਜ਼ਲ ਨਾਲ ਲੈ ਕੇ ਜਾਂਦੀ ਹੈ। ਹਰਸ਼ਵਰਧਨ ਅਤੇ ਉਹਨਾਂ ਦੀ ਟੀਮ ਹੁਣ ਤੱਕ ਕਾਠਮੰਡੂ ਨਹੀਂ ਪਹੁੰਚ ਸਕੀ ਹੈ ਕਿਉਂਕਿ ਉਹਨਾਂ ਨੂੰ ਤੂਫਾਨ ਦਾ ਸਾਹਮਣਾ ਕਰਨਾ ਪਿਆ ਹੈ। ਉਤਰਨ ਦੌਰਾਨ ਕੋਵਿਡ-19 ਪਾਬੰਦੀਆਂ ਕਾਰਨ ਵੀ ਦੇਰੀ ਹੋ ਰਹੀ ਹੈ।

PunjabKesari

ਪੜ੍ਹੋ ਇਹ ਅਹਿਮ ਖਬਰ- ਭੂਟਾਨ 'ਚ 12 ਸਾਲਾ ਕੁੜੀ ਨੇ ਦਿੱਤਾ ਬੱਚੇ ਨੂੰ ਜਨਮ, ਦੇਸ਼ ਭਰ 'ਚ ਬਵਾਲ

ਬਹਿਰੀਨ ਦੇ ਪ੍ਰਿੰਸ ਨੇ ਵੀ ਬਣਾਇਆ ਰਿਕਾਰਡ
ਕੁਝ ਦਿਨ ਪਹਿਲਾਂ ਬਹਿਰੀਨ ਦੇ ਪ੍ਰਿੰਸ ਮੁਹੰਮਦ ਹਮਦ ਮੁਹੰਮਦ ਅਲ ਖਲੀਫਾ ਨੇ ਆਪਣੀ 15 ਮੈਂਬਰੀ ਟੀਮ ਨਾਲ ਮਾਊਂਟ ਐਵਰੈਸਟ ਦੀ ਨਵੀਂ ਉੱਚਾਈ 'ਤੇ ਜਿੱਤ ਹਾਸਲ ਕੀਤੀ ਸੀ। ਪ੍ਰਿੰਸ ਨਾਲ ਰਾਇਲ ਗਾਰਡ ਟੀਮ ਦੇ ਮੈਂਬਰ ਸਨ। ਉਹਨਾਂ ਦੀ ਟੀਮ ਐਵਰੈਸਟ ਦੀ ਨਵੀਂ ਉਚਾਈ ਛੂਹਣ ਵਾਲੀ ਪਹਿਲੀ ਅੰਤਰਰਾਸ਼ਟਰੀ ਟੀਮ ਬਣ ਗਈ ਹੈ।

ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News