ਹੈਰੀ ਅਤੇ ਮੇਗਨ ਨੇ ਸ਼ਾਹੀ ਪਰਿਵਾਰ ’ਚ ਦਰਾਰ ’ਤੇ ਆਧਾਰਿਤ ਨਵੀਂ ਕਿਤਾਬ ਤੋਂ ਬਣਾਈ ਦੂਰੀ
Sunday, Jul 26, 2020 - 08:30 AM (IST)
ਲੰਡਨ- ਪ੍ਰਿੰਸ ਹੈਰੀ ਅਤੇ ਮੇਗਨ ਮਰਕੇਲ ਨੇ ਇਕ ਨਵੀਂ ਗੈਰ-ਅਧਿਤਾਰਕ ਜੀਵਨੀ ਤੋਂ ਸ਼ਨੀਵਾਰ ਨੂੰ ਦੂਰੀ ਬਣਾ ਲਈ, ਜਿਸ ਵਿਚ ਇਸ ਸਾਲ ਦੀ ਸ਼ੁਰੂਆਤ ’ਚ ਬ੍ਰਿਟੇਨ ਦੇ ਸ਼ਾਹੀ ਪਰਿਵਾਰ ’ਚ ਆਈ ਦਰਾਰ ਦੇ ਪਿੱਛੇ ਦੀ ਸੱਚਾਈ ਦਾ ਖੁਲਾਸਾ ਕਰਨ ਦਾ ਦਾਅਵਾ ਕੀਤਾ ਗਿਆ ਹੈ।
ਹੈਰੀ ਅਤੇ ਮੇਗਨ ਜਨਵਰੀ ’ਚ ਸ਼ਾਹੀ ਪਰਿਵਾਰ ਤੋਂ ਅੱਡ ਹੋ ਗਏ ਸਨ। ‘ਫਾਇੰਡਿੰਗ ਫ੍ਰੀਡਮ’ ਨਾਮੀ ਇਸ ਕਿਤਾਬ ’ਚ ਦਾਅਵਾ ਕੀਤਾ ਗਿਆ ਹੈ ਕਿ ਹੈਰੀ ਅਤੇ ਮੇਗਨ ਨੇ ਮਾਰਚ ਤੱਕ ਸ਼ਾਇਦ ਹੀ ਕਦੇ ਹੈਰੀ ਦੇ ਵੱਡੇ ਭਰਾ ਰਾਜਕੁਮਾਰ ਵਿਲੀਅਮ ਅਤੇ ਉਨ੍ਹਾਂ ਦੀ ਪਤਨੀ ਕੇਟ ਮਿਡਲਟਨ ਨਾਲ ਗੱਲ ਕੀਤੀ ਹੋਵੇ। ਹੈਰੀ ਅਤੇ ਮੇਗਨ ਦੇ ਬੁਲਾਰੇ ਨੇ ਕਿਹਾ ਕਿ ਫਾਇੰਡਿੰਗ ਫ੍ਰੀਡਮ ਲਈ ਸਸੈਕਸ ਦੇ ਰਾਜਕੁਮਾਰ ਅਤੇ ਉਨ੍ਹਾਂ ਦੀ ਪਤਨੀ ਦੀ ਇੰਟਰਵਿਊ ਨਹੀਂ ਲਈ ਗਈ। ਉਨ੍ਹਾਂ ਦੀ ਇਸ ਕਿਤਾਬ ’ਚ ਕੋਈ ਯੋਗਦਾਨ ਨਹੀਂ ਹੈ।