ਜੋਅ ਬਾਇਡਨ ਦੇ ਪਿੱਛੇ ਹਟਣ ਮਗਰੋਂ ਕਮਲਾ ਹੈਰਿਸ ਲਈ ਲਾਮਬੰਦੀ ਹੋਈ ਤੇਜ਼

Monday, Jul 22, 2024 - 10:12 PM (IST)

ਜੋਅ ਬਾਇਡਨ ਦੇ ਪਿੱਛੇ ਹਟਣ ਮਗਰੋਂ ਕਮਲਾ ਹੈਰਿਸ ਲਈ ਲਾਮਬੰਦੀ ਹੋਈ ਤੇਜ਼

ਵਾਸ਼ਿੰਗਟਨ : ਜੋਅ ਬਾਇਡਨ ਦੇ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰੀ ਤੋਂ ਹਟਣ ਤੋਂ ਬਾਅਦ ਡੈਮੋਕ੍ਰੇਟਿਕ ਪਾਰਟੀ ਦੇ ਕਈ ਪ੍ਰਮੁੱਖ ਨੇਤਾਵਾਂ ਨੇ ਉਪ ਰਾਸ਼ਟਰਪਤੀ ਕਮਲਾ ਹੈਰਿਸ ਦੀ ਦੌੜ 'ਚ ਸ਼ਾਮਲ ਹੋਣ ਦੀ ਹਮਾਇਤ ਕੀਤੀ ਹੈ। ਨਾਲ ਹੀ ਹੈਰਿਸ ਨੂੰ ਰਾਸ਼ਟਰਪਤੀ ਚੋਣਾਂ ਵਿੱਚ ਉਮੀਦਵਾਰ ਬਣਾਉਣ ਲਈ ਪਾਰਟੀ ਵਿੱਚ ਲਾਮਬੰਦੀ ਤੇਜ਼ ਹੋ ਗਈ ਹੈ। 

ਡੈਮੋਕ੍ਰੇਟਿਕ ਪਾਰਟੀ ਦੇ ਚੁਣੇ ਹੋਏ ਅਧਿਕਾਰੀ, ਪਾਰਟੀ ਨੇਤਾ ਅਤੇ ਸੰਗਠਨ ਹੈਰਿਸ ਦੇ ਸਮਰਥਨ ਵਿਚ ਲਾਮਬੰਦ ਹੋਏ, ਜਿਸਦਾ ਉਦੇਸ਼ ਬਿਡੇਨ ਦੀ ਉਮੀਦਵਾਰੀ ਨੂੰ ਲੈ ਕੇ ਪਾਰਟੀ ਦੇ ਅੰਦਰ ਹਫ਼ਤਿਆਂ ਦੀ ਬਹਿਸ ਨੂੰ ਖਤਮ ਕਰਨਾ ਹੈ। ਰਾਸ਼ਟਰਪਤੀ ਜੋਅ ਬਾਇਡਨ ਨੇ ਐਤਵਾਰ ਨੂੰ ਐਲਾਨ ਕੀਤਾ ਸੀ ਕਿ ਉਹ ਰਾਸ਼ਟਰਪਤੀ ਅਹੁਦੇ ਦੀਆਂ ਆਉਣ ਵਾਲੀਆਂ ਚੋਣਾਂ ਨਹੀਂ ਲੜਨਗੇ। ਇਸ ਦੇ ਨਾਲ ਹੀ ਉਨ੍ਹਾਂ ਨੇ ਡੈਮੋਕ੍ਰੇਟਿਕ ਪਾਰਟੀ ਵੱਲੋਂ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰ ਦੇ ਤੌਰ 'ਤੇ ਉਪ ਰਾਸ਼ਟਰਪਤੀ ਕਮਲਾ ਹੈਰਿਸ ਦਾ ਨਾਮ ਵੀ ਚੁੱਕਿਆ ਸੀ। ਬਾਇਡਨ ਵੱਲੋਂ ਸਮਰਥਨ ਮਿਲਣ ਤੋਂ ਬਾਅਦ ਪਾਰਟੀ ਫਿਲਹਾਲ ਕਿਸੇ ਮੁਕਾਬਲੇਬਾਜ਼ ਦਾ ਨਾਮ ਸਾਹਮਣੇ ਨਾ ਆਉਣ ਦੀ ਸੂਰਤ ਵਿਚ ਹੈਰਿਸ ਨੇ ਡੈਲੀਗੇਟਜ਼ ਨੂੰ ਆਪਣੇ ਪੱਖ ਵਿਚ ਕਰਨ ਦੀਆਂ ਕੋਸ਼ਿਸ਼ਾਂ ਤੇਜ਼ ਕਰ ਦਿੱਤੀਆਂ ਹਨ। 

ਮੈਰੀਲੈਂਡ ਦੇ ਗਵਰਨਰ ਵੇਸ ਮੂਰ, ਮਿਸ਼ਿਗਨ ਦੇ ਗਵਰਨਰ ਗ੍ਰੇਚੇਨ ਵਹਿਟਮਰ, ਇਲਿਨੋਇਸ ਦੇ ਗਵਰਨਰ ਜੇਬੀ ਪ੍ਰਿਤਜ਼ਕਰ ਤੇ ਕੇਂਟਕੀ ਦੇ ਗਵਰਨਰ ਐਂਡੀ ਬੇਸ਼ਰ ਸਣੇ ਕਈ ਹੋਰ ਡੈਮੋਕ੍ਰੇਟ ਨੇ ਸੋਮਵਾਰ ਨੂੰ ਕਮਲਾ ਹੈਰਿਸ ਦੀ ਉਮੀਦਵਾਰੀ ਦਾ ਸਮਰਥਨ ਕੀਤਾ ਹੈ।


author

Baljit Singh

Content Editor

Related News