ਜੰਗ ਵਿਚਾਲੇ ਹਮਾਸ ਦੀ ਇਜ਼ਰਾਈਲ ਨੂੰ ਧਮਕੀ, ਹਮਲੇ ਨਾ ਰੋਕੇ ਤਾਂ ਕਰਦਿਆਂਗੇ ਬੰਧਕਾਂ ਦੀ ਹੱਤਿਆ
Tuesday, Oct 10, 2023 - 05:57 AM (IST)
ਇੰਟਰਨੈਸ਼ਨਲ ਡੈਸਕ: ਹਮਾਸ ਵੱਲੋਂ ਕੀਤੇ ਗਏ ਹਮਲੇ ਮਗਰੋਂ ਇਜ਼ਰਾਈਲ ਨੇ ਵੀ ਉਸ ਦਾ ਮੂੰਹ ਤੋੜ ਜਵਾਬ ਦੇਣਾ ਸ਼ੁਰੂ ਕਰ ਦਿੱਤਾ ਹੈ। ਇਸ 'ਤੇ ਹੁਣ ਕੱਟੜਪੰਥੀ ਸਮੂਹ ਹਮਾਸ ਨੇ ਧਮਕੀ ਦਿੱਤੀ ਹੈ ਕਿ ਜਦੋਂ-ਜਦੋਂ ਇਜ਼ਰਾਈਲ ਗਾਜ਼ਾ ਦੇ ਨਾਗਰਿਕਾਂ ਨੂੰ ਉਨ੍ਹਾਂ ਦੇ ਘਰਾਂ ਵਿਚ "ਬਿਨਾਂ ਕਿਸੇ ਅਗਾਊਂ ਚੇਤਾਵਨੀ" ਦੇ ਨਿਸ਼ਾਨਾ ਬਣਾਏਗਾ, ਤਾਂ ਉਹ ਇਕ ਇਜ਼ਰਾਈਲੀ ਬੰਧਕ ਨੂੰ ਮਾਰ ਦੇਣਗੇ।
ਇਹ ਖ਼ਬਰ ਵੀ ਪੜ੍ਹੋ - ਗਾਜ਼ਾ 'ਤੇ ਹਮਲੇ ਬਾਰੇ ਬੋਲੇ ਇੰਜ਼ਰਾਈਲੀ PM ਨੇਤਨਯਾਹੂ, 'ਸਾਲਾਂ ਤਕ ਸੁਣੇਗੀ ਹਮਲਿਆਂ ਦੀ ਗੂੰਜ'
ਕਾਸਮ ਬ੍ਰਿਗੇਡ ਦੇ ਬੁਲਾਰੇ ਅਬੂ ਓਬੈਦਾ ਨੇ ਸੋਮਵਾਰ ਰਾਤ ਨੂੰ ਜਾਰੀ ਇਕ ਆਡੀਓ ਸੰਦੇਸ਼ ਵਿਚ ਕਿਹਾ ਕਿ ਪਿਛਲੇ ਕੁਝ ਘੰਟਿਆਂ ਵਿਚ ਇਜ਼ਰਾਈਲ ਨੇ ਨਾਗਰਿਕ ਖੇਤਰਾਂ 'ਤੇ ਭਿਆਨਕ ਹਮਲੇ ਕੀਤੇ ਅਤੇ ਇਨ੍ਹਾਂ ਹਮਲਿਆਂ ਵਿਚ ਲੋਕਾਂ ਦੇ ਘਰ ਤਬਾਹ ਹੋ ਗਏ। ਉਨ੍ਹਾਂ ਕਿਹਾ, ''ਅਸੀਂ ਇਸ ਨੂੰ ਖ਼ਤਮ ਕਰਨ ਦਾ ਫ਼ੈਸਲਾ ਕੀਤਾ ਹੈ ਅਤੇ ਹੁਣ ਅਸੀਂ ਐਲਾਨ ਕਰਦੇ ਹਾਂ ਕਿ ਜਦੋਂ-ਜਦੋਂ ਵੀ ਸਾਡੇ ਲੋਕਾਂ ਨੂੰ ਬਿਨਾਂ ਕਿਸੇ ਚਿਤਾਵਨੀ ਦੇ ਉਨ੍ਹਾਂ ਦੇ ਘਰਾਂ 'ਤੇ ਨਿਸ਼ਾਨਾ ਬਣਾਇਆ ਜਾਵੇਗਾ, ਉਦੋਂ-ਉਦੋਂ ਸਾਡੇ ਵੱਲੋਂ ਬੰਧਕ ਬਣਾਏ ਗਏ ਨਾਗਰਿਕਾਂ 'ਚੋਂ ਕਿਸੇ ਵੀ ਵਿਅਕਤੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਵੇਗਾ।
ਇਹ ਖ਼ਬਰ ਵੀ ਪੜ੍ਹੋ - ਪੰਜਾਬੀ ਅਦਾਕਾਰਾ ਨੇ ਕੀਤੀ ਖ਼ੁਦਕੁਸ਼ੀ, ਸੁਸਾਈਡ ਨੋਟ 'ਚ ਲਿਖੀਆਂ ਇਹ ਗੱਲਾਂ
ਉੱਧਰ ਇਜ਼ਰਾਇਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਕਿਹਾ ਕਿ ਹਮਾਸ ਦੁਆਰਾ ਅਚਾਨਕ ਕੀਤੇ ਗਏ ਹਮਲੇ ਦੇ ਜਵਾਬ ਵਿਚ ਗਾਜ਼ਾ ਪੱਟੀ ਉੱਤੇ ਇਜ਼ਰਾਈਲ ਦਾ ਵੱਡਾ ਹਮਲਾ ਅਜੇ ਸ਼ੁਰੂ ਹੀ ਹੋਇਆ ਹੈ। ਆਉਣ ਵਾਲੇ ਦਿਨਾਂ ਵਿਚ ਅਸੀਂ ਆਪਣੇ ਦੁਸ਼ਮਣਾਂ ਨਾਲ ਜੋ ਵੀ ਕਰਾਂਗੇ, ਉਸ ਦੀ ਗੂੰਜ ਕਈ ਪੀੜ੍ਹੀਆਂ ਤੱਕ ਸੁਣਾਈ ਦੇਵੇਗੀ। ਬੈਂਜਾਮਿਨ ਨੇਤਨਯਾਹੂ ਨੇ ਸੋਮਵਾਰ ਨੂੰ ਕਿਹਾ ਕਿ ਅੱਤਵਾਦੀ ਸੰਗਠਨ ਹਮਾਸ ਦੇ ਹਮਲੇ 'ਤੇ ਇਜ਼ਰਾਈਲ ਦਾ ਜਵਾਬ 'ਮੱਧ ਪੂਰਬ' ਨੂੰ ਬਦਲ ਦੇਵੇਗਾ। ਨਾਲ ਹੀ ਉਨ੍ਹਾਂ ਭਰੋਸਾ ਜਤਾਇਆ ਕਿ ਇਜ਼ਰਾਈਲ ਇਸ ਜੰਗ ਨੂੰ ਜਿੱਤ ਲਵੇਗਾ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8