ਇਸ ਡਰਾਈਵਰ ਦੀ ਹਿੰਮਤ ਅਤੇ ਸਮਝਦਾਰੀ ਦੇ ਸੋਹਲੇ ਗਾ ਰਿਹੈ ਪੂਰਾ ਕੈਨੇਡਾ

03/26/2017 4:20:18 PM

ਹੈਲੀਫੈਕਸ— ਹੈਲੀਫੈਕਸ ਵਿਖੇ ਇਕ ਡਰਾਈਵਰ ਦੀ ਸੂਝ-ਬੂਝ ਅਤੇ ਬਹਾਦਰੀ ਨੇ ਨਾ ਸਿਰਫ ਇਕ ਕੁੜੀ ਦੀ ਇੱਜ਼ਤ ਬਚਾਈ ਸਗੋਂ ਉਸ ਨੂੰ ਮੌਤ ਦੇ ਮੂੰਹ ''ਚੋਂ ਬਾਹਰ ਕੱਢ ਲਿਆ। ਇਸ ਘਟਨਾ ਤੋਂ ਬਾਅਦ ਹੈਲੀਫੈਕਸ ਦੀ ਪੁਲਸ ਨੇ ਦੋਸ਼ੀ ਵਿਅਕਤੀ ਦੇ ਖਿਲਾਫ ਹਮਲੇ ਦਾ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਮੁਤਾਬਕ ਸ਼ੁੱਕਰਵਾਰ ਦੁਪਹਿਰ ਨੂੰ ਟੈਕਸੀ ਡਰਾਈਵਰ ਅਮੇਰ ਐਬਦੋ ਦੋ ਮੁਸਾਫਰਾਂ ਨੂੰ ਲੈ ਕੇ ਜਾ ਰਿਹਾ ਸੀ। ਇਸ ਦੌਰਾਨ ਰਸਤੇ ਵਿਚ ਉਸ ਨੇ ਦੇਖਿਆ ਕਿ ਇਕ ਵਿਅਕਤੀ ਅਤੇ ਇਕ ਲੜਕੀ ਆਪਸ ਵਿਚ ਲੜ ਰਹੇ ਸਨ। ਕੋਲ ਜਾ ਕੇ ਦੇਖਣ ''ਤੇ ਪਤਾ ਲੱਗਾ ਕਿ ਇਕ ਵਿਅਕਤੀ ਸਕੂਲੀ ਵਿਦਿਆਰਥਣ ਨੂੰ ਤੰਗ ਕਰ ਰਿਹਾ ਸੀ। ਉਹ ਉਸ ਨੂੰ ਦਰੱਖਤ ਦੇ ਪਿੱਛੇ ਲੈ ਗਿਆ ਅਤੇ ਉੱਥੇ ਉਸ ਨਾਲ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕਰਨ ਲੱਗਾ। 
ਐਬਦੋ ਨੇ ਤੁਰੰਤ ਸਮਝਦਾਰੀ ਅਤੇ ਬਹਾਦਰੀ ਨਾਲ ਕੰਮ ਲਿਆ। ਉਸ ਨੇ ਦੋਸ਼ੀ ਵਿਅਕਤੀ ਨੂੰ ਰੋਕਿਆ ਅਤੇ ਲੜਕੀ ਨੂੰ ਆਪਣੀ ਟੈਕਸੀ ਵਿਚ ਬਿਠਾਇਆ। ਇੰਨਾਂ ਹੀ ਨਹੀਂ ਉਸ ਨੇ ਦੋਸ਼ੀ ਵਿਅਕਤੀ ਦਾ ਪਿੱਛਾ ਕੀਤਾ, ਪੁਲਸ ਨੂੰ ਇਸ ਦੀ ਜਾਣਕਾਰੀ ਦਿੱਤੀ ਅਤੇ ਉਸ ਨੂੰ ਗ੍ਰਿਫਤਾਰ ਕਰਵਾਇਆ। 
ਟੈਕਸੀ ਡਰਾਈਵਰ ਐਬਦੋ ਦੀ ਬਹਾਦਰੀ ਸੁਣ ਕੇ ਹਰ ਕੋਈ ਉਸ ਦੇ ਸੋਹਲੇ ਗਾ ਰਿਹਾ ਹੈ। ਉਸ ਦੀ ਟੈਕਸੀ ਕੰਪਨੀ ਨੇ ਵੀ ਕਿਹਾ ਕਿ ਅਜਿਹੇ ਮੁਲਾਜ਼ਮ ਨੂੰ ਕੰਮ ''ਤੇ ਰੱਖ ਕੇ ਉਹ ਮਾਣ ਮਹਿਸੂਸ ਕਰ ਰਹੇ ਹਨ। ਪੁਲਸ ਨੇ ਕਿਹਾ ਕਿ ਇਸੇ ਤਰ੍ਹਾਂ ਜੇਕਰ ਆਮ ਲੋਕ ਆਪਣੀ ਜ਼ਿੰਮੇਵਾਰੀ ਸਮਝ ਜਾਣ ਤਾਂ ਅਪਰਾਧ ਬਹੁਤ ਹੱਦ ਤੱਕ ਘੱਟ ਜਾਣਗੇ। 

Kulvinder Mahi

News Editor

Related News