222 ਸਾਲ ਬਾਅਦ ਪਹਿਲੀ ਵਾਰ ਰੱਦ ਹੋ ਸਕਦੀ ਹੈ ਹੱਜ ਯਾਤਰਾ

04/05/2020 11:55:09 PM

ਰਿਆਦ (ਏਜੰਸੀ)- ਕੋਵਿਡ-19 ਮਹਾਮਾਰੀ ਕਾਰਨ ਪੂਰੀ ਦੁਨੀਆ ਦੇ ਧਾਰਮਿਕ ਸਥਾਨਾਂ ਨੂੰ ਬੰਦ ਕਰ ਦਿੱਤਾ ਗਿਆ ਹੈ। ਹੁਣ ਇਸ ਦਾ ਅਸਰ ਸਾਊਦੀ ਅਰਬ ਵਿਚ ਮੱਕਾ-ਮਦੀਨਾ 'ਤੇ ਵੀ ਨਜ਼ਰ ਆ ਸਕਦਾ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਕੋਰੋਨਾ ਵਾਇਰਸ ਕਾਰਨਇਸ ਸਾਲ ਜੁਲਾਈ ਵਿਚ ਹੋਣ ਵਾਲੀ ਹਜ ਯਾਤਰਾ ਰੱਦ ਕੀਤੀ ਜਾ ਸਕਦੀ ਹੈ। ਅਜਿਹਾ ਇਸ ਤੋਂ ਪਹਿਲਾਂ 1798 ਵਿਚ ਕੀਤਾ ਗਿਆ ਸੀ। ਸਾਊਦੀ ਸਰਕਾਰ ਨੇ 27 ਫਰਵਰੀ ਨੂੰ ਉਮਰਾ 'ਤੇ ਬੈਨ ਲਗਾ ਦਿੱਤਾ ਸੀ। ਉਮਰਾ ਹਜ ਵਾਂਗ ਹੀ ਹੁੰਦਾ ਹੈ, ਪਰ ਯਕੀਨੀ ਤੌਰ 'ਤੇ ਇਸਲਾਮੀ ਮਹੀਨੇ ਵਿਚ ਮੱਕਾ ਅਤੇ ਮਦੀਨਾ ਦੀ ਯਾਤਰਾ ਨੂੰ ਹੱਜ ਕਿਹਾ ਜਾਂਦਾ ਹੈ। ਮਹਾਮਾਰੀ ਨੂੰ ਰੋਕਣ ਲਈ ਸਰਕਾਰ ਨੇ ਪਹਿਲਾਂ ਹੀ ਸਾਰੀਆਂ ਸਰਹੱਦਾਂ ਸੀਲ ਕਰ ਦਿੱਤੀਆਂ ਹਨ।

ਹੱਜ ਯਾਤਰਾ ਦਾ ਸਮਾਂ ਚੰਦਰ ਕੈਲੇਂਡਰ ਤੋਂ ਤੈਅ ਕੀਤਾ ਜਾਂਦਾ ਹੈ। ਇਹ ਸਾਲਾਨਾ ਇਸਲਾਮਿਕ ਪ੍ਰੋਗਰਾਮ ਦਾ ਮੁੱਖ ਹਿੱਸਾ ਹੈ। ਇਹੀ ਕਾਰਣ ਹੈ ਕਿ 1918 ਫੈਲੇ ਫਲੂ ਦੌਰਾਨ ਵੀ ਇਸ ਨੂੰ ਰੱਦ ਨਹੀਂ ਕੀਤਾ ਗਿਆ ਸੀ। ਜੇਕਰ ਯਾਤਰਾ ਰੱਦ ਹੁੰਦੀ ਹੈ, ਤਾਂ ਸਾਊਦੀ ਲਈ ਇਹ ਸਾਲ ਘਾਟੇ ਦਾ ਹੋਵੇਗਾ ਕਿਉਂਕਿ ਮਹਾਮਾਰੀ ਕਾਰਣ ਤੇਲ ਦੀਆਂ ਕੀਮਤਾਂ ਪਹਿਲਾਂ ਹੀ ਡਿੱਗੀਆਂ ਹੋਈਆਂ ਹਨ। ਅਜਿਹੇ ਵਿਚ ਹੱਜ ਯਾਤਰਾ ਤੋਂ ਮਿਲਣ ਵਾਲਾ ਰੁਪਿਆ ਵੀ ਨਹੀਂ ਆਵੇਗਾ। ਸਾਊਦੀ ਵਿਚ ਕੋਰੋਨਾ ਵਾਇਰਸ ਦੇ ਤਕਰੀਬਨ 1500 ਮਾਮਲੇ ਸਾਹਮਣੇ ਆਏ ਹਨ। 10 ਲੋਕਾਂ ਦੀ ਮੌਤ ਹੋ ਗਈ।

ਪੂਰੇ ਪੱਛਮੀ ਏਸ਼ੀਆ ਵਿਚ ਤਕਰੀਬਨ 72 ਹਜ਼ਾਰ ਲੋਕ ਕੋਰੋਨਾ ਨਾਲ ਇਨਫੈਕਟਿਡ ਹਨ। ਪਿਛਲੇ ਸਾਲ ਇਥੇ ਤਕਰੀਬਨ 20 ਲੱਖ ਲੋਕ ਪਹੁੰਚੇ ਸਨ। ਸਾਊਦੀ ਨੂੰ ਹਰ ਸਾਲ ਹੱਜ ਯਾਤਰਾ ਤੋਂ 91 ਹਜ਼ਾਰ 702 ਕਰੋੜ ਰੁਪਏ (12 ਅਰਬ ਡਾਲਰ) ਦੀ ਆਮਦਨੀ ਹੁੰਦੀ ਹੈ।ਸਾਊਦੀ ਦੇ ਉਮਰਾ ਮੰਤਰੀ ਮੁਹੰਮਦ ਸਾਲੇਹ ਬਿਨ ਤਾਹਿਰ ਨੇ ਬੁੱਧਵਾਰ ਨੂੰ ਕਿਹਾ ਕਿ ਸਾਡੀ ਸਰਕਾਰ ਸਾਰੇ ਦੇਸ਼ਾਂ ਦੇ ਮੁਸਲਮਾਨਾਂ ਦੀ ਸੁਰੱਖਿਆ ਦੀ ਤਿਆਰੀ ਵਿਚ ਹੈ। ਪੂਰੀ ਦੁਨੀਆ ਦੇ ਮੁਸਲਮਾਨਾਂ ਨੂੰ ਅਪੀਲ ਹੈ ਕਿ ਜਦੋਂ ਤੱਕ ਸਾਡੇ ਵਲੋਂ ਸਾਫ ਨਾ ਕਰ ਦਿੱਤਾ ਜਾਵੇ, ਉਦੋਂ ਤੱਕ ਸਾਰੇ ਯਾਤਤਾ ਕਾਨਟ੍ਰੈਕਟ ਨੂੰ ਰੋਕ ਦਿੱਤਾ ਜਾਵੇ।

ਲੰਡਨ ਵਿਚ ਕਿੰਗਜ਼ ਕਾਲਜ ਵਿਚ ਵਾਰ ਸਟੱਡੀਜ਼ ਦੇ ਲੈਕਚਰ ਸ਼ਿਰਾਜ ਮੇਹਰ ਨੇ ਕਿਹਾ ਕਿ ਸਾਊਦੀ ਸਰਕਾਰ ਦੇ ਅਧਿਕਾਰੀ ਲੋਕਾਂ ਨੂੰ ਮਾਨਸਿਕ ਤੌਰ 'ਤੇ ਤਿਆਰ ਕਰ ਰਹੇ ਹਨ ਤਾਂ ਜੋ ਯਾਤਰਾ ਰੱਦ ਹੋਵੇ ਤਾਂ ਅਜਿਹਾ ਨਾ ਲੱਗੇ ਕਿ ਇਹ ਪਹਿਲੀ ਵਾਰ ਹੋ ਰਿਹਾ ਹੈ। ਉਹ ਅਤੀਤ ਵਿਚ ਹੋਈਆਂ ਘਟਨਾਵਾਂ ਨੂੰ ਜ਼ਿਕਰ ਕਰਕੇ ਇਹ ਦੱਸਣਾ ਚਾਹੁੰਦੇ ਹਨ ਕਿ ਖਾਸ ਹਾਲਾਤਾਂ ਵਿਚ ਹਜ ਯਾਤਰਾ ਰੋਕੀ ਗਈ ਅਤੇ ਅਜਿਹਾ ਇਕ ਵਾਰ ਹੋਰ ਹੋ ਸਕਦਾ ਹੈ।ਇਸਲਾਮਿਕ ਮਾਨਤਾ ਮੁਤਾਬਕ ਸਾਰੇ ਸਮਰੱਥ ਮੁਸਲਮਾਨਾਂ ਲਈ ਜੀਵਨ ਵਿਚ ਇਕ ਵਾਰ ਹੱਜ ਯਾਤਰਾ ਲਾਜ਼ਮੀ ਹੈ। ਸਾਊਦੀ ਸਥਿਤ ਮੱਕਾ ਅਤੇ ਮਦੀਨਾ ਕਾਰਣ ਇਥੇ ਹਰ ਸਾਲ ਪੂਰੀ ਦੁਨੀਆ ਤੋਂ ਔਸਤਨ 30 ਲੱਖ ਮੁਸਲਮ ਜੁੜਦੇ ਹਨ।


Sunny Mehra

Content Editor

Related News