ਮੁੰਬਈ ਹਮਲੇ ਦੇ ਮਾਸਟਰਮਾਈਂਡ ਹਾਫਿਜ਼ ਸਈਦ ਨੂੰ 2 ਟੈਰਰ ਫੰਡਿੰਗ ਮਾਮਲਿਆਂ 'ਚ 11 ਸਾਲ ਦੀ ਸਜ਼ਾ

02/12/2020 4:56:17 PM

ਇਸਲਾਮਾਬਾਦ- ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਮੁਖੀ ਤੇ ਮੁੰਬਈ ਅੱਤਵਾਦੀ ਹਮਲੇ ਦੇ ਮਾਸਟਰਮਾਈਂਡ ਨੂੰ ਪਾਕਿਸਤਾਨ ਦੀ ਇਕ ਅਦਾਲਤ ਵਲੋਂ 11 ਸਾਲ ਦੀ ਸਜ਼ਾ ਸੁਣਾਈ ਗਈ ਹੈ। ਪੀਟੀਆਈ ਮੁਤਾਬਕ ਹਾਫਿਜ਼ ਸਈਦ ਨੂੰ ਅਦਾਲਤ ਵਲੋਂ ਟੈਰਰ ਫੰਡਿੰਗ ਦੇ 2 ਮਾਮਲਿਆਂ ਵਿਚ ਸੁਣਾਈ ਗਈ ਹੈ। ਇਸ ਦੇ ਨਾਲ ਹੀ ਉਸ ਨੂੰ ਹਰੇਕ ਮਾਮਲੇ ਵਿਚ 15,000 ਰੁਪਏ ਦੀ ਜੁਰਮਾਨਾ ਵੀ ਲਾਇਆ ਗਿਆ ਹੈ।

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਹਾਫਿਜ਼ ਸਈਦ ਨੇ ਆਪਣੇ ਖਿਲਾਫ ਅੱਤਵਾਦ ਲਈ ਪੈਸੇ ਮੁਹੱਈਆ ਕਰਵਾਉਣ ਦੇ ਸਾਰੇ ਮਾਮਲਿਆਂ ਨੂੰ ਮਿਲਾਉਣ ਤੇ ਮੁਕੱਦਮਾ ਪੂਰਾ ਹੋਣ ਤੋਂ ਬਾਅਦ ਫੈਸਲਾ ਸੁਣਾਉਣ ਦੀ ਅਪੀਲ ਕੀਤੀ ਸੀ। ਅਧਿਕਾਰੀ ਨੇ ਦੱਸਿਆ ਕਿ ਉਪ ਪ੍ਰੋਸੀਕਿਊਸ਼ਨ ਨੇ ਸਈਦ ਦੀ ਅਰਜ਼ੀ ਦਾ ਵਿਰੋਧ ਕੀਤਾ ਤੇ ਤਰਕ ਦਿੱਤਾ ਕਿ ਉਸ ਦੇ ਖਿਲਾਫ ਦੋ ਮਾਮਲਿਆਂ ਵਿਚ ਮੁਕੱਦਮਾ ਪਹਿਲਾਂ ਹੀ ਪੂਰਾ ਹੋ ਚੁੱਕਿਆ ਹੈ ਤੇ ਅਦਾਲਤ ਕਾਨੂੰਨ ਦੇ ਤਹਿਤ ਫੈਸਲਾ ਸੁਣਾ ਸਕਦੀ ਹੈ।

ਪਾਕਿਸਤਾਨੀ ਸਰਕਾਰ ਦੇ ਅੱਤਵਾਦ ਵਿਰੋਧੀ ਸੈਲ ਨੇ 11 ਦਸੰਬਰ 2019 ਨੂੰ ਉਹਨਾਂ ਦੇ ਖਿਲਾਫ ਅਦਾਲਤ ਵਿਚ ਇਹ ਕੇਸ ਦਰਦ ਕੀਤਾ ਸੀ। ਜਮਾਤ-ਉਦ-ਦਾਵਾ ਮੁਖੀ ਹਾਫਿਜ਼ ਤੇ ਉਸ ਦੇ ਸੰਗਠਨ 'ਤੇ ਲੰਬੇ ਸਮੇਂ ਤੋਂ ਅੱਤਵਾਦੀਆਂ ਨੂੰ ਮਦਦ ਪਹੁੰਚਾਉਣ ਦੇ ਦੋਸ਼ ਲੱਗਦੇ ਰਹੇ ਹਨ ਤੇ ਪਾਕਿਸਤਾਨ ਸਰਕਾਰ ਨੇ ਇਸ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਸਈਦ ਤੇ ਉਸ ਦੇ 13 ਸਹਿਯੋਗੀਆਂ ਨੂੰ ਪਿਛਲੇ ਸਾਲ ਜੁਲਾਈ ਵਿਚ ਅਜਿਹੇ ਦੋ ਦਰਜਨ ਮਾਮਲਿਆਂ ਵਿਚ ਗ੍ਰਿਫਤਾਰ ਕੀਤਾ ਸੀ।

ਸਈਦ ਨੂੰ 17 ਜੁਲਾਈ ਨੂੰ ਉਸ ਵੇਲੇ ਫੜਿਆ ਗਿਆ ਸੀ ਜਦੋਂ ਉਹ ਗੁਜਰਾਂਵਾਲਾ ਤੋਂ ਲਾਹੌਰ ਜਾ ਰਿਹਾ ਸੀ। ਉਸ ਦੇ ਖਿਲਾਫ ਪੰਜਾਬ ਦੇ ਪੰਜ ਸ਼ਹਿਰਾਂ ਵਿਚ ਕੇਸ ਦਰਜ ਕੀਤੇ ਗਏ ਤੇ ਪਤਾ ਲੱਗਿਆ ਕਿ ਉਹ ਆਪਣੇ ਐਨ.ਜੀ.ਓ. ਐਲ ਅਨਫਾਲ ਟਰੱਸਟ, ਦਾਵਾਤੁਲ ਟਰੱਸਟ, ਸਓਜ ਬਿਨ ਜਬਾਲ ਟਰੱਸਟ ਦੇ ਰਾਹੀਂ ਫੰਡ ਜਮ੍ਹਾ ਕਰਨ ਦਾ ਵੀ ਕੰਮ ਕਰਦਾ ਰਿਹਾ ਹੈ।

ਪਾਕਿਸਤਾਨ ਸਰਕਾਰ ਨੇ ਇਹਨਾਂ ਸੰਗਠਨਾਂ 'ਤੇ ਪਿਛਲੇ ਸਾਲ ਅਪ੍ਰੈਲ ਤੋਂ ਹੀ ਪਾਬੰਦੀ ਲਗਾ ਰੱਖੀ ਹੈ। ਇਹਨਾਂ 'ਤੇ ਦੋਸ਼ ਹੈ ਕਿ ਇਹਨਾਂ ਦੇ ਰਾਹੀਂ ਜਮਾਤ ਉਦ ਦਾਵਾ ਨੇ ਵੱਡੀ ਗਿਣਤੀ ਵਿਚ ਜਾਇਦਾਦ ਜਮ੍ਹਾ ਕਰਕੇ ਰੱਖੀ ਹੈ, ਜਿਸ ਦੀ ਵਰਤੋਂ ਉਹ ਅੱਤਵਾਦੀਆਂ ਦੀ ਮਦਦ ਕਰਨ ਲਈ ਕਰਦਾ ਹੈ। ਪਾਕਿਸਤਾਨ ਦੇ ਅੱਤਵਾਦ ਵਿਰੋਧੀ ਸੈਲ ਨੇ ਇਹਨਾਂ ਦੇ ਖਿਲਾਫ ਦਸਤਾਵੇਜ਼ੀ ਸਬੂਤ ਇਕੱਠੇ ਕੀਤੇ ਤੇ ਅਦਾਲਤ ਵਿਚ ਪੇਸ਼ ਕੀਤੇ। ਸਰਕਾਰ ਨੇ ਇਹਨਾਂ ਦੀਆਂ ਜਾਇਦਾਦਾਂ ਨੂੰ ਸੀਲ ਕਰ ਦਿੱਤਾ ਹੈ।


Baljit Singh

Content Editor

Related News