ਹਾਫਿਜ ਸਈਦ ਦੇ ਕਰੀਬੀ ਆਮਿਰ ਹਮਜਾ ’ਤੇ ਲਾਹੌਰ ’ਚ ਚੱਲੀਆਂ ਗੋਲੀਆਂ
Tuesday, May 20, 2025 - 11:34 PM (IST)

ਲਾਹੌਰ- ਸੈਫੁੱਲਾਹ ਤੋਂ ਬਾਅਦ ਪਾਕਿਸਤਾਨ ਵਿਚ ਇਕ ਹੋਰ ਬਦਨਾਮ ਅੱਤਵਾਦੀ ਆਮਿਰ ਹਮਜਾ ’ਤੇ ਫਾਇਰਿੰਗ ਹੋਈ। ਆਮਿਰ ਹਮਜਾ ਹਾਫਿਜ ਸਈਦ ਦੇ ਕਰੀਬੀਆਂ ਵਿਚ ਸ਼ਾਮਲ ਹੈ। ਸ਼ੁਰੂਆਤੀ ਜਾਣਕਾਰੀ ਮੁਤਾਬਕ ਅਣਪਛਾਤੇ ਹਮਲਾਵਰਾਂ ਨੇ ਹਮਜਾ ’ਤੇ ਲਾਹੌਰ ਵਿਚ ਹਮਲਾ ਕੀਤਾ।
ਆਮਿਰ ਹਮਜਾ ਨੂੰ ਲੈ ਕੇ ਕਿਹਾ ਜਾਂਦਾ ਹੈ ਕਿ ਇਹ ਲਸ਼ਕਰ ਦੇ ਸਹਿ-ਸੰਸਥਾਪਕਾਂ ਵਿਚੋਂ ਇਕ ਸੀ। ਫਿਲਹਾਲ ਉਹ ਜ਼ਖਮੀ ਹਾਲਤ ਵਿਚ ਹਸਪਤਾਲ ਦਾਖਲ ਹੈ, ਜਿਥੇ ਉਸ ਦਾ ਇਲਾਜ ਚੱਲ ਰਿਹਾ ਹੈ। ਇਸ ਤੋਂ ਪਹਿਲਾਂ ਐਤਵਾਰ ਨੂੰ ਪਾਕਿਸਤਾਨ ਦੇ ਸਿੰਧ ਵਿਚ ਅਣਪਛਾਤੇ ਬੰਦੂਕਧਾਰੀਆਂ ਨੇ ਅਬੂ ਸੈਫੁੱਲਾਹ ਖਾਲਿਦ ’ਤੇ ਉਸ ਦੇ ਘਰ ’ਤੇ ਹਮਲਾ ਕੀਤਾ ਸੀ।