ਸਕਾਟਲੈਂਡ ''ਚ 24 ਹਫ਼ਤਿਆਂ ਬਾਅਦ ਜਿੰਮ ਤੇ ਤੈਰਾਕੀ ਪੂਲ ਖੁੱਲ੍ਹੇ
Tuesday, Sep 01, 2020 - 01:11 PM (IST)

ਲੰਡਨ, (ਰਾਜਵੀਰ ਸਮਰਾ)- ਬ੍ਰਿਟੇਨ ਨੇ ਕਾਫੀ ਹੱਦ ਤੱਕ ਕੋਰੋਨਾ ਵਾਇਰਸ ਨੂੰ ਕਾਬੂ ਕਰ ਲਿਆ ਹੈ ਤੇ ਹੌਲੀ-ਹੌਲੀ ਕੋਰੋਨਾ ਕਾਰਨ ਲੱਗੀਆਂ ਪਾਬੰਦੀਆਂ ਵਿਚ ਢਿੱਲ ਦੇਣੀ ਸ਼ੁਰੂ ਕਰ ਦਿੱਤੀ ਹੈ।
ਸਕਾਟਲੈਂਡ ਸਰਕਾਰ ਨੇ ਪਹਿਲਾਂ ਜਿੰਮ ਅਤੇ ਤੈਰਾਕੀ ਪੂਲ 14 ਸਤੰਬਰ ਨੂੰ ਖੋਲ੍ਹਣ ਦਾ ਫ਼ੈਸਲਾ ਲਿਆ ਸੀ, ਪਰ ਜਿੰਮ ਅਤੇ ਤੈਰਾਕੀ ਸੇਵਾਵਾਂ ਨਾਲ ਜੁੜੇ ਕਾਰੋਬਾਰੀਆਂ ਦੀਆਂ ਦਲੀਲਾਂ ਨਾਲ ਜ਼ੋਰ ਪੈਣ 'ਤੇ ਸਰਕਾਰ ਨੇ ਆਪਣੇ ਫ਼ੈਸਲੇ 'ਤੇ ਮੁੜ ਵਿਚਾਰ ਕੀਤਾ। ਹੁਣ ਤਾਲਾਬੰਦੀ ਤੋਂ ਲਗਭਗ 24 ਹਫ਼ਤਿਆਂ ਬਾਅਦ 31 ਅਗਸਤ ਨੂੰ ਨਿੱਜੀ ਜਿੰਮ, ਤੈਰਾਕੀ ਪੂਲ ਅਤੇ ਕੁਝ ਹੋਰ ਇੰਡੋਰ ਸਟੇਡੀਅਮ ਖੋਲ੍ਹ ਦਿੱਤੇ ਗਏ ਹਨ।
ਲੋਕਾਂ ਨੂੰ ਸਪੱਸ਼ਟ ਕਰ ਦਿੱਤਾ ਗਿਆ ਹੈ ਕਿ ਜ਼ਰੂਰੀ ਸਮਾਜਕ ਦੂਰੀ ਅਤੇ ਸਰਕਾਰੀ ਹਦਾਇਤਾਂ ਦੀ ਪਾਲਣਾ ਕਰਨੀ ਜ਼ਰੂਰੀ ਹੈ, ਬਾਕੀ ਇੰਡੋਰ ਸਟੇਡੀਅਮ ਅਤੇ ਨਗਰ ਨਿਗਮਾਂ ਦੇ ਜਿੰਮ ਅਤੇ ਤੈਰਾਕੀ ਪੂਲ 14 ਸਤੰਬਰ ਨੂੰ ਖੋਲ੍ਹੇ ਜਾਣਗੇ। ਇਸ ਦੌਰਾਨ ਲੋਕਾਂ ਵਿਚ ਕਾਫੀ ਉਤਸ਼ਾਹ ਦੇਖਿਆ ਜਾ ਰਿਹਾ ਹੈ।