ਗੁਤਾਰੇਸ ਨੇ ਯੂਕ੍ਰੇਨ ''ਚ ਬੁਚਾ ਅਤੇ ਬੋਰੋਡਯੰਕਾ ਦਾ ਕੀਤਾ ਦੌਰਾ

Thursday, Apr 28, 2022 - 04:06 PM (IST)

ਕੀਵ (ਏਜੰਸੀ)- ਸੰਯੁਕਤ ਰਾਸ਼ਟਰ ਦੇ ਮੁਖੀ ਐਂਟੋਨੀਓ ਗੁਤਾਰੇਸ ਨੇ ਵੀਰਵਾਰ ਨੂੰ ਯੂਕ੍ਰੇਨ ਦੇ ਯੁੱਧ ਪ੍ਰਭਾਵਿਤ ਸ਼ਹਿਰਾਂ ਬੁਚਾ ਅਤੇ ਬੋਰੋਡਯੰਕਾ ਦਾ ਦੌਰਾ ਕੀਤਾ। ਗੁਤਾਰੇਸ ਨੇ ਬੁਚਾ ਵਿੱਚ ਸਮੂਹਿਕ ਕਬਰਸਤਾਨ ਵਿੱਚ ਕਿਹਾ, "ਇੱਥੇ ਆ ਕੇ ਤੁਹਾਨੂੰ ਮਹਿਸੂਸ ਹੁੰਦਾ ਹੈ ਕਿ ਜਾਂਚ ਅਤੇ ਜਵਾਬਦੇਹੀ ਕਿੰਨੀ ਮਹੱਤਵਪੂਰਨ ਹੈ।" ਉਨ੍ਹਾਂ ਕਿਹਾ, 'ਮੈਂ ਅੰਤਰਰਾਸ਼ਟਰੀ ਅਪਰਾਧਿਕ ਅਦਾਲਤ (ਆਈ.ਸੀ.ਸੀ.) ਦਾ ਪੂਰਾ ਸਮਰਥਨ ਕਰਦਾ ਹਾਂ ਅਤੇ ਰੂਸੀ ਸਰਕਾਰ ਨੂੰ ਆਈ.ਸੀ.ਸੀ. ਨਾਲ ਸਹਿਯੋਗ ਕਰਨ ਲਈ ਸਹਿਮਤ ਹੋਣ ਦੀ ਅਪੀਲ ਕਰਦਾ ਹਾਂ। ਪਰ ਜਦੋਂ ਅਸੀਂ ਜੰਗੀ ਅਪਰਾਧਾਂ ਦੀ ਗੱਲ ਕਰਦੇ ਹਾਂ ਤਾਂ ਅਸੀਂ ਇਹ ਨਹੀਂ ਭੁੱਲ ਸਕਦੇ ਕਿ ਸਭ ਤੋਂ ਖ਼ਰਾਬ ਅਪਰਾਧ ਯੁੱਧ ਹੀ ਹੈ।'

ਇਹ ਵੀ ਪੜ੍ਹੋ: ਪੁਤਿਨ ਵੱਲੋਂ ਯੂਕ੍ਰੇਨ 'ਚ ਦਖ਼ਲ ਦੇਣ ਵਾਲੇ ਦੇਸ਼ਾਂ ਨੂੰ ਚਿਤਾਵਨੀ, ਕਿਹਾ-ਸਾਡੀ ਪ੍ਰਤੀਕਿਰਿਆ ਬਿਜਲੀ ਨਾਲੋਂ ਵੀ ਤੇਜ਼

PunjabKesari

ਬੀ.ਬੀ.ਸੀ. ਦੀ ਰਿਪੋਰਟ ਦੇ ਅਨੁਸਾਰ, ਸੰਯੁਕਤ ਰਾਸ਼ਟਰ ਮੁਖੀ ਦਾ ਪਹਿਲਾ ਸਟਾਪ ਬੋਰੋਡਯੰਕਾ ਸੀ, ਜਿੱਥੇ ਉਹ ਸੈਂਟਰਲ ਸਟਰੀਟ 'ਤੇ ਰਿਹਾਇਸ਼ੀ ਅਪਾਰਟਮੈਂਟ ਬਲਾਕ ਦੇ ਮਲਬੇ ਨੂੰ ਦੇਖ ਕੇ ਪਰੇਸ਼ਾਨ ਹੋ ਗਏ। ਉਨ੍ਹਾਂ ਕਿਹਾ, 'ਜਦੋਂ ਮੈਂ ਉਨ੍ਹਾਂ ਤਬਾਹ ਹੋਈਆਂ ਇਮਾਰਤਾਂ ਨੂੰ ਦੇਖਦਾ ਹਾਂ, ਤਾਂ ਮੈਨੂੰ ਲੱਗਦਾ ਹੈ ਕਿ ਮੇਰਾ ਪਰਿਵਾਰ ਉਨ੍ਹਾਂ ਘਰਾਂ ਵਿੱਚੋਂ ਇੱਕ ਵਿੱਚ ਹੈ ਜੋ ਹੁਣ ਤਬਾਹ ਹੋ ਚੁੱਕੇ ਹਨ ਅਤੇ ਕਾਲੇ ਪੈ ਗਏ ਹਨ। ਮੈਂ ਆਪਣੀਆਂ ਦੋਹਤੀਆਂ ਅਤੇ ਪੋਤੀਆਂ ਨੂੰ ਦਹਿਸ਼ਤ ਵਿੱਚ ਭੱਜਦੇ ਵੇਖਦਾ ਹਾਂ।'

ਇਹ ਵੀ ਪੜ੍ਹੋ: ਮੈਕਸੀਕੋ 'ਚ ਸੀਮਿੰਟ ਪਲਾਂਟ 'ਚ ਗੋਲੀਬਾਰੀ, 8 ਲੋਕਾਂ ਦੀ ਮੌਤ, 11 ਜ਼ਖ਼ਮੀ

PunjabKesari

ਗੁਤਾਰੇਸ ਨੇ ਕਿਹਾ, '21ਵੀਂ ਸਦੀ ਵਿੱਚ ਯੁੱਧ ਇੱਕ ਮੂਰਖਤਾ ਹੈ - ਯੁੱਧ ਬੁਰਾ ਹੈ ਅਤੇ ਜਦੋਂ ਤੁਸੀਂ ਇਹਨਾਂ ਸਥਿਤੀਆਂ ਨੂੰ ਦੇਖਦੇ ਹੋ ਤਾਂ ਸਾਡਾ ਦਿਲ ਨਿਸ਼ਚਿਤ ਤੌਰ 'ਤੇ ਪੀੜਤਾਂ ਦੇ ਨਾਲ ਰਹਿੰਦਾ ਹੈ, ਉਨ੍ਹਾਂ ਦੇ ਪਰਿਵਾਰਾਂ ਪ੍ਰਤੀ ਸਾਡੀ ਹਮਦਰਦੀ ਹੈ। ਸਾਡੀਆਂ ਭਾਵਨਾਵਾਂ ਹਨ ਕਿ ਅਜਿਹਾ ਕੋਈ ਤਰੀਕਾ ਨਹੀਂ ਹੈ, ਜਿਸ ਨਾਲ 21ਵੀਂ ਸਦੀ ਵਿੱਚ ਯੁੱਧ ਨੂੰ ਸਵੀਕਾਰ ਕੀਤਾ ਜਾ ਸਕੇ।' ਬ੍ਰਿਟਿਸ਼ ਅਖ਼ਬਾਰ ‘ਦਿ ਗਾਰਡੀਅਨ’ ਮੁਤਾਬਕ ਰੂਸ ਤੋਂ ਬਾਅਦ ਯੂਕ੍ਰੇਨ ਜਾਣ ‘ਤੇ ਗੁਤਾਰੇਸ ਦੀ ਸਖ਼ਤ ਆਲੋਚਨਾ ਹੋ ਰਹੀ ਹੈ। ਮੰਨਿਆ ਜਾ ਰਿਹਾ ਹੈ ਕਿ ਉਨ੍ਹਾਂ ਨੂੰ ਪਹਿਲਾਂ ਯੂਕ੍ਰੇਨ ਜਾਣਾ ਚਾਹੀਦਾ ਸੀ।

ਇਹ ਵੀ ਪੜ੍ਹੋ: ਇਟਲੀ 'ਚ 13 ਸਾਲਾ ਦਸਤਾਰਧਾਰੀ ਬੱਚਾ ਨਸਲੀ ਹਮਲੇ ਦਾ ਸ਼ਿਕਾਰ, 4 ਗੋਰਿਆਂ ਨੇ ਕੀਤੀ ਕੁੱਟਮਾਰ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 


cherry

Content Editor

Related News