ਸੰਯੁਕਤ ਰਾਸ਼ਟਰ ''ਚ ਜਨਰਲ ਸਕੱਤਰ ਨੇ ਧਨ ਦੀ ਕਮੀ ਵੱਲ ਕੀਤਾ ਇਸ਼ਾਰਾ

Friday, Jul 27, 2018 - 03:41 PM (IST)

ਸੰਯੁਕਤ ਰਾਸ਼ਟਰ ''ਚ ਜਨਰਲ ਸਕੱਤਰ ਨੇ ਧਨ ਦੀ ਕਮੀ ਵੱਲ ਕੀਤਾ ਇਸ਼ਾਰਾ

ਸੰਯੁਕਤ ਰਾਸ਼ਟਰ,(ਭਾਸ਼ਾ)—  ਸੰਯੁਕਤ ਰਾਸ਼ਟਰ 'ਚ ਧਨ ਦੀ ਕਮੀ ਵੱਲ ਧਿਆਨ ਖਿੱਚਦੇ ਹੋਏ ਸੰਯੁਕਤ ਰਾਸ਼ਟਰ ਦੇ ਮੁਖੀ ਨੇ ਇਸ ਦੇ ਮੈਂਬਰ ਦੇਸ਼ਾਂ ਨੂੰ ਅਪੀਲ ਕੀਤੀ ਹੈ ਕਿ ਉਹ ਲਾਜ਼ਮੀ ਗ੍ਰਾਂਟ ਰਾਸ਼ੀ ਸਮੇਂ 'ਤੇ ਅਤੇ ਪੂਰੀ ਅਦਾ ਕਰਨ ਤਾਂ ਕਿ ਮੁੱਖ ਕੰਮਾਂ ਨੂੰ ਪੂਰਾ ਕੀਤਾ ਜਾ ਸਕੇ। ਸੰਯੁਕਤ ਰਾਸ਼ਟਰ ਦੇ ਜਨਰਲ ਸਕੱਤਰ ਐਂਟੋਨੀਓ ਗੁਤਾਰੇਸ ਨੇ ਕਰਮਚਾਰੀਆਂ ਨੂੰ ਲਿਖੇ ਪੱਤਰ 'ਚ ਕਿਹਾ ਕਿ ਸੰਯੁਕਤ ਰਾਸ਼ਟਰ ਦੇ ਸਾਹਮਣੇ ਔਖੀ ਆਰਥਿਕ ਸਥਿਤੀ ਖੜ੍ਹੀ ਹੋ ਗਈ ਹੈ। 
ਉਨ੍ਹਾਂ ਨੇ ਪੱਤਰ 'ਚ ਲਿਖਿਆ,''ਨਿਯਮਤ ਬਜਟ ਲਈ ਮੈਂਬਰ ਦੇਸ਼ਾਂ ਵਲੋਂ ਗ੍ਰਾਂਟ ਰਾਸ਼ੀ ਦਾ ਭੁਗਤਾਨ ਕਰਨ 'ਚ ਦੇਰੀ ਹੋਣ ਕਾਰਨ ਨਕਦੀ ਦੀ ਕਮੀ ਵਰਗੀ ਸਮੱਸਿਆ ਸਾਹਮਣੇ ਆਈ ਹੈ, ਅਜਿਹਾ ਪਹਿਲਾਂ ਕਦੇ ਨਹੀਂ ਹੋਇਆ। ਕਿਸੇ ਕੈਲੰਡਰ ਸਾਲ 'ਚ ਸਾਡਾ ਧਨ ਇੰਨੀ ਜਲਦੀ ਇੰਨਾ ਨਹੀਂ ਘਟਿਆ।'' ਭਾਰਤ ਨੇ ਇਸ ਸਾਲ 29 ਜਨਵਰੀ ਨੂੰ 1 ਕਰੋੜ 79 ਲੱਖ ਤੇ 10 ਹਜ਼ਾਰ ਡਾਲਰਾਂ ਦਾ ਭੁਗਤਾਨ ਕੀਤਾ ਸੀ।'' 
ਇਸ ਸਾਲ ਜੂਨ ਦੇ ਅਖੀਰ 'ਚ ਮੈਂਬਰ ਦੇਸ਼ਾਂ ਵਲੋਂ 2008 ਦੇ ਮੁਲਾਂਕਣ ਲਈ ਦਿੱਤੀ ਗਈ ਗ੍ਰਾਂਟ 1.49 ਅਰਬ ਡਾਲਰ ਸੀ। ਪਿਛਲੇ ਸਾਲ ਦੀ ਇਸੇ ਸਮੇਂ 'ਚ ਨਿਯਮਤ ਬਜਟ 'ਚ ਜਮ੍ਹਾਂ ਕੀਤੀ ਗਈ ਰਾਸ਼ੀ 1.70 ਅਰਬ ਤੋਂ ਵੱਧ ਸੀ। ਕੁਲ 81 ਦੇਸ਼ਾਂ ਨੇ ਆਪਣੇ ਨਿਯਮਤ ਬਜਟ ਬਕਾਏ ਦੇਣੇ ਹਨ, ਇਨ੍ਹਾਂ 'ਚ ਬੰਗਲਾਦੇਸ਼, ਅਫਗਾਨਿਸਤਾਨ, ਬ੍ਰਾਜ਼ੀਲ, ਮਿਸਰ, ਮਾਲਦੀਵ, ਪਾਕਿਸਤਾਨ, ਸੁਡਾਨ, ਸੀਰੀਆ, ਸੇਸ਼ੇਲਜ਼ , ਅਮਰੀਕਾ, ਜ਼ਿੰਬਾਬਵੇ ਅਤੇ ਇਜ਼ਰਾਇਲ ਸ਼ਾਮਲ ਹਨ। ਭਾਰਤ ਸਮੇਤ 112 ਦੇਸ਼ਾਂ ਨੇ ਇਹ ਕੰਮ ਪਹਿਲਾਂ ਹੀ ਕਰ ਲਿਆ ਹੈ। ਤੁਹਾਨੂੰ ਦੱਸ ਦੇਈਏ ਕਿ ਸੰਯੁਕਤ ਰਾਸ਼ਟਰ 'ਚ 193 ਦੇਸ਼ ਸ਼ਾਮਲ ਹਨ।


Related News