ਪਵਿੱਤਰ ਬਾਸੀ ਕਤਲ ਮਾਮਲੇ 'ਚ ਤੀਜਾ ਦੋਸ਼ੀ ਗੁਰਰਾਜ ਵੀ ਗ੍ਰਿਫਤਾਰ

Monday, Mar 26, 2018 - 02:03 AM (IST)

ਪਵਿੱਤਰ ਬਾਸੀ ਕਤਲ ਮਾਮਲੇ 'ਚ ਤੀਜਾ ਦੋਸ਼ੀ ਗੁਰਰਾਜ ਵੀ ਗ੍ਰਿਫਤਾਰ

ਓਨਟਾਰੀਓ — ਪੀਲ ਪੁਲਸ ਨੇ ਬਰੈਂਪਟਨ ਦੇ ਪਵਿੱਤਰ ਸਿੰਘ ਬਾਸੀ ਹੱਤਿਆ ਮਾਮਲੇ 'ਚ ਤੀਜੇ ਦੋਸ਼ੀ 21 ਸਾਲਾਂ ਗੁਰਰਾਜ ਬਾਸੀ ਨੂੰ ਵੀ ਗ੍ਰਿਫਤਾਰ ਕਰ ਲਿਆ ਹੈ। ਗੁਰਰਾਜ ਬਾਸੀ ਵੀ ਬਰੈਂਪਟਨ ਦਾ ਰਹਿਣ ਵਾਲਾ ਹੈ, ਜਿਸ 'ਤੇ ਫਸਟ ਡਿਗਰੀ ਕਤਲ ਦੇ ਦੋਸ਼ ਲਾਏ ਗਏ ਹਨ। ਗੁਰਰਾਜ ਬਾਸੀ ਬਰੈਂਪਟਨ ਦੇ ਕਰਨਵੀਰ ਸਿੰਘ ਬਾਸੀ ਦਾ ਚਚੇਰਾ ਭਰਾ ਹੈ, ਜਿਸ ਨੂੰ 20 ਮਾਰਚ ਨੂੰ ਫਸਟ ਡਿਗਰੀ ਕਤਲ ਦੇ ਦੋਸ਼ਾਂ 'ਚ ਗ੍ਰਿਫਤਾਰ ਕਰ ਲਿਆ ਗਿਆ ਸੀ। ਇਸ ਮਾਮਲੇ 'ਚ 21 ਮਾਰਚ ਨੂੰ ਬਰੈਂਪਟਨ ਦੇ 22 ਸਾਲਾਂ ਗੁਰਜੋਧ ਸਿੰਘ ਖੱਟੜਾ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਗੁਰਜੋਧ 'ਤੇ ਵੀ ਫਸਟ ਡਿਗਰੀ ਮਰਡਰ ਦੇ ਦੋਸ਼ ਲਾਏ ਗਏ ਹਨ।
ਜ਼ਿਕਰਯੋਗ ਹੈ ਕਿ 19 ਮਾਰਚ ਸੋਮਵਾਰ ਦੀ ਸ਼ਾਮ 6 ਵਜੇ ਬਰੈਂਪਟਨ ਦੇ ਸਮਰਿੰਗਡੇਲ ਇਲਾਕੇ 'ਚ ਸੈਂਡਲਵੁੱਡ ਸੈਕੰਡਰੀ ਸਕੂਲ ਨੇੜੇ ਪਵਿੱਤਰ ਬਾਸੀ 'ਤੇ ਸੋਚੀ-ਸਮਝੀ ਸਾਜ਼ਿਸ਼ ਤਹਿਤ ਡਾਂਗਾਂ ਨਾਲ ਹਮਲਾ ਕੀਤਾ ਗਿਆ ਸੀ ਪਰ ਪੁਲਸ ਨੇ ਮੌਕੇ 'ਤੇ ਪਹੁੰਚਣ ਤੋਂ ਪਹਿਲਾਂ ਹੀ ਹਮਲਾਵਰ ਕਾਰ 'ਚ ਫਰਾਰ ਹੋ ਗਏ ਸਨ। ਘਟਨਾ ਵਾਲੀ ਥਾਂ ਤੋਂ ਮ੍ਰਿਤਕ ਦਾ ਘਰ ਥੋੜੀ ਦੂਰ ਹੀ ਸਥਿਤ ਸੀ।
ਪੀੜਤ ਨੂੰ ਗੰਭੀਰ ਨਾਲ ਹਾਲਤ 'ਚ ਟੋਰਾਂਟੋ ਦੇ ਇਕ ਹਸਪਤਾਲ 'ਚ ਭਰਤੀ ਗਿਆ ਸੀ ਪਰ ਮੰਗਲਵਾਰ ਸਵੇਰ ਨੂੰ ਇਲਾਜ ਦੌਰਾਨ ਉਸ ਨੇ ਹਸਪਤਾਲ 'ਚ ਦਮ ਤੋੜ ਦਿੱਤਾ। ਪੁਲਸ ਵੱਲੋਂ ਮਾਮਲੇ ਦੀ ਜਾਂਚ ਅਜੇ ਵੀ ਕੀਤੀ ਜਾ ਰਹੀ ਹੈ। ਇਸ ਲੜਾਈ ਦੇ ਕਾਰਨਾਂ ਦਾ ਅਜੇ ਤੱਕ ਕੁਝ ਪਤਾ ਨਹੀਂ ਲੱਗ ਸਕਿਆ।


Related News