ਦਲਜੀਤ ਦੁਸਾਂਝ ਦੇ ਟੀਮ ਮੈਂਬਰ ਗੁਰਪ੍ਰਤਾਪ ਸਿੰਘ ਕੰਗ ਦਾ ਇਟਲੀ ''ਚ ਸਨਮਾਨ

Sunday, Oct 20, 2024 - 09:15 AM (IST)

ਦਲਜੀਤ ਦੁਸਾਂਝ ਦੇ ਟੀਮ ਮੈਂਬਰ ਗੁਰਪ੍ਰਤਾਪ ਸਿੰਘ ਕੰਗ ਦਾ ਇਟਲੀ ''ਚ ਸਨਮਾਨ

ਮਿਲਾਨ/ਇਟਲੀ (ਸਾਬੀ ਚੀਨੀਆ)- ਦਲਜੀਤ ਦੁਸਾਂਝ ਦੇ ਨਾਲ ਲੰਬੇ ਅਰਸੇ ਤੋਂ ਕੰਮ ਕਰਨ ਵਾਲੇ ਅਤੇ ਦੁਨੀਆ ਭਰ ਵਿੱਚ ਜਾਣੇ ਜਾਂਦੇ ਦਸਤਾਰ ਕੋਚ ਸ: ਗੁਰਪ੍ਰਤਾਪ ਸਿੰਘ ਕੰਗ ਦਾ ਪਿਛਲੇ ਦਿਨੀਂ ਇਟਲੀ ਪਹੁੰਚਣ 'ਤੇ ਮਿਲਾਨ ਨੇੜੇ ਸਥਿੱਤ ਗੁਰਦੁਆਰਾ ਸਾਹਿਬ ਸ੍ਰੀ ਗੁਰੂ ਸਿੰਘ ਸਭਾ ਸੋਮਾ ਲੋਮਬਾਰਦੋ ਵਿਖੇ ਵਿਸ਼ੇਸ਼ ਸਨਮਾਨ ਕੀਤਾ ਗਿਆ।ਦੱਸਣਯੋਗ ਹੈ ਕਿ ਸ: ਕੰਗ ਪ੍ਰਸਿੱਧ ਅਦਾਕਾਰ ਦਿਲਜੀਤ ਦੁਸਾਂਝ ਦੇ ਨਾਲ ਯੂਰਪ ਟੂਰ ਤਹਿਤ ਮਿਲਾਨ ਵਿਖੇ ਸ਼ੋਅ ਕਰਨ ਲਈ ਪਹੁੰਚੇ ਸਨ।ਅਤੇ ਉਹ ਦਿਲਜੀਤ ਦੇ ਦਸਤਾਰ ਸਜਾਉਣ ਦੇ ਨਾਲ-ਨਾਲ ਪ੍ਰਬੰਧਕੀ ਢਾਂਚੇ ਵਿੱਚ ਹੱਥ ਵਟਾਉਂਦੇ ਹਨ।

ਪੜ੍ਹੋ ਇਹ ਅਹਿਮ ਖ਼ਬਰ- Germany ਨੇ ਭਾਰਤੀਆਂ ਲਈ ਖੋਲ੍ਹੇ ਦਰਵਾਜ਼ੇ, ਵੀਜ਼ਾ ਪ੍ਰਕਿਰਿਆ 2 ਹਫ਼ਤੇ 'ਚ ਹੋਵੇਗੀ ਪੂਰੀ

ਸਿੱਖਾਂ ਦੀ ਆਨ-ਤੇ ਸ਼ਾਨ ਦਸਤਾਰ ਨੂੰ ਦੁਨੀਆ ਭਰ ਤੱਕ ਲੈ ਜਾਣ ਦੇ ਲਈ ਇਟਲੀ ਦੀ ਸਿੱਖ ਸੰਗਤ ਤਰਫੋਂ ਬੀਤੇ ਦਿਨ ਸੋਮਾਲੋਮਬਾਰਦੋ ਗੁਰਦੁਆਰਾ ਸਾਹਿਬ ਵਿਖੇ ਸ: ਕੰਗ ਨੂੰ ਸਨਮਾਨਿਤ ਕਰਨ ਸਮੇਂ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰਾਂ ਦੇ ਨਾਲ-ਨਾਲ ਪ੍ਰਸਿੱਧ ਦਸਤਾਰ ਕੋਚ ਸ: ਮਨਦੀਪ ਸਿੰਘ ਸੈਣੀ, ਸਨਦੀਪ ਸਿੰਘ ਚਮਕੌਰ ਸਾਹਿਬ,ਗੀਤਕਾਰ ਜਤਿੰਦਰ ਸ਼ਾਹਪੁਰੀਆ ਆਦਿ ਵੀ ਹਾਜ਼ਰ ਸਨ। ਗੁਰਪ੍ਰਤਾਪ ਸਿੰਘ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ ਕਰਨ ਵਾਲਿਆਂ ਨੇ ਆਖਿਆ ਕਿ ਦਲਜੀਤ ਤੇ ਉਸਦੀ ਟੀਮ ਮੈਂਬਰ ਵਿੱਚ ਦਸਤਾਰਾਂ ਵਾਲੇ ਵੀਰਾਂ ਸ਼ਮੂਲੀਅਤ ਪੰਜਾਬੀ ਭਾਈਚਾਰੇ ਲਈ ਮਾਣ ਵਾਲੀ ਗੱਲ ਹੈ। ਦਲਜੀਤ ਦੁਸਾਂਝ ਪੂਰੇ ਦੇਸ਼ ਵਾਸੀਆਂ ਦਾ ਮਾਣ ਹੈ ਤੇ ਗੁਰਪ੍ਰਤਾਪ ਸਿੰਘ ਕੰਗ ਨੇ ਹਮੇਸ਼ਾ ਸਾਥ ਨਿਭਾਇਆ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News