ਬੰਗਲਾਦੇਸ਼ ਹਿੰਸਾ: ਗੁਰਦੁਆਰਾ ਪ੍ਰਬੰਧਕ ਟੀਮ ਨੇ ਗੁਰਦੁਆਰਾ ਨਾਨਕ ਸ਼ਾਹੀ ''ਚ ਲਿਆ ਆਸਰਾ

Wednesday, Aug 07, 2024 - 11:03 AM (IST)

ਇੰਟਰਨੈਸ਼ਨਲ ਡੈਸਕ: ਸ਼ੇਖ ਹਸੀਨਾ ਦੇ ਪ੍ਰਧਾਨ ਮੰਤਰੀ ਅਹੁਦੇ ਤੋਂ ਅਸਤੀਫ਼ਾ ਦੇਣ ਅਤੇ ਦੇਸ਼ ਛੱਡਣ ਮਗਰੋਂ ਬੰਗਲਾਦੇਸ਼ ਵਿਚ ਪ੍ਰਦਰਸ਼ਨ ਤੇਜ਼ ਹੋ ਰਹੇ ਹਨ। ਬੰਗਲਾਦੇਸ਼ ਵਿੱਚ ਚੱਲ ਰਹੇ ਵਿਰੋਧ ਪ੍ਰਦਰਸ਼ਨਾਂ ਅਤੇ ਦੰਗਿਆਂ ਦੇ ਮੱਦੇਨਜ਼ਰ ਗੁਰਦੁਆਰਾ ਪ੍ਰਬੰਧਕ ਕਮੇਟੀ. ਬੰਗਲਾਦੇਸ਼ ਦੇ ਪ੍ਰਧਾਨ ਅਤੇ ਮੈਂਬਰਾਂ ਨੇ ਢਾਕਾ ਯੂਨੀਵਰਸਿਟੀ ਕੰਪਲੈਕਸ ਵਿੱਚ ਸਥਿਤ ਗੁਰਦੁਆਰਾ ਨਾਨਕ ਸ਼ਾਹੀ ਵਿੱਚ ਰਾਤ ਗੁਜਾਰੀ।

ਗੁਰਦੁਆਰਾ ਪ੍ਰਬੰਧਕ ਕਮੇਟੀ, ਬੰਗਲਾਦੇਸ਼ ਦੇ ਪ੍ਰਧਾਨ ਅਮਰ ਚੰਦ ਨੇ ਦੱਸਿਆ, “ਯੂਨੀਵਰਸਿਟੀ ਕੰਪਲੈਕਸ ਦੇ ਅੰਦਰ ਕੋਈ ਵੀ ਅਣਸੁਖਾਵੀਂ ਘਟਨਾ ਨਹੀਂ ਵਾਪਰੀ, ਜੋ ਵੀ ਪ੍ਰਦਰਸ਼ਨ ਹੋਏ ਉਹ ਯੂਨੀਵਰਸਿਟੀ ਦੇ ਬਾਹਰ ਸਨ, ਫਿਰ ਵੀ ਅਸੀਂ ਗੁਰਦੁਆਰਾ ਸਾਹਿਬ ਦੀ ਸੁਰੱਖਿਆ ਲਈ ਅਸੀਂ ਗੁਰਦੁਆਰਾ ਕੰਪਲੈਕਸ ਵਿੱਚ ਹੀ ਰਹਿਣ ਦਾ ਫੈ਼ੈਸਲਾ ਕੀਤਾ।” ਉਨ੍ਹਾਂ ਨੇ ਕਿਹਾ ਕਿ ਉਹ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹੋਰ ਮੈਂਬਰ ਮੰਗਲਵਾਰ ਸ਼ਾਮ ਨੂੰ ਗੁਰਦੁਆਰਾ ਸਾਹਿਬ ਪਹੁੰਚੇ, ਰੋਜ਼ਾਨਾ ਧਾਰਮਿਕ ਰਸਮਾਂ ਨਿਭਾਈਆਂ  ਅਤੇ ਰਾਤ ਭਰ ਗੁਰਦੁਆਰਾ ਦਫ਼ਤਰ ਵਿੱਚ ਹੀ ਰਹੇ। ਅਮਰ ਚੰਦ ਨੇ ਦੱਸਿਆ ਕਿ ਹੁਣ ਸਥਿਤੀ ਆਮ ਵਾਂਗ ਹੋ ਰਹੀ ਹੈ।

ਪੜ੍ਹੋ ਇਹ ਅਹਿਮ ਖ਼ਬਰ-ਜਾਣੋ ਕੌਣ ਹੈ ‘ਹਸੀਨਾ ਹਟਾਓ’ ਅੰਦੋਲਨ ਦਾ ਮੁੱਖ ਚਿਹਰਾ, ਢਾਕਾ ਯੂਨੀਵਰਸਿਟੀ ਤੋਂ ਕਰ ਰਿਹੈ ਪੜ੍ਹਾਈ

ਜ਼ਿਕਰਯੋਗ ਹੈ ਕਿ ਗੁਆਂਢੀ ਦੇਸ਼ ਤੋਂ ਇਸਕੋਨ ਮੰਦਿਰ ਸਮੇਤ ਹਿੰਦੂ ਮੰਦਰਾਂ 'ਤੇ ਹਮਲਿਆਂ ਦੀ ਲੜੀਵਾਰ ਰਿਪੋਰਟਾਂ ਸਾਹਮਣੇ ਆ ਰਹੀਆਂ ਹਨ, ਜਿਸ ਨੇ ਬੰਗਲਾਦੇਸ਼ ਦੇ ਗੁਰਦੁਆਰਿਆਂ ਦੀ ਸੁਰੱਖਿਆ ਨੂੰ ਲੈ ਕੇ ਚਿੰਤਾ ਜ਼ਾਹਰ ਕੀਤੀ ਹੈ, ਇੱਥੋਂ ਤੱਕ ਕਿ ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ "ਬੰਗਲਾਦੇਸ਼ ਵਿੱਚ ਸਥਿਤ ਸਿੱਖ ਗੁਰਦੁਆਰਿਆਂ ਅਤੇ ਹਿੰਦੂ ਮੰਦਰਾਂ" 'ਤੇ ਹੋਏ ਹਮਲਿਆਂ 'ਤੇ ਗੰਭੀਰ ਚਿੰਤਾ ਪ੍ਰਗਟਾਈ ਹੈ। ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਇਸ ਮੁੱਦੇ ਨੂੰ ਬੰਗਲਾ ਫੌਜ ਦੇ ਅਧਿਕਾਰੀਆਂ ਜਾਂ ਬੰਗਲਾਦੇਸ਼ ਦੀ ਅੰਤਰਿਮ ਸਰਕਾਰ ਕੋਲ ਉਠਾਉਣ ਦੀ ਅਪੀਲ ਕੀਤੀ। ਕੋਲਕਾਤਾ ਦੇ ਗੁਰਦੁਆਰਾ ਬੇਹਾਲਾ ਦੇ ਜਨਰਲ ਸਕੱਤਰ ਅਤੇ ਪੱਛਮੀ ਬੰਗਾਲ ਘੱਟ ਗਿਣਤੀ ਦੇ ਮੈਂਬਰ ਸਤਨਾਮ ਸਿੰਘ ਆਹਲੂਵਾਲੀਆ ਨੇ ਦਾਅਵਾ ਕੀਤਾ ਕਿ ਢਾਕਾ ਯੂਨੀਵਰਸਿਟੀ ਕੰਪਲੈਕਸ, ਜਿਸ ਵਿੱਚ ਗੁਰਦੁਆਰਾ ਨਾਨਕ ਸ਼ਾਹੀ ਵੀ ਸਥਿਤ ਹੈ, ਵਿੱਚ ਕੁਝ ਤਣਾਅ ਨੂੰ ਛੱਡ ਕੇ ਅਸ਼ਾਂਤ ਬੰਗਲਾਦੇਸ਼ ਦੇ ਪੰਜ ਇਤਿਹਾਸਕ ਗੁਰਦੁਆਰਿਆਂ ਵਿੱਚੋਂ ਕਿਸੇ 'ਤੇ ਹਮਲੇ ਦੀ ਕੋਈ ਰਿਪੋਰਟ ਨਹੀਂ ਹੈ।

ਉਨ੍ਹਾਂ ਕਿਹਾ, ''ਮੈਂ ਬੰਗਲਾਦੇਸ਼ ਦੇ ਕਈ ਵਿਅਕਤੀਆਂ ਨਾਲ ਗੱਲਬਾਤ ਕੀਤੀ ਹੈ ਅਤੇ ਮੈਨੂੰ ਪਤਾ ਲੱਗਾ ਹੈ ਕਿ ਕਿਸੇ ਗੁਰਦੁਆਰੇ 'ਤੇ ਕੋਈ ਹਮਲਾ ਨਹੀਂ ਹੋਇਆ ਪਰ ਢਾਕਾ ਯੂਨੀਵਰਸਿਟੀ ਕੰਪਲੈਕਸ, ਜਿਸ ਵਿਚ ਗੁਰਦੁਆਰਾ ਨਾਨਕ ਸ਼ਾਹੀ ਸਥਿਤ ਹੈ, ਵਿਚ ਕੁਝ ਤਣਾਅ ਦੀ ਸੂਚਨਾ ਮਿਲੀ ਸੀ ਪਰ ਗੁਰਦੁਆਰਾ ਪ੍ਰਬੰਧਕ ਉਥੇ ਪਹੁੰਚ ਗਏ ਸਨ। ਬੰਗਲਾਦੇਸ਼ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪੰਜ ਸਾਲ ਪ੍ਰਧਾਨ ਰਹੇ ਸੁਕੋਮਲ ਬਰੂਆ ਨੇ ਵੀ ਦਾਅਵਾ ਕੀਤਾ ਕਿ ਉਨ੍ਹਾਂ ਨੂੰ ਬੰਗਲਾਦੇਸ਼ ਵਿੱਚ ਕਿਸੇ ਵੀ ਗੁਰਦੁਆਰਾ ਸਾਹਿਬ 'ਤੇ ਦੰਗਾਕਾਰੀਆਂ ਵੱਲੋਂ ਹਮਲੇ ਦੀ ਕੋਈ ਰਿਪੋਰਟ ਨਹੀਂ ਮਿਲੀ ਹੈ। ਉਨ੍ਹਾਂ ਕਿਹਾ ਕਿ ਬੰਗਲਾਦੇਸ਼ ਵਿੱਚ ਪੰਜ ਇਤਿਹਾਸਕ ਗੁਰਦੁਆਰੇ ਹਨ ਜਿਨ੍ਹਾਂ ਵਿੱਚ ਢਾਕਾ ਅਤੇ ਚਟਗਾਉਂ ਵਿੱਚ 2-2 ਅਤੇ ਮਾਈਮਨਸਿੰਘ ਵਿੱਚ 1 ਗੁਰਦੁਆਰਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News