ਪੂਲ ਗੇਮ ਹਾਰਨ 'ਤੇ 2 ਵਿਅਕਤੀਆਂ ਨੇ ਕੀਤੀ ਫਾਇਰਿੰਗ, 12 ਸਾਲਾ ਬੱਚੀ ਸਣੇ 7 ਲੋਕਾਂ ਨੂੰ ਗੋਲੀਆਂ ਨਾਲ ਭੁੰਨਿਆਂ

Friday, Feb 24, 2023 - 11:38 AM (IST)

ਬ੍ਰਾਸੀਲੀਆ- ਬ੍ਰਾਜ਼ੀਲ ਵਿਚ ਪੂਲ ਗੇਮ ਹਾਰਨ ਤੋਂ ਬਾਅਦ ਗੁੱਸੇ ਵਿਚ ਆਏ 2 ਵਿਅਕਤੀਆਂ ਵੱਲੋਂ 7 ਲੋਕਾਂ ਦਾ ਗੋਲੀਆਂ ਮਾਰ ਕੇ ਕਤਲ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕਾਂ ਵਿਚ ਇਕ 12 ਸਾਲ ਦੀ ਬੱਚੀ ਵੀ ਸ਼ਾਮਲ ਹੈ। ਉਥੇ ਇਸ ਗੋਲੀਬਾਰੀ ਮਗਰੋਂ ਦੋਵੇਂ ਦੋਸ਼ੀ ਫਰਾਰ ਹੋ ਗਏ। ਮੀਡੀਆ ਰਿਪੋਰਟਾਂ ਮੁਤਾਬਕ ਦੋਵੇਂ ਵਿਅਕਤੀ ਪੂਲ ਗੇਮ ਹਾਰ ਗਏ ਸਨ। ਹਾਰਨ ਤੋਂ ਬਾਅਦ ਹਾਲ ਵਿਚ ਮੌਜੂਦ ਬਾਕੀ ਲੋਕ ਉਨ੍ਹਾਂ 'ਤੇ ਹੱਸ ਰਹੇ ਸਨ, ਜਿਸ ਕਾਰਨ ਦੋਸ਼ੀਆਂ ਨੂੰ ਗੁੱਸਾ ਆ ਗਿਆ ਅਤੇ ਉਨ੍ਹਾਂ ਨੇ ਗੋਲੀਬਾਰੀ ਕਰ ਦਿੱਤੀ। ਪੁਲਸ ਦੋਸ਼ੀਆਂ ਦੀ ਭਾਲ ਕਰ ਰਹੀ ਹੈ।

ਇਹ ਵੀ ਪੜ੍ਹੋ: ਯੂਕ੍ਰੇਨ ਸਬੰਧੀ ਸੰਯੁਕਤ ਰਾਸ਼ਟਰ ਮਹਾਸਭਾ ਦੇ ਸੈਸ਼ਨ 'ਚ ਪਾਕਿ ਨੇ ਚੁੱਕਿਆ ਕਸ਼ਮੀਰ ਮੁੱਦਾ, ਭਾਰਤ ਨੇ ਕਰਾਇਆ ਮੂੰਹ ਬੰਦ

 

ਇਸ ਘਟਨਾ ਦੀ ਜੋ ਵੀਡੀਓ ਵਾਇਰਲ ਹੋਈ ਹੈ, ਉਸ ਵਿੱਚ ਦੇਖਿਆ ਜਾ ਸਕਦਾ ਹੈ ਕਿ ਇੱਕ ਹਮਲਾਵਰ ਬੰਦੂਕ ਦੇ ਜ਼ੋਰ 'ਤੇ ਸਭ ਤੋਂ ਪਹਿਲਾਂ ਸਾਰੇ ਪੀੜਤਾਂ ਨੂੰ ਕੰਧ ਦੇ ਨੇੜੇ ਲਾਈਨ ਵਿਚ ਖੜ੍ਹਾ ਕਰਦਾ ਹੈ ਅਤੇ ਉਸ ਦਾ ਇੱਕ ਹੋਰ ਸਾਥੀ ਆਪਣੀ ਕਾਰ ਵਿੱਚੋਂ ਇੱਕ ਸ਼ਾਟਗਨ ਲਿਆਉਂਦਾ ਹੈ ਅਤੇ ਉਨ੍ਹਾਂ ਨੂੰ ਗੋਲੀਆਂ ਮਾਰ ਦਿੰਦਾ ਹੈ। ਇਸ ਤੋਂ ਬਾਅਦ ਦੋਵਾਂ ਨੇ ਮਿਲ ਕੇ ਇਕ-ਇਕ ਕਰਕੇ 7 ਲੋਕਾਂ ਦਾ ਕਤਲ ਕਰ ਦਿੱਤਾ। ਪੁਲਸ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਹਮਲਾਵਰਾਂ ਦੀ ਪਛਾਣ ਕੀਤੀ ਹੈ, ਇਨ੍ਹਾਂ ਵਿਚੋਂ ਇੱਕ ਦਾ ਨਾਮ ਐਡਗਰ ਰਿਕਾਰਡੋ ਡੀ ​​ਓਲੀਵੀਰਾ ਅਤੇ ਦੂਜੇ ਦਾ ਇਜ਼ੇਕੀਆਸ ਸੂਜ਼ਾ ਰਿਬੇਰੋ ਹੈ, ਜੋ ਅਜੇ ਫ਼ਰਾਰ ਹਨ। ਹਮਲਾਵਰਾਂ ਵਿੱਚੋਂ ਇੱਕ ਨੂੰ ਪਹਿਲਾਂ ਵੀ ਘਰੇਲੂ ਹਿੰਸਾ ਨਾਲ ਸਬੰਧਤ ਇੱਕ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ।

ਇਹ ਵੀ ਪੜ੍ਹੋ: ਮਤਰੇਏ ਪਿਓ ਦਾ ਕਾਰਾ, ਨਾਬਾਲਗ ਧੀ ਨੂੰ ਬਣਾਇਆ ਹਵਸ ਦਾ ਸ਼ਿਕਾਰ, ਹੁਣ ਅਦਾਲਤ ਨੇ ਸੁਣਾਈ ਮਿਸਾਲੀ ਸਜ਼ਾ


cherry

Content Editor

Related News