ਪਾਕਿਸਤਾਨ ''ਚ ਸੁਰੱਖਿਆ ਮੁਲਾਜ਼ਮਾਂ ''ਤੇ ਹਮਲੇ, 4 ਲੋਕਾਂ ਦੀ ਹੋਈ ਮੌਤ
Saturday, Jul 16, 2022 - 09:59 PM (IST)

ਪੇਸ਼ਾਵਰ-ਪਾਕਿਸਤਾਨ ਦੇ ਅਸ਼ਾਂਤ ਖੈਬਰ ਪਖਤੂਨਖਵਾ ਸੂਬੇ 'ਚ ਸ਼ਨੀਵਾਰ ਨੂੰ ਅਣਜਾਣ ਬੰਦੂਕਧਾਰੀਆਂ ਵੱਲੋਂ ਸੁਰੱਖਿਆ ਮੁਲਾਜ਼ਮਾਂ 'ਤੇ ਕੀਤੇ ਗਏ ਹਮਲੇ ਦੀਆਂ ਵੱਖ-ਵੱਖ ਘਟਨਾਵਾਂ 'ਚ ਤਿੰਨ ਪੁਲਸ ਮੁਲਾਜ਼ਮਾਂ ਸਮੇਤ ਚਾਰ ਲੋਕਾਂ ਦੀ ਮੌਤ ਹੋ ਗਈ ਹੈ। ਪੁਲਸ ਨੇ ਇਹ ਜਾਣਕਾਰੀ ਦਿੱਤੀ ਹੈ। ਪੁਲਸ ਨੇ ਦੱਸਿਆ ਕਿ ਮੋਟਰਸਾਈਕਲ ਸਵਾਰ ਬੰਦੂਕਧਾਰੀਆਂ ਨੇ ਦੱਖਣੀ ਵਜੀਰੀਸਤਾਨ ਦੀ ਸਰਹੱਦ ਨਾਲ ਲੱਗਦੇ ਖੈਬਰ ਪਖਤੂਨਖਵਾ ਸੂਬੇ ਦੇ ਲੱਕੀ ਮਾਰਵਾਤ ਪੁਲਸ ਥਾਣ 'ਚ ਕਲਰਕ ਗੁਲ ਰਹਿਮਾਨ ਨੂੰ ਗੋਲੀ ਮਾਰ ਦਿੱਤੀ ਜਿਸ ਕਾਰਨ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ।
ਇਹ ਵੀ ਪੜ੍ਹੋ :ਇੰਡੋਨੇਸ਼ੀਆ 'ਚ ਬੰਦੂਕਧਾਰੀਆਂ ਨੇ 10 ਲੋਕਾਂ ਦਾ ਕੀਤਾ ਕਤਲ, 2 ਜ਼ਖਮੀ
ਪੁਲਸ ਨੇ ਦੱਸਿਆ ਕਿ ਲਾਸ਼ ਨੂੰ ਪੋਸਟਮਾਰਟਮ ਲਈ ਜ਼ਿਲ੍ਹਾ ਹਸਪਤਾਲ ਭੇਜ ਦਿੱਤਾ ਗਿਆ ਹੈ ਅਤੇ ਫਰਾਰ ਹਮਲਾਵਾਰਾਂ ਨੂੰ ਫੜਨ ਲਈ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਗਈ ਹੈ। ਇਕ ਹੋਰ ਘਟਨਾ 'ਚ ਖੈਬਰ ਪਖਤੂਨਖਵਾ 'ਚ ਬਾਰਾ ਤਹਿਸੀਲ 'ਚ ਇਕ ਪੁਲਸ ਚੌਕੀ 'ਤੇ ਅਣਜਾਣ ਬੰਦੂਕਧਾਰੀਆਂ ਨੇ ਹਮਲਾ ਕਰ ਦਿੱਤਾ ਜਿਸ 'ਚ ਦੋ ਪੁਲਸ ਮੁਲਾਜ਼ਮਾਂ ਸਮੇਤ ਤਿੰਨ ਲੋਕਾਂ ਦੀ ਮੌਤ ਹੋ ਗਈ। ਪੁਲਸ ਨੇ ਦੱਸਿਆ ਕਿ ਹਮਲਾਵਰ ਮੌਕੇ ਤੋਂ ਫਰਾਰ ਹੋ ਗਏ।
ਇਹ ਵੀ ਪੜ੍ਹੋ :ਸੂਡਾਨ ਦੇ ਬਲੂ ਨੀਲ ਸੂਬੇ 'ਚ ਕਬਾਇਲੀ ਸਮੂਹਾਂ ਦਰਮਿਆਨ ਝੜਪਾਂ 'ਚ 31 ਦੀ ਮੌਤ ਤੇ 39 ਜ਼ਖਮੀ
ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ