ਅਮਰੀਕਾ ''ਚ ਵਾਲਮਾਰਟ ਸਟੋਰ ਦੇ ਬਾਹਰ ਗੋਲੀਬਾਰੀ, 3 ਦੀ ਮੌਤ

Tuesday, Nov 19, 2019 - 01:08 AM (IST)

ਅਮਰੀਕਾ ''ਚ ਵਾਲਮਾਰਟ ਸਟੋਰ ਦੇ ਬਾਹਰ ਗੋਲੀਬਾਰੀ, 3 ਦੀ ਮੌਤ

ਵਾਸ਼ਿੰਗਟਨ - ਓਕਲਾਹੋਮਾ ਦੇ ਡੰਕਨ 'ਚ ਵਾਲਮਾਰਟ ਦੇ ਇਕ ਸਟੋਰ ਦੇ ਬਾਹਰ ਸੋਮਵਾਰ ਤੜਕੇ ਗੋਲੀਬਾਰੀ 'ਚ 3 ਲੋਕਾਂ ਦੀ ਮੌਤ ਹੋ ਗਈ। ਸਥਾਨਕ ਮੀਡੀਆ ਨੇ ਕੌਮੀ ਰਾਜ ਮਾਰਗ ਗਸ਼ਤ ਦਲ ਅਤੇ ਸਥਾਨਕ ਪੁਲਸ ਦੇ ਹਵਾਲੇ ਤੋਂ ਇਹ ਖਬਰ ਦਿੱਤੀ। ਟੀ. ਐੱਨ. ਐੱਨ. ਟੀ. ਵੀ. ਮੁਤਾਬਕ, ਡੰਕਨ ਪੁਲਸ ਡੈਮੀ ਫੋਰਡ ਨੇ ਆਖਿਆ ਕਿ ਸਟੋਰ ਦੇ ਬਾਹਰ ਗੋਲੀਬਾਰੀ ਹੋਈ ਅਤੇ ਮ੍ਰਿਤਕਾਂ 'ਚ ਸ਼ੱਕੀ ਵੀ ਸ਼ਾਮਲ ਹੈ। ਡੰਕਨ ਪਬਲਿਕਨ ਸਕੂਲਸ ਨੇ ਫੇਸਬੁੱਕ 'ਤੇ ਦਿੱਤੇ ਇਕ ਬਿਆਨ ਮੁਤਾਬਕ, ਇਲਾਕੇ ਦੇ ਸਕੂਲ ਅਸਥਾਈ ਤੌਰ 'ਤੇ ਬੰਦ ਹੈ।


author

Khushdeep Jassi

Content Editor

Related News