ਹਥਿਆਰ ਰੱਖਣ ਵਾਲੇ ਕਾਨੂੰਨ ਕਰਕੇ ਬਚੀਆਂ ਕਈ ਜਾਨਾਂ: ਟਰੰਪ

12/31/2019 1:01:47 PM

ਟੈਕਸਾਸ- ਅਮਰੀਕਾ ਦੇ ਟੈਕਸਾਸ ਵਿਚ ਇਕ ਚਰਚ ਵਿਚ ਹੋਈ ਗੋਲੀਬਾਰੀ ਤੋਂ ਬਾਅਦ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਟੈਕਸਾਸ ਵਿਚ ਪ੍ਰਾਰਥਨਾ ਸਥਲਾਂ 'ਤੇ ਹਥਿਆਰ ਲਿਜਾਣ ਦੀ ਆਗਿਆ ਦੇ ਕਾਨੂੰਨ ਦੇ ਕਾਰਨ ਚਰਚ ਵਿਚ 240 ਤੋਂ ਵਧੇਰੇ ਲੋਕਾਂ ਦੀ ਜਾਨ ਬਚ ਗਈ। ਇਸ ਗੋਲੀਬਾਰੀ ਵਿਚ ਹਾਲਾਂਕਿ ਦੋ ਲੋਕਾਂ ਦੀ ਮੌਤ ਹੋ ਗਈ ਸੀ।

ਐਤਵਾਰ ਨੂੰ ਇਕ ਵਿਅਕਤੀ ਨੇ ਚਰਚ ਵਿਚ ਚਰਚ ਸਰਵਿਸ ਦੌਰਾਨ ਗੋਲੀਬਾਰੀ ਕਰ ਦਿੱਤੀ ਸੀ, ਜਿਸ ਵਿਚ ਦੋ ਲੋਕਾਂ ਦੀ ਗੋਲੀ ਲੱਗਣ ਕਾਰਨ ਮੌਤ ਹੋ ਗਈ ਸੀ ਹਾਲਾਂਕਿ ਚਰਚ ਦੇ ਸੁਰੱਖਿਆ ਕਰਮਚਾਰੀਆਂ ਦੀ ਕਾਰਵਾਈ ਵਿਚ ਹਮਲਾਵਰ ਮਾਰਿਆ ਗਿਆ ਸੀ। ਟਰੰਪ ਨੇ ਕਿਹਾ ਕਿ ਇਹ ਘਟਨਾ 6 ਸਕਿੰਟ ਵਿਚ ਖਤਮ ਹੋ ਗਈ। 242 ਸ਼ਰਧਾਲੂਆਂ ਦੀ ਰੱਖਿਆ ਕਰਨ ਵਾਲੇ ਬਹਾਦਰ ਸੁਰੱਖਿਆ ਕਰਮਚਾਰੀਆਂ ਦਾ ਧੰਨਵਾਦ। ਟੈਕਸਾਸ ਵਿਚ ਹਥਿਆਰ ਨਾਲ ਲਿਜਾਣ ਦੇ ਕਾਨੂੰਨ ਦੇ ਕਾਰਨ ਉਹਨਾਂ ਨੇ ਹਮਲਾਵਰ ਨੂੰ ਢੇਰ ਕਰ ਦਿੱਤਾ।

ਸ਼ਹਿਰ ਦੇ ਪੁਲਸ ਮੁਖੀ ਜੇਪੀ ਬੇਵੇਰਿੰਗ ਨੇ ਦੱਸਿਆ ਕਿ ਹਮਲਾਵਰ ਐਤਵਾਰ ਸਵੇਰੇ ਵੈਸਟ ਫ੍ਰੀਵੇਅ ਚਰਚ ਆਫ ਕ੍ਰਾਈਸਟ ਵਿਚ ਦਾਖਲ ਹੋਇਆ ਤੇ ਕੁਝ ਦੇਰ ਅੰਦਰ ਬੈਠਾ ਰਿਹਾ। ਫਿਰ ਅਚਾਨਕ ਉੱਠਿਆ ਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਗੋਲੀਬਾਰੀ ਦੀ ਲਪੇਟ ਵਿਚ ਆ ਕੇ ਦੋ ਲੋਕਾਂ ਦੀ ਮੌਤ ਹੋ ਗਈ। ਉਹਨਾਂ ਨੇ ਦੱਸਿਆ ਕਿ ਚਰਚ ਵਿਚ ਤਾਇਨਾਤ ਸੁਰੱਖਿਆ ਟੀਮ ਨੇ ਹਮਲਾਵਰ ਨੂੰ ਤੁਰੰਤ ਢੇਰ ਕਰ ਦਿੱਤਾ, ਜਿਸ ਨਾਲ ਜ਼ਿਆਦਾ ਨੁਕਸਾਨ ਨਹੀਂ ਹੋਇਆ।


Baljit Singh

Content Editor

Related News