ਅਮਰੀਕਾ ''ਚ ਗੁਜਰਾਤੀ-ਭਾਰਤੀ ਦਾ ਲਾਇਸੰਸ 10 ਸਾਲ ਲਈ ਮੁਅੱਤਲ
Friday, May 02, 2025 - 11:56 AM (IST)

ਨਿਊਯਾਰਕ (ਰਾਜ ਗੋਗਨਾ)- ਅਮਰੀਕਾ ਵਿੱਚ ਪ੍ਰੈਕਟਿਸ ਕਰ ਰਹੇ ਗੁਜਰਾਤੀ-ਭਾਰਤੀ ਡਾਕਟਰ ਨੂੰ 10 ਸਾਲ ਦੇ ਲਈ ਅਦਾਲਤ ਨੇ ਉਸ ਦਾ ਲਾਇਸੰਸ ਮੁਅੱਤਲ ਦਾ ਹੁਕਮ ਸੁਣਾਇਆ ਹੈ। ਅਮਰੀਕਾ ਵਿੱਚ ਬਾਲ ਰੋਗਾਂ ਦੇ ਮਾਹਿਰ ਵਜੋਂ ਪ੍ਰੈਕਟਿਸ ਕਰਨ ਵਾਲੇ ਇਸ ਗੁਜਰਾਤੀ ਡਾਕਟਰ ਦਾ ਨਾਂ ਦੀਪਕ ਪਟੇਲ ਹੈ। ਉਸ ਨੂੰ 10 ਸਾਲ ਲਈ ਅਦਾਲਤ ਨੇ ਮੁਅੱਤਲ ਕਰਨ ਦੇਣ ਬਾਰੇ ਹੁਕਮ ਸੁਣਾਇਆ ਹੈ।
ਪੜ੍ਹੋ ਇਹ ਅਹਿਮ ਖ਼ਬਰ-'PM ਮੋਦੀ ਨੂੰ ਸਾਡਾ ਪੂਰਾ ਸਮਰਥਨ', ਅਮਰੀਕਾ ਦੇ ਤਾਜ਼ਾ ਬਿਆਨ ਨਾਲ ਪਾਕਿਸਤਾਨ 'ਚ ਦਹਿਸ਼ਤ
ਦੱਸਣਯੋਗ ਹੈ ਕਿ ਉਸਨੂੰ ਇੱਕ ਨਾਬਾਲਗਾ ਨੂੰ ਉਸ ਵੱਲੋਂ ਗੰਦੇ ਸੁਨੇਹੇ ਭੇਜਣ ਦੇ ਦੋਸ਼ ਵਿੱਚ ਸਜ਼ਾ ਸੁਣਾਈ ਗਈ ਸੀ। ਮੁਅੱਤਲ ਜੇਲ੍ਹ ਦੀ ਸਜ਼ਾ ਤੋਂ ਇਲਾਵਾ ਭਾਰਤੀ ਡਾਕਟਰ ਦੀਪਕ ਪਟੇਲ ਨੂੰ ਤਿੰਨ ਸਾਲਾਂ ਲਈ ਨਿਗਰਾਨੀ ਅਧੀਨ ਪ੍ਰੋਬੇਸ਼ਨ 'ਤੇ ਰੱਖਿਆ ਜਾਵੇਗਾ। ਦੋਸ਼ੀ ਦੀਪਕ ਪਟੇਲ ਨੂੰ ਮਾਰਚ 2024 ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਉਸਨੂੰ ਕਲਪੇਪਰ ਕਾਉਂਟੀ ਦੀ ਜੇਲ੍ਹ ਵਿੱਚ ਰੱਖਿਆ ਗਿਆ ਸੀ। ਡਾਕਟਰ ਦੀਪਕ ਪਟੇਲ ਨੇ ਅਦਾਲਤ 'ਚ ਆਪਣਾ ਅਪਰਾਧ ਕਬੂਲ ਕਰ ਲਿਆ ਸੀ। ਅਦਾਲਤ ਨੇ ਕਿਹਾ ਕਿ ਉਸ ਨੂੰ ਜੇਲ੍ਹ ਨਹੀਂ ਭੇਜਿਆ ਜਾਵੇਗਾ ਪਰ ਉਸ ਦਾ ਨਾਂ ਸੈਕਸ ਅਪਰਾਧੀ ਵਜੋਂ ਦਰਜ ਰਹੇਗਾ। ਡਾਕਟਰ ਦੀਪਕ ਪਟੇਲ ਨੂੰ ਇੱਕ ਨਾਬਾਲਗ ਲੜਕੀ ਨੂੰ ਅਸ਼ਲੀਲ ਸੁਨੇਹੇ ਭੇਜਣ ਦੇ ਦੋਸ਼ ਵਿੱਚ ਨੌਕਰੀ ਤੋ ਮੁਅੱਤਲ ਕਰ ਦੇਣ ਦਾ ਹੁਕਮ ਸੁਣਾਇਆ ਗਿਆ ਹੈ। ਪਰ ਉਸਨੂੰ ਉਸ ਤੋਂ ਬਾਅਦ ਤਿੰਨ ਸਾਲ ਦੀ ਪ੍ਰੋਬੇਸ਼ਨ ਦੀ ਮਿਆਦ ਵੀ ਪੂਰੀ ਕਰਨੀ ਪਵੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।