ਗਨੀ ਦੇ ਅਚਾਨਕ ਦੇਸ਼ ਛੱਡਣ ਨਾਲ ਤਾਲਿਬਾਨ ਨੂੰ ਰੋਕਣ ਦਾ ਸਮਝੌਤਾ ਠੱਪ ਹੋਇਆ : ਅਮਰੀਕੀ ਦੂਤ

Friday, Sep 17, 2021 - 10:50 AM (IST)

ਗਨੀ ਦੇ ਅਚਾਨਕ ਦੇਸ਼ ਛੱਡਣ ਨਾਲ ਤਾਲਿਬਾਨ ਨੂੰ ਰੋਕਣ ਦਾ ਸਮਝੌਤਾ ਠੱਪ ਹੋਇਆ : ਅਮਰੀਕੀ ਦੂਤ

ਨਵੀਂ ਦਿੱਲੀ- ਅਫਗਾਨਿਸਤਾਨ ’ਤੇ ਅਮਰੀਕੀ ਵਾਰਤਾਕਾਰ ਜਾਲਮਯ ਖਲੀਲਜਾਦ ਨੇ ਕਿਹਾ ਕਿ ਸਾਬਕਾ ਰਾਸ਼ਟਰਪਤੀ ਅਸ਼ਰਫ ਗਨੀ ਦੇ ਅਚਾਨਕ ਦੇਸ਼ ਤੋਂ ਬਾਹਰ ਨਿਕਲਣ ਨਾਲ ਤਾਲਿਬਾਨ ਦਾ ਕਾਬੁਲ ਵਿਚ ਦਾਖਲਾ ਰੋਕਣ ਅਤੇ ਸਿਆਸੀ ਬਦਲਾਅ ਲਈ ਗੱਲਬਾਤ ਕਰਨ ਦਾ ਇਕ ਸੌਦਾ ਅਸਫਲ ਹੋ ਗਿਆ। ਖਲੀਲਜਾਦ ਨੇ ਅਮਰੀਕੀ ਫੌਜੀਆਂ ਨੂੰ ਵਾਪਸ ਲਿਆਉਣ ਲਈ ਤਾਲਿਬਾਨ ਨਾਲ 2020 ਵਿਚ ਸੌਦਾ ਕੀਤਾ ਜਿਸ ਵਿਚ ਵਿਦਰੋਹੀ 2 ਹਫਤੇ ਲਈ ਰਾਜਧਾਨੀ ਤੋਂ ਬਾਹਰ ਰਹਿਣ ਲਈ ਸਹਿਮਤ ਹੋਏ ਸਨ।

ਗਨੀ 15 ਅਗਸਤ ਨੂੰ ਭੱਜ ਗਏ ਅਤੇ ਤਾਲਿਬਾਨ ਨੇ ਉਸ ਦਿਨ ਪਹਿਲਾਂ ਤੋਂ ਆਯੋਜਿਤ ਮੀਟਿੰਗ ਵਿਚ ਕੇਂਦਰੀ ਕਮਾਨ ਦੇ ਪ੍ਰਮੁੱਖ ਅਮਰੀਕੀ ਜਨਰਲ ਫ੍ਰੈਂਕ ਮੈਕੇਂਜੀ ਨੂੰ ਪੁੱਛਿਆ ਕਿ ਕੀ ਅਮਰੀਕੀ ਫੌਜ ਕਾਬੁਲ ਲਈ ਸੁਰੱਖਿਆ ਯਕੀਨੀ ਕਰੇਗੀ ਕਿਉਂਕਿ ਸਰਕਾਰ ਟੁੱਟਣ ਕੰਢੇ ਹੈ। ਖਲੀਲਜਾਦ ਨੇ ਕਿਹਾ ਕਿ ਤੁਸੀਂ ਜਾਣਦੇ ਹੀ ਹੋ ਕਿ ਕੀ ਹੋਇਆ, ਅਸੀਂ ਜ਼ਿੰਮੇਵਾਰੀ ਨਹੀਂ ਲੈਣ ਵਾਲੇ ਸੀ।


author

Aarti dhillon

Content Editor

Related News