ਇਸ ਦੇਸ਼ ''ਚ ਵਿਆਹ ਲਈ ਕਿਰਾਏ ''ਤੇ ਮਿਲਦਾ ਹੈ ਲਾੜਾ, ਕੀਮਤ ਕਰ ਦੇਵੇਗੀ ਹੈਰਾਨ

02/27/2018 11:56:48 AM

ਹਨੋਈ (ਬਿਊਰੋ)— ਵੀਅਤਨਾਮ ਵਿਚ ਵਿਆਹ ਲਈ ਲਾੜਾ ਅਤੇ ਮਹਿਮਾਨ ਕਿਰਾਏ 'ਤੇ ਲੈਣ ਦਾ ਕਾਰੋਬਾਰ ਤੇਜ਼ੀ ਨਾਲ ਚੱਲ ਰਿਹਾ ਹੈ। ਅਸਲ ਵਿਚ ਵੀਅਤਨਾਮ ਵਿਚ ਅਜਿਹੀਆਂ ਕਈ ਕੰਪਨੀਆਂ ਹਨ, ਜੋ ਲਾੜਾ ਵੇਚਣ ਦਾ ਕੰਮ ਕਰਦੀਆਂ ਹਨ। ਇਹ ਕੰਪਨੀਆਂ ਇਸ ਕਾਰੋਬਾਰ ਵਿਚ ਕਰੋੜਾਂ ਰੁਪਏ ਕਮਾ ਰਹੀਆਂ ਹਨ। ਇੱਥੇ ਲਾੜੇ ਦਾ ਪ੍ਰਬੰਧ ਕਰਨ ਵਾਲੀ ਕੰਪਨੀ ਰਿਸ਼ਤੇਦਾਰਾਂ ਦਾ ਵੀ ਪ੍ਰਬੰਧ ਕਰ ਦਿੰਦੀ ਹੈ ਅਤੇ ਉਸ ਮੁਤਾਬਕ ਹੀ ਪੈਸੇ ਲੈਂਦੀ ਹੈ। ਕੰਪਨੀ ਇਕ ਵਿਆਹ ਵਿਚ ਲਾੜੇ ਅਤੇ ਰਿਸ਼ਤੇਦਾਰਾਂ ਦਾ ਪ੍ਰਬੰਧ ਕਰਨ ਦੇ ਬਦਲੇ 4 ਲੱਖ ਰੁਪਏ ਲੈਂਦੀ ਹੈ। ਕੰਪਨੀ ਵਿਆਹ ਲਈ 20 ਤੋਂ 400 ਮਹਿਮਾਨਾਂ ਤੱਕ ਦਾ ਪ੍ਰਬੰਧ ਕਰਦੀ ਹੈ।
ਲੱਖਾਂ ਰੁਪਏ ਵਿਚ ਵਿਕਦੇ ਹਨ ਲਾੜੇ
ਅਸਲ ਵਿਚ ਵੀਅਤਨਾਮ ਇਕ ਰੂੜ੍ਹੀਵਾਦੀ ਦੇਸ਼ ਹੈ। ਇੱਥੇ ਬਿਨਾ ਵਿਆਹ ਕਰਵਾਏ ਗਰਭਵਤੀ ਹੋਣਾ ਅਤੇ ਮਾਂ ਬਨਣਾ ਕਲੰਕ ਮੰਨਿਆ ਜਾਂਦਾ ਹੈ। ਇਸ ਦੇ ਬਾਵਜੂਦ ਇੱਥੇ ਬਹੁਤ ਸਾਰੀਆਂ ਕੁਆਰੀਆਂ ਲੜਕੀਆਂ ਗਰਭਵਤੀ ਹੋ ਰਹੀਆਂ ਹਨ। ਇਸ ਲਈ ਇੱਥੇ ਨਕਲੀ ਵਿਆਹ ਕਰਵਾਉਣ ਦਾ ਕਾਰੋਬਾਰ ਤੇਜ਼ੀ ਨਾਲ ਵੱਧ ਰਿਹਾ ਹੈ। ਖੁਦ ਨੂੰ ਕਲੰਕ ਤੋਂ ਬਚਾਉਣ ਲਈ ਵੀਅਤਨਾਮ ਵਿਚ ਨਕਲੀ ਵਿਆਹਾਂ ਵਿਚ ਤੇਜ਼ੀ ਨਾਲ ਵਾਧਾ ਹੋਇਆ ਹੈ। ਗਰਭਵਤੀ ਲੜਕੀ ਦਾ ਦਿਖਾਵੇ ਦਾ ਵਿਆਹ ਕਰਵਾਉਣ ਲਈ ਕੰਪਨੀਆਂ ਲਾੜੇ ਤੋਂ ਲੈ ਕੇ ਰਿਸ਼ਤੇਦਾਰਾਂ ਤੱਕ ਦਾ ਪ੍ਰਬੰਧ ਕਰਦੀਆਂ ਹਨ। ਅਤੇ ਇਸ ਲਈ ਲੱਖਾਂ ਰੁਪਏ ਲੈ ਰਹੀਆਂ ਹਨ। ਜਾਣਕਾਰੀ ਮੁਤਾਬਰ ਇਕ ਗਰਭਵਤੀ ਲੜਕੀ ਨੂੰ ਨਕਲੀ ਵਿਆਹ ਕਰਵਾਉਣ ਲਈ ਲਾੜੇ ਨੂੰ ਕਰੀਬ 1 ਲੱਖ ਰੁਪਏ ਦੇਣੇ ਪੈਂਦੇ ਹਨ।
ਵਿਕਾਊ ਲਾੜਾ ਪਹਿਲਾਂ ਤੋਂ ਹੀ ਹੁੰਦਾ ਹੈ ਵਿਆਹੁਤਾ
ਗਰਭਵਤੀ ਲੜਕੀ ਨੂੰ ਕੰਪਨੀ ਵੱਲੋਂ ਜਿਹੜਾ ਲਾੜਾ ਭੇਜਿਆ ਜਾਂਦਾ ਹੈ ਜ਼ਰੂਰੀ ਨਹੀਂ ਕਿ ਉਹ ਕੁਆਰਾ ਹੋਵੇ। ਇਹ ਵਿਕਾਊ ਲਾੜੇ ਪਹਿਲਾਂ ਤੋਂ ਹੀ ਵਿਆਹੁਤਾ ਹੁੰਦੇ ਹਨ। ਫਿਰ ਵੀ ਕੁਆਰੀਆਂ ਲੜਕੀਆਂ ਉਸ ਨੂੰ ਆਪਣਾ ਪਤੀ ਬਣਾਉਣ ਲਈ ਖਰੀਦਦੀਆਂ ਹਨ। ਇਸ ਦੇ ਬਦਲੇ ਉਹ ਕੰਪਨੀ ਨੂੰ ਲੱਖਾਂ ਰੁਪਏ ਦਿੰਦੀਆਂ ਹਨ।
4 ਲੱਖ ਰੁਪਏ ਵਿਚ ਹੁੰਦਾ ਹੈ ਇਕ ਵਿਆਹ
ਇਕ ਵਿਆਹ ਵਿਚ ਲਾੜਾ ਅਤੇ ਉਸ ਦੇ ਰਿਸ਼ਤੇਦਾਰਾਂ ਦੀ ਵਿਵਸਥਾ ਕਰਨ ਦੇ ਬਦਲੇ ਕੰਪਨੀ 4 ਲੱਖ ਰੁਪਏ ਲੈਂਦੀ ਹੈ। ਕੰਪਨੀ ਮੁਤਾਬਕ ਵਿਆਹ ਵਿਚ ਲੜਕੀ ਵਾਲਿਆਂ ਦੀ ਮੰਗ ਮੁਤਾਬਕ ਮਹਿਮਾਨ ਸੱਦੇ ਜਾਂਦੇ ਹਨ।


Related News