ਗਵਾਟੇਮਾਲਾ 'ਚ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ 'ਤੇ ਡਰੱਗ ਬਰਾਮਦਗੀ ਦੇ ਦੋਸ਼

Thursday, Apr 18, 2019 - 09:58 AM (IST)

ਗਵਾਟੇਮਾਲਾ 'ਚ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ 'ਤੇ ਡਰੱਗ ਬਰਾਮਦਗੀ ਦੇ ਦੋਸ਼

ਵਾਸ਼ਿੰਗਟਨ (ਬਿਊਰੋ)— ਗਵਾਟੇਮਾਲਾ ਵਿਚ ਨਿਆਂਇਕ ਵਿਭਾਗ ਨੇ ਰਾਸ਼ਟਰਪਤੀ ਉਮੀਦਵਾਰ 'ਤੇ ਗੰਭੀਰ ਦੋਸ਼ ਲਗਾਏ। ਵਿਭਾਗ ਮੁਤਾਬਕ ਉਮੀਦਵਾਰ ਨੇ ਆਪਣਾ ਕਾਰਟੇਲ ਫੰਡ ਸੁਰੱਖਿਅਤ ਰੱਖਣ ਲਈ ਸੰਯੁਕਤ ਰਾਜ ਅਮਰੀਕਾ ਵਿਚ ਕੋਕੀਨ ਦਰਾਮਦ ਕਰਨ ਦੀ ਸਾਜਿਸ਼ ਰਚੀ ਹੈ। ਵਿਭਾਗ ਨੇ ਇਕ ਬਿਆਨ ਵਿਚ ਕਿਹਾ ਕਿ ਉਮੀਦਵਾਰ 58 ਸਾਲਾ ਮਾਰਿਓ ਅਮਿਲਕਰ ਐਸਟ੍ਰਾਡਾ ਓਰੇਲਾਨਾ ਅਤੇ ਇਕ ਦੂਜਾ ਸਾਜਿਸ਼ਕਰਤਾ 50 ਸਾਲਾ ਜੁਆਨ ਪਾਬਲੋ ਗੋਂਜਾਲੇਜ਼ ਮੇਓਰਗਾ ਨੂੰ ਮਿਆਮੀ ਵਿਚ ਗ੍ਰਿਫਤਾਰ ਕੀਤਾ ਗਿਆ। 

ਅਮਰੀਕੀ ਵਕੀਲ ਜਿਓਫ੍ਰੇ ਬਰਮਨ ਨੇ ਇਕ ਸ਼ਕਤੀਸ਼ਾਲੀ ਮੈਕਸੀਕਨ ਡਰੱਗ-ਰਨਿੰਗ ਸੰਗਠਨ ਦਾ ਜ਼ਿਕਰ ਕਰਦਿਆਂ ਕਿਹਾ,''ਜਿਵੇਂ ਕਿ ਦੋਸ਼ ਲਗਾਇਆ ਗਿਆ ਹੈ ਕਿ ਐਸਟ੍ਰਾਡਾ ਅਤੇ ਗੋਂਜਾਲੇਜ਼ ਨੇ ਗਵਾਟੇਮਾਲਾ ਦੇ ਐਸਟ੍ਰਾਡਾ ਪ੍ਰਧਾਨ ਦੀ ਚੋਣ ਕਰਨ ਲਈ ਇਸ ਯੋਜਨਾ ਦੀ ਸਾਜਿਸ਼ ਰਚੀ। ਬਰਮਨ ਨੇ ਕਿਹਾ,''ਦੋਹਾਂ ਨੇ ਗਵਾਟੇਮਾਲਾ ਦੀਆਂ ਬੰਦਰਗਾਹਾਂ ਅਤੇ ਹਵਾਈ ਅੱਡਿਆਂ ਦੀ ਵਰਤੋਂ ਕਰ ਕੇ ਅਮਰੀਕਾ ਵਿਚ ਕੋਕੀਨ ਬਰਾਮਦ ਕਰਨ ਲਈ ਉਤਪਾਦਕ ਸੰਘ ਦੀ ਮਦਦ ਕਰਨ ਦਾ ਕਥਿਤ ਰੂਪ ਨਾਲ ਵਾਅਦਾ ਕੀਤਾ।'' 

ਅਮਰੀਕੀ ਡਰੱਗ ਇਨਫੋਰਸਮੈਂਟ ਏਜੰਸੀ (ਡੀ.ਈ.ਏ.) ਦਸੰਬਰ 2018 ਤੋਂ ਇਸ ਕਥਿਤ ਸਾਜਿਸ਼ ਦੀ ਜਾਂਚ ਕਰ ਰਹੀ ਸੀ। ਡੀ.ਈ.ਏ. ਦੇ ਅਧਿਕਾਰੀ ਆਪਣੀ ਪਛਾਣ ਲੁਕੋ ਕੇ ਐਸਟ੍ਰਾਡਾ ਅਤੇ ਗੋਂਜਾਲੇਜ਼ ਨਾਲ ਮਿਲਣ ਪਹੁੰਚੇ ਉਦੋਂ ਉਨ੍ਹਾਂ ਨੂੰ ਇਸ ਸਾਜਿਸ਼ ਬਾਰੇ ਪਤਾ ਚੱਲਿਆ। ਦੋਹਾਂ ਨੇ ਕਥਿਤ ਰੂਪ ਨਾਲ ਗੁਪਤ ਸੂਤਰਾਂ ਨੂੰ ਰਾਜਨੀਤਕ ਵਿਰੋਧੀਆਂ ਦੀ ਹੱਤਿਆ ਕਰਨ ਲਈ ਇਕ ਵਿਅਕਤੀ ਨੂੰ ਨਿਯੁਕਤ ਕਰ ਕੇ ਨਿਰਦੇਸ਼ ਦੇਣ ਲਈ ਕਿਹਾ ਸੀ ਤਾਂ ਜੋ ਇਹ ਯਕੀਨੀ ਹੋ ਸਕੇ ਕਿ ਐਸਟ੍ਰਾਡਾ ਗਵਾਟੇਮਾਲਾ ਦੇ ਰਾਸ਼ਟਰਪਤੀ ਬਣ ਸਕੇ। ਇੰਨਾ ਹੀ ਨਹੀਂ ਉਹ ਕਥਿਤ ਤੌਰ 'ਤੇ ਹੱਤਿਆਵਾਂ ਨੂੰ ਅੰਜਾਮ ਦੇਣ ਲਈ ਕਲਾਸ਼ਿਕੋਵ ਹਮਲਾ ਰਾਈਫਲ ਸਮੇਤ ਹਥਿਆਰ ਦੇਣ ਲਈ ਵੀ ਸਹਿਮਤ ਹੋ ਗਏ। ਕਥਿਤ ਕੋਕੀਨ ਬਰਾਮਦ ਦੀ ਸਾਜਿਸ਼ ਦੇ ਇਲਾਵਾ ਐਸਟ੍ਰਾਡਾ ਅਤੇ ਗੋਂਜਾਲੇਜ਼ 'ਤੇ ਮਸ਼ੀਨਗਨਾਂ ਦੀ ਵਰਤੋਂ ਕਰਨ ਅਤੇ ਰੱਖਣ ਦੀ ਸਾਜਿਸ਼ ਕਰਨ ਦਾ ਦੋਸ਼ ਲਗਾਇਆ ਗਿਆ ਹੈ। 


author

Vandana

Content Editor

Related News