ਵੈਨਜ਼ੁਏਲਾ: ਗੁਏਡੋ ਦੇ ਸਮਰਥਨ ''ਚ ਹਜ਼ਾਰਾਂ ਲੋਕ ਸੜਕਾਂ ''ਤੇ ਉੱਤਰੇ
Thursday, Jan 31, 2019 - 12:07 PM (IST)

ਆਇਰਸ(ਭਾਸ਼ਾ)— ਵੈਨਜ਼ੁਏਲਾ ਦੇ ਹਜ਼ਾਰਾਂ ਲੋਕ ਖੁਦ ਨੂੰ ਦੇਸ਼ ਦਾ ਅੰਤਰਿਮ ਰਾਸ਼ਟਰਪਤੀ ਘੋਸ਼ਿਤ ਕਰਨ ਵਾਲੇ ਵਿਰੋਧੀ ਨੇਤਾ ਜੁਆਨ ਗੁਏਡੋ ਦੇ ਸਮਰਥਨ 'ਚ ਉੱਤਰੇ ਹਨ। ਅਜੇ ਤਕ ਪ੍ਰਦਰਸ਼ਨਕਾਰੀਆਂ ਅਤੇ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਵਿਚਾਲੇ ਕਿਸੇ ਤਰ੍ਹਾਂ ਦੀ ਝੜਪ ਹੋਣ ਦੀ ਰਿਪੋਰਟ ਨਹੀਂ ਆਈ। ਸਥਾਨਕ ਮੀਡੀਆ ਅਤੇ ਸੋਸ਼ਲ ਮੀਡੀਆ 'ਤੇ ਜਾਰੀ ਰਿਪੋਰਟ 'ਚ ਇਹ ਜਾਣਕਾਰੀ ਦਿੱਤੀ ਗਈ।
ਰਿਪੋਰਟ ਮੁਤਾਬਕ ਲੋਕ ਸੜਕਾਂ 'ਤੇ ਖੜ੍ਹੇ ਸਨ, ਇਸ ਦੇ ਨਾਲ ਹੀ ਟਰੱਕਾਂ 'ਚ ਸਵਾਰ ਪ੍ਰਦਰਸ਼ਨਕਾਰੀਆਂ ਦੇ ਸਮੂਹ ਆਪਣੇ ਦੇਸ਼ ਦਾ ਗੀਤ ਗਾਉਂਦੇ ਹੋਏ ਦਿਖਾਈ ਦਿੱਤੇ। ਗੁਏਡੋ ਮੁਤਾਬਕ ਬੁੱਧਵਾਰ ਨੂੰ ਵੈਨਜ਼ੁਏਲਾ ਦੇ ਕਾਰਾਕਸ ਅਤੇ ਹੋਰ ਸ਼ਹਿਰਾਂ 'ਚ ਰੈਲੀਆਂ ਕੱਢੀਆਂ ਗਈਆਂ।
ਰਾਸ਼ਟਰਪਤੀ ਨਿਕੋਲਸ ਮਾਦੁਰੋ ਦੀ ਸਰਕਾਰ ਖਿਲਾਫ ਪ੍ਰਦਰਸ਼ਨਾਂ ਦੀ ਇਕ ਸ਼੍ਰੇਣੀ 'ਚ ਬੁੱਧਵਾਰ ਨੂੰ ਇਕ ਹੋਰ ਵਿਰੋਧ ਪ੍ਰਦਰਸ਼ਨ ਸੀ ਜੋ ਜਨਵਰੀ 'ਚ ਸ਼ੁਰੂ ਹੋਇਆ ਅਤੇ ਉਸ ਦੇ ਬਾਅਦ ਗੁਏਡੋ ਨੇ ਖੁਦ ਨੂੰ ਦੇਸ਼ ਦਾ ਅੰਤਰਿਮ ਰਾਸ਼ਟਰਪਤੀ ਘੋਸ਼ਿਤ ਕਰ ਦਿੱਤਾ। ਉਨ੍ਹਾਂ ਦੇ ਇਸ ਕਦਮ ਨੂੰ ਅਮਰੀਕਾ ਅਤੇ ਕੁਝ ਹੋਰ ਖੇਤਰੀ ਅਤੇ ਗੈਰ-ਖੇਤਰੀ ਦੇਸ਼ਾਂ ਨੇ ਸਮਰਥਨ ਦਿੱਤਾ। ਮਾਦੁਰੋ ਨੇ ਆਪਣੀ ਬਾਰੀ 'ਚ ਵਿਰੋਧੀ ਦਲ ਦੇ ਨੇਤਾ ਨੂੰ ਅਮਰੀਕਾ ਦੀ 'ਕਠਪੁਤਲੀ' ਕਿਹਾ ਅਤੇ ਅਮਰੀਕਾ 'ਤੇ ਉਨ੍ਹਾਂ ਨੂੰ ਹਰਾ ਕੇ ਸੁੱਟ ਦੇਣ ਦੀ ਸਾਜਸ਼ ਰਚਣ ਦਾ ਦੋਸ਼ ਲਗਾਇਆ।