ਯੂ.ਏ.ਈ. 'ਚ ਭਾਰਤੀਆਂ ਦੇ ਸਮੂਹ ਨੇ ਜਿੱਤੀ 30.5 ਕਰੋੜ ਰੁਪਏ ਦੀ ਲਾਟਰੀ

07/04/2020 7:23:30 PM

ਦੁਬਈ (ਭਾਸ਼ਾ): ਸੰਯੁਕਤ ਅਰਬ ਵਿਚ 20 ਲੋਕਾਂ ਦੇ ਸਮੂਹ ਨੇ 1.5 ਕਰੋੜ ਦਿਰਹਮ (30.5 ਕਰੋੜ ਰੁਪਏ) ਦੀ ਮਹੀਨਾਵਾਰ ਲਾਟਰੀ ਜਿੱਤੀ ਹੈ। ਇਸ ਸਮੂਹ ਵਿਚ ਵਧੇਰੇ ਭਾਰਤੀ ਹਨ। ਖਲੀਜ਼ ਟਾਈਮਸ ਵਿਚ ਸ਼ਨੀਵਾਰ ਨੂੰ ਪ੍ਰਕਾਸ਼ਿਤ ਖਬਰ ਮੁਤਾਬਕ ਬਿੱਗ ਟਿਕਟ ਅਬੂ ਧਾਬੀ ਡ੍ਰਾਅ ਦੇ ਜੇਤੂਆਂ ਦੇ ਸਮੂਹ ਵਿਚ 19 ਭਾਰਤੀ ਤੇ ਇਕ ਬੰਗਲਾਦੇਸ਼ੀ ਸ਼ਾਮਲ ਹੈ। 

ਜੇਤੂਆਂ ਵਿਚ ਸ਼ਾਮਲ 45 ਸਾਲਾ ਨੌਓਫ ਮਯਨ ਕਲਾਥਿਲ ਨੇ ਕਿਹਾ ਕਿ ਮੈਂ ਦੁਬਈ ਵਿਚ ਸਾਲ 2005 ਤੋਂ ਕੰਮ ਕਰ ਰਿਹਾ ਹਾਂ। ਮੈਂ ਪਿਛਲੇ ਦੋ ਸਾਲ ਤੋਂ ਬਿੱਗ ਟਿਕਟ ਖਰੀਦ ਰਿਹਾ ਹਾਂ। ਆਮ ਕਰਕੇ ਅਸੀਂ ਦੋ ਜਾਂ ਤਿੰਨ ਸਾਥੀ ਮਿਲ ਕੇ ਟਿਕਟ ਖਰੀਦਦੇ ਸੀ ਪਰ ਇਸ ਵਾਰ ਅਸੀਂ 20 ਲੋਕਾਂ ਨੇ ਮਿਲਕੇ ਟਿਕਟ ਖਰੀਦਿਆ। ਹਰੇਕ ਵਿਅਕਤੀ ਨੇ 50-50 ਦਿਰਹਮ ਮਿਲਾਕੇ ਦੋ ਟਿਕਟ ਖਰੀਦੇ ਸਨ। ਇਸ ਲਈ ਕਿਸੇ 'ਤੇ ਵਿੱਤੀ ਬੋਝ ਨਹੀਂ ਪਿਆ। ਸਾਰੇ ਭਾਰਤੀ ਕੇਰਲ ਦੇ ਰਹਿਣ ਵਾਲੇ ਹਨ। ਉਥੇ ਹੀ ਕਲਾਥਿਲ ਜੁਮੈਰਾ ਲੇਟ ਟਾਵਰ ਦਫਤਰ ਵਿਚ ਨੌਕਰੀ ਕਰਦੇ ਹਨ ਜਦਕਿ ਸਮੂਹ ਦੇ ਹੋਰ ਲੋਕ ਘੱਟ ਤਨਖਾਹ 'ਤੇ ਕੰਮ ਕਰਦੇ ਹਨ। ਉਨ੍ਹਾਂ ਕਿਹਾ ਕਿ ਲਾਟਰੀ  ਦੇ ਇਨਾਮ ਨਾਲ ਉਨ੍ਹਾਂ ਦੀ ਤੇ ਦੋਸਤਾਂ ਦੀ ਜ਼ਿੰਦਗੀ ਬਦਲ ਗਈ ਹੈ। 

ਖਲੀਜ਼ ਟਾਈਮਸ ਨੇ ਕੇਰਲ ਦੇ ਕਨੂੰਰ ਨਿਵਾਸੀ ਕਲਾਥਿਲ ਦਾ ਜ਼ਿਕਰ ਕਰਦੇ ਹੋਏ ਲਿਖਿਆ ਕਿ ਉਹ ਬਹੁਤ ਵਧੇਰੇ ਨਹੀਂ ਕਮਾਉਂਦੇ ਹਨ। ਕੋਰੋਨਾ ਵਾਇਰਸ ਦੇ ਕਾਰਣ ਪੈਦਾ ਹੋਏ ਮੁਸ਼ਕਿਲ ਵੇਲੇ ਵਿਚ ਵਧੇਰੇ ਸਮੂਹ ਦੇ ਲੋਕ ਕੇਰਲ ਪਰਤ ਚੁੱਕੇ ਹਨ ਪਰ ਉਨ੍ਹਾਂ ਨੂੰ ਇਸ ਲਾਟਰੀ ਦੀ ਉਮੀਦ ਨਹੀਂ ਸੀ। ਇਸ ਨਾਲ ਮੈਂ ਆਪਣੇ ਕਰਜ਼ ਨੂੰ ਭਰਾਂਗਾ ਤੇ ਆਪਣੇ ਦੋ ਬੇਟਿਆਂ ਦੀ ਸਿੱਖਿਆ ਦੇ ਲਈ ਬੱਚਤ ਕਰਾਂਗਾ। ਦੋ ਹੋਰ ਭਾਰਤੀਆਂ ਸੰਜੀਵ ਤੇਵਿੰਦਰ ਤੇ ਅਬਦੁੱਲ ਸੱਤਾਰ ਕਦਾਪੁਰਮ ਨੂੰ ਵੀ ਬਿੱਗ ਟਿਕਟ ਮੁਕਾਬਲੇ ਵਿਚ ਜੈਕਪਾਟ ਹੱਥ ਲੱਗਿਆ ਹਾਲਾਂਕਿ ਪੁਰਸਕਾਰ ਵਿਚ ਮਿਲਣ ਵਾਲੀ ਰਾਸ਼ੀ ਘੱਟ ਹੈ। ਦੋਵਾਂ ਨੇ ਪੁਰਸਕਾਰ ਦੇ ਰੂਪ ਵਿਚ ਇਕ ਲੱਖ ਦਿਰਹਮ (20.3 ਲੱਖ ਰੁਪਏ) ਜਿੱਤਿਆ ਹੈ।


Baljit Singh

Content Editor

Related News